ਜੈਸਮੀਨ ਸੈਂਡਲਾਸ ਇੱਕ ਤੋਂ ਬਾਅਦ ਇੱਕ ਨਵੇਂ ਗੀਤ ਕਰ ਰਹੀ ਰਿਲੀਜ਼, ‘ਕਹਿੰਦਾ ਹੀ ਨਹੀਂ’ ਗੀਤ ਸੋਸ਼ਲ ਮੀਡੀਆ ‘ਤੇ ਛਾਇਆ

Written by  Shaminder   |  September 07th 2022 12:03 PM  |  Updated: September 07th 2022 12:03 PM

ਜੈਸਮੀਨ ਸੈਂਡਲਾਸ ਇੱਕ ਤੋਂ ਬਾਅਦ ਇੱਕ ਨਵੇਂ ਗੀਤ ਕਰ ਰਹੀ ਰਿਲੀਜ਼, ‘ਕਹਿੰਦਾ ਹੀ ਨਹੀਂ’ ਗੀਤ ਸੋਸ਼ਲ ਮੀਡੀਆ ‘ਤੇ ਛਾਇਆ

ਜੈਸਮੀਨ ਸੈਂਡਲਾਸ (Jasmine Sandlas) ਇੱਕ ਤੋਂ ਬਾਅਦ ਇੱਕ ਨਵੇਂ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੀ ਹੈ । ਉਸ ਦਾ ਨਵਾਂ ਗੀਤ ‘ਕਹਿੰਦਾ ਹੀ ਨਹੀਂ’ (Kehnda Hi Nahi) ਰਿਲੀਜ਼ ਹੋ ਚੁੱਕਿਆ ਹੈ । ਗੀਤ ਦੇ ਬੋਲ ਖੁਦ ਜੈਸਮੀਨ ਸੈਂਡਲਾਸ ਦੇ ਵੱਲੋਂ ਲਿਖੇ ਗਏ ਹਨ ਅਤੇ ਅਤੇ ਮਿਊਜ਼ਿਕ ਕੇ ਆਰ ਐੱਨ ਵਾਲੀਆ ਦੇ ਵੱਲੋਂ ਦਿੱਤਾ ਗਿਆ ਹੈ ।

Jasmine Sandlas Image Source : Instagram

ਹੋਰ ਪੜ੍ਹੋ : ਮਨਕਿਰਤ ਔਲਖ ਨੇ ‘ਸਜਣੁ ਸਚਾ ਪਾਤਸ਼ਾਹਿ’ ਸ਼ਬਦ ਸਾਂਝਾ ਕਰਦੇ ਹੋਏ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

ਇਸ ਗੀਤ ‘ਚ ਜੈਸਮੀਨ ਸੈਂਡਲਾਸ ਨੇ ਆਪਣੇ ਦਿਲ ਦਾ ਹਾਲ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ । ਇਸ ਗੀਤ ‘ਚ ਜੈਸਮੀਨ ਨੇ ਦੱਸਿਆ ਹੈ ਕਿ ਕਿਵੇਂ ਉਸ ਦੀ ਦੋਸਤੀ ਇੱਕ ਮੁੰਡੇ ਦੇ ਨਾਲ ਹੁੰਦੀ ਹੈ, ਪਰ ਉਹ ਮੁੰਡਾ ਕਦੇ ਵੀ ਆਪਣੇ ਦਿਲ ਦੀ ਗੱਲ ਨਹੀਂ ਦੱਸਦਾ ।ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ।

Jasmine Sandlas Image Source : YouTube

ਹੋਰ ਪੜ੍ਹੋ :  ਮਾਨਸੀ ਸ਼ਰਮਾ ਨੇ ਕਰਵਾਇਆ ਨਵਾਂ ਫੋਟੋਸ਼ੂਟ, ਵੀਡੀਓ ਕੀਤਾ ਸਾਂਝਾ

ਜੈਸਮੀਨ ਵੱਲੋਂ ਗਾਏ ਗਏ ਇਸ ਸੈਡ ਸੌਂਗ ਨੂੰ ਸੁਣ ਕੇ ਸਰੋਤਿਆਂ ਦੇ ਵੱਲੋਂ ਵੀ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜੈਸਮੀਨ ਸ਼ਾਇਦ ਹਾਲੇ ਵੀ ਗੈਰੀ ਸੰਧੂ ਨੂੰ ਆਪਣੇ ਦਿਲ ਚੋਂ ਕੱਢ ਨਹੀਂ ਸਕੀ ਹੈ ਅਤੇ ਸ਼ਾਇਦ ਉਸ ਨੇ ਇਹ ਗੀਤ ਗੈਰੀ ਦੇ ਲਈ ਹੀ ਗਾਇਆ ਹੈ । ਇਸ ਤੋਂ ਪਹਿਲਾਂ ਵੀ ਜੈਸਮੀਨ ਸੈਂਡਲਾਸ ਦਾ ਇੱਕ ਗੀਤ ਰਿਲੀਜ਼ ਹੋਇਆ ਸੀ ।

Jasmine Sandlas image From gur sidhu and jasmine sandlas song

ਜਿਸ ਨੂੰ ਸਰੋਤਿਆਂ ਦੇ ਵੱਲੋਂ ਪਸੰਦ ਕੀਤਾ ਗਿਆ ਸੀ । ਜੈਸਮੀਨ ਸੈਂਡਲਾਸ ਅਤੇ ਗੈਰੀ ਸੰਧੂ ਦੀਆਂ ਨਜ਼ਦੀਕੀਆਂ ਕਿਸੇ ਤੋਂ ਵੀ ਲੁਕੀਆਂ ਹੋਈਆਂ ਨਹੀਂ ਹਨ । ਪਰ ਗੈਰੀ ਸੰਧੂ ਆਪਣੀ ਜ਼ਿੰਦਗੀ ‘ਚ ਅੱਗੇ ਵਧ ਚੁੱਕੇ ਹਨ । ਉਨ੍ਹਾਂ ਦਾ ਇੱਕ ਬੇਟਾ ਵੀ ਹੈ, ਪਰ ਬੀਤੇ ਦਿਨੀਂ ਜੈਸਮੀਨ ਨੇ ਉਨ੍ਹਾਂ ਨੂੰ ਸਟੇਜ ‘ਤੇ ਆ ਕੇ ਗੱਲਾਂ ਕਲੀਅਰ ਕਰਨ ਦੇ ਲਈ ਆਖਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network