ਜੈਸਮੀਨ ਸੈਂਡਲਾਸ ਨੇ ਖੋਲੇ ਦਾਦੀ ਨਾਲ ਦਿਲ ਦੇ ਰਾਜ਼, ਦੇਖੋ ਵੀਡਿਓ 

Written by  Rupinder Kaler   |  December 14th 2018 01:54 PM  |  Updated: December 14th 2018 01:54 PM

ਜੈਸਮੀਨ ਸੈਂਡਲਾਸ ਨੇ ਖੋਲੇ ਦਾਦੀ ਨਾਲ ਦਿਲ ਦੇ ਰਾਜ਼, ਦੇਖੋ ਵੀਡਿਓ 

ਜੈਸਮੀਨ ਸੈਂਡਲਾਸ ਪੰਜਾਬ ਵਿੱਚ ਇੱਕ ਤੋਂ ਬਾਅਦ ਇੱਕ ਸ਼ੋਅ ਕਰ ਰਹੀ ਹੈ । ਇਸ ਬਿਜ਼ੀ ਲਾਈਫ ਵਿੱਚ ਸੈਂਡਲਾਸ ਆਪਣੇ ਲਈ ਟਾਇਮ ਕੱਢ ਹੀ ਲੈਂਦੀ ਹੈ । ਜੈਸਮੀਨ ਏਨੀਂ ਦਿਨੀਂ ਜਲੰਧਰ ਵਿੱਚ ਸਮਾਂ ਗੁਜ਼ਾਰ ਰਹੀ ਹੈ ਜਿਸ ਦੀ ਉਸ ਨੇ ਇੱਕ ਵੀਡਿਓ ਵੀ ਸਾਂਝੀ ਕੀਤੀ ਹੈ । ਆਪਣੇ ਇੰਸਟਾਗ੍ਰਾਮ ਅਕਾਉਂਟ ਤੋਂ ਸ਼ੇਅਰ ਕੀਤੀ ਇਸ ਵੀਡਿਓ ਵਿੱਚ ਸੈਂਡਲਾਸ ਆਪਣੀ ਦਾਦੀ ਦੇ ਕਮਰੇ ਵਿੱਚ ਲੇਟੀ ਹੋਈ ਹੈ ।

ਹੋਰ ਵੇਖੋ :ਫੁੱਲਾਂ ਵਾਲੀ ਕਾਰ ਵਿੱਚ ਕਪਿਲ ਸ਼ਰਮਾ ਦੀ ਵਹੁਟੀ ਗਿੰਨੀ ਦੀ ਡੋਲੀ ਹੋਈ ਰਵਾਨਾ, ਦੇਖੋ ਪੂਰੀ ਵੀਡਿਓ

ਇਸ ਵੀਡਿਓ ਵਿੱਚ ਜੈਸਮੀਨ ਆਪਣੀ ਦਾਦੀ ਨਾਲ ਮਸਕਰੀਆਂ ਕਰਦੀ ਹੋਈ ਨਜ਼ਰ ਆ ਰਹੀ ਹੈ । ਵੀਡਿਓ ਵਿੱਚ ਜੈਸਮੀਨ ਆਪਣੀ ਦਾਦੀ ਨੂੰ ਕਹਿ ਰਹੀ ਹੈ ਕਿ ਉਹ ਉਸ ਨੂੰ ਆਪਣੇ ਬਚਪਨ ਦੀਆਂ ਗੱਲਾਂ ਸੁਣਾਵੇ ਤੇ ਉਸ ਦਾ ਨਾਂ ਪਿਆਰ ਕੌਰ ਕਿਸ ਤਰ੍ਹਾਂ ਪਿਆ ਇਸ ਦਾ ਵੀ ਖੁਲਾਸਾ ਕਰੇ । ਇਸ ਵੀਡਿਓ ਵਿੱਚ ਜੈਸਮੀਨ ਕਾਫੀ ਫਨੀ ਮੂਡ ਵਿੱਚ ਲੱਗ ਰਹੀ ਹੈ ।

ਹੋਰ ਵੇਖੋ :ਜਦੋਂ ਕਪਿਲ ਸ਼ਰਮਾ ਨੇ ਕਿਹਾ ਫੇਰੇ ਕਰਾਵਾਂ ਜਾਂ ਫਿਰ ਭੱਜ ਜਾਵਾਂ ,ਵੇਖੋ ਵੀਡਿਓ

https://www.instagram.com/p/BrW6m0Ogz2x/

ਜੈਸਮੀਨ ਸੈਂਡਲਾਸ ਨੇ ਇੱਸ ਵੀਡਿਓ ਨੂੰ ਇੱਕ ਕੈਪਸ਼ਨ ਵੀ ਦਿੱਤਾ ਹੈ, ਜਿਸ ਵਿੱਚ ਉਸ ਨੇ ਕਿਹਾ ਹੈ ਕਿ ਉਹ ਅੱਠ ਘੰਟੇ ਅਰਾਮ ਨਾਲ ਸੌਣਾ ਚਾਹੁੰਦੀ ਹੈ ਇਸ ਲਈ ਉਹ ਆਪਣੀ ਬੀਬੀ ਕੋਲ ਜਲੰਧਰ ਆਈ ਹੈ । ਸੋ ਇਸ ਵੀਡਿਓ ਵਿੱਚ ਜਿਥੇ ਜੈਸਮੀਨ ਫਨ ਕਰ ਰਹੀ ਹੈ ਉੱਥੇ ਇਸ ਵੀਡਿਓ ਤੋਂ ਸਾਫ ਹੋ ਜਾਂਦਾ ਹੈ ਕਿ ਇਸ ਬਿਜ਼ੀ ਲਾਈਫ ਵਿੱਚ ਥੋੜਾ ਜਿਹਾ ਸਮਾਂ ਆਪਣਿਆਂ ਲਈ ਵੀ ਕੱਢਿਆ ਜਾਣਾ ਚਾਹੀਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network