ਜਸਪਿੰਦਰ ਚੀਮਾ ਅਤੇ ਗੁਰਜੀਤ ਸਿੰਘ ਨੇ ਮਨਾਇਆ ਆਪਣੀ ਧੀ ਦਾ ਪਹਿਲਾ ਜਨਮਦਿਨ, ਸਾਂਝੀ ਕੀਤੀਆਂ ਤਸਵੀਰਾਂ

written by Lajwinder kaur | December 06, 2022 09:38pm

Jaspinder Cheema shares new pics: ਅਦਾਕਾਰਾ ਜਸਪਿੰਦਰ ਚੀਮਾ ਜੋ ਕਿ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੀ ਹੈ। ਪਿਛਲੇ ਸਾਲ ਅੱਜ ਦੇ ਦਿਨ ਉਨ੍ਹਾਂ ਨੇ ਇੱਕ ਪਿਆਰੀ ਜਿਹੀ ਬੱਚੀ ਨੂੰ ਜਨਮ ਦਿੱਤਾ ਸੀ। 6 ਦਸੰਬਰ ਯਨੀਕਿ ਅੱਜ ਉਹ ਆਪਣੀ ਧੀ ਦਾ ਪਹਿਲਾ ਬਰਥਡੇਅ ਸੈਲੀਬ੍ਰੇਟ ਕਰ ਰਹੀ ਹੈ। ਬੇਟੀ ਦੇ ਬਰਥਡੇਅ ਸੈਲੀਬ੍ਰੇਸ਼ਨ ਦੀਆਂ ਕੁਝ ਝਲਕੀਆਂ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕੀਤੀਆਂ ਹਨ।

image source: instagram

ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਆਪਣੀ ਪਤਨੀ ਰਵਨੀਤ ਗਰੇਵਾਲ ਦੇ ਨਾਲ ਕੀਤਾ ਰੋਮਾਂਟਿਕ ਡਾਂਸ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਬੇਟੀ ਦੇ ਜਨਮਦਿਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ ਹੈ- ‘ਪਹਿਲਾ ਜਨਮਦਿਨ ਸਾਡੀ ਛੋਟੀ ਜਿਹੀ ਪਰੀ ਸਬਰ ਕੌਰ ਦਾ... thanku for coming in our life bache .. we love u sooo much .. 🤎🤎.. thanku waheguru’। ਇਸ ਪੋਸਟ ਉੱਤੇ ਪ੍ਰਸ਼ੰਸਕ ਕਮੈਂਟ ਕਰਕੇ ਸਬਰ ਕੌਰ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ।

jaspinder cheema and gurjit singh daughter first birthday image source: instagram

ਤਸਵੀਰਾਂ ਵਿੱਚ ਦੇਖ ਸਕਦੇ ਹੋ ਜਸਪਿੰਦਰ ਚੀਮਾ ਅਤੇ ਗੁਰਜੀਤ ਸਿੰਘ ਆਪਣੀ ਧੀ ਦੇ ਨਾਲ ਪੋਜ਼ ਦੇ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਲਾਡਲੀ ਦੀਆਂ ਕੁਝ ਹੋਰ ਤਸਵੀਰਾਂ ਵੀ ਸ਼ੇਅਰ ਕੀਤੀਆਂ ਨੇ ਜਿਸ ‘ਚ ਉਹ ਟੇਬਲ ਉੱਤੇ ਖੜ੍ਹੀ ਹੋਈ ਹੈ ਤੇ ਉਸਦੇ ਆਲੇ-ਦੁਆਲੇ ਬਹੁਤ ਸਾਰੇ ਤੋਹਫ਼ੇ ਦਿਖਾਈ ਦੇ ਰਹੇ ਹਨ। ਸਬਰ ਆਪਣੀ ਬਰਥਡੇਅ ਡਰੈੱਸ ਵਿੱਚ ਬਹੁਤ ਹੀ ਪਿਆਰੀ ਲੱਗ ਰਹੀ ਹੈ।

jaspinder cheema and gurjit singh-min image source: instagram

ਜਸਪਿੰਦਰ ਚੀਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਗੇਲੋ, ਇੱਕ ਕੁੜੀ ਪੰਜਾਬ ਦੀ, ਸਾਵੀ, ਵੀਰਾਂ ਨਾਲ ਸਰਦਾਰੀ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ, ਜਿਨ੍ਹਾਂ ਚ ਉਨ੍ਹਾਂ ਨੇ ਆਪਣੀ ਸ਼ਾਨਦਾਰ ਅਦਾਕਾਰੀ ਦੇ ਵਾਹ ਵਾਹੀ ਖੱਟੀ ਸੀ । ਉੱਧਰ ਗੱਲ ਕਰੀਏ ਐਕਟਰ ਗੁਰਜੀਤ ਸਿੰਘ ਦੀ ਤਾਂ ਉਹ ਵੀ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਹਨ। ਉਹ ਇੱਕ ਵਧੀਆ ਐਂਕਰ ਹਨ ਅਤੇ ਹੁਣ ਤੱਕ ਉਹ ਕਈ ਅਵਾਰਡ ਸਮਾਰੋਹ ਅਤੇ ਕਈ ਰਿਆਲਟੀ ਸ਼ੋਅਜ਼ ਨੂੰ ਹੋਸਟ ਵੀ ਕਰ ਚੁੱਕੇ ਹਨ ।

 

 

View this post on Instagram

 

A post shared by Jaspinder Cheema (@jaspindercheema)

You may also like