ਅਦਾਕਾਰਾ ਜਸਪਿੰਦਰ ਚੀਮਾ ਨੇ ਆਪਣੀ ਧੀ ਅਤੇ ਪਤੀ ਦੇ ਨਾਲ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ, ਪਤੀ ਨੂੰ ਦਿੱਤੀ ਜਨਮਦਿਨ ਦੀ ਵਧਾਈ

written by Lajwinder kaur | July 21, 2022

ਪੰਜਾਬੀ ਸਿਨੇਮਾ ਜਗਤ ਦੀ ਕਮਾਲ ਦੀ ਅਦਾਕਾਰਾ ਜਸਪਿੰਦਰ ਚੀਮਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ। ਹਾਲ ਹੀ ‘ਚ ਉਨ੍ਹਾਂ ਨੇ ਆਪਣੇ ਪਰਿਵਾਰ ਦੇ ਨਾਲ ਕੁਝ ਖ਼ਾਸ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਹ ਖ਼ਾਸ ਮੌਕਾ ਰਿਹਾ ਉਨ੍ਹਾਂ ਦੇ ਪਤੀ ਦੇ ਜਨਮਦਿਨ ਦਾ। ਉਨ੍ਹਾਂ ਨੇ ਆਪਣੇ ਪਤੀ ਗੁਰਜੀਤ ਸਿੰਘ ਨੂੰ ਬਰਥਡੇਅ ਵਿਸ਼ ਕਰਦੇ ਹੋਏ ਖ਼ਾਸ ਪੋਸਟ ਪਾਈ ਹੈ।

ਹੋਰ ਪੜ੍ਹੋ : ਅਨੁਸ਼ਕਾ ਸ਼ਰਮਾ ਵਾਂਗ ਕੀ ਆਲੀਆ-ਰਣਬੀਰ ਵੀ ਆਪਣੇ ਬੱਚੇ ਨੂੰ ਲਾਈਮਲਾਈਟ ਤੋਂ ਰੱਖਣਗੇ ਦੂਰ? ਜਾਣੋ ਕੀ ਕਿਹਾ ਅਦਾਕਾਰ ਨੇ

inside image of jaspinder cheema image From Instagram

ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਪਾਉਂਦੇ ਹੋਏ ਲਿਖਿਆ ਹੈ- ‘ਹੈਪੀ ਬਰਥਡੇਅ Gurjit ji ..🎂🎂 💃SaBar de favorite😁 ( ofcourse she is daddy's girl)... ਅਤੇ ਮੈਂ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੀ ਕਿ ਤੁਸੀਂ ਸਾਡੀ ਜ਼ਿੰਦਗੀ ਚ ਕਿੰਨੀ ਖ਼ਾਸ ਅਹਿਮੀਅਤ ਰੱਖਦੇ ਹੋ...Wishing you a great birthday ... ਹੈਪੀ ਵਾਲਾ ਹੈਪੀ ਬਰਥਡੇਅ ਲਵ...Happy birthday papa from SaBar’। ਇਸ ਪੋਸਟ ਉੱਤੇ ਕਲਾਕਾਰ ਅਤੇ ਪ੍ਰਸ਼ੰਸਕ ਗੁਰਜੀਤ ਸਿੰਘ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ।

Jaspinder Cheema image From Instagram

ਅਦਾਕਾਰਾ ਨੇ ਨਾਲ ਹੀ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ, ਜਿਸ ਚ ਉਹ ਆਪਣੀ ਧੀ ਅਤੇ ਪਤੀ ਦੇ ਨਾਲ ਨਜ਼ਰ ਆ ਰਹੀ ਹੈ। ਪ੍ਰਸ਼ੰਸਕ ਵੀ ਉਨ੍ਹਾਂ ਦੀ ਕਿਊਟ ਧੀ ਦੀ ਤਾਰੀਫ ਕਰ ਰਹੇ ਹਨ।

Jaspinder Cheema With Family image From Instagram

ਦੱਸ ਦਈਏ ਕਿ ਗੁਰਜੀਤ ਸਿੰਘ ਇੱਕ ਪ੍ਰਸਿੱਧ ਐਂਕਰ ਹਨ ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਗੀਤ ਵੀ ਕੱਢੇ ਹਨ । ਜਿਸ ‘ਚ ਜਸਪਿੰਦਰ ਚੀਮਾ ਵੀ ਨਜ਼ਰ ਆਈ ਸੀ । ਜੋ ਕਿ ਉਨ੍ਹਾਂ ਦੀ ਪਤਨੀ ਵੀ ਹੈ । ਜਸਪਿੰਦਰ ਚੀਮਾ ਖੁਦ ਵੀ ਇੱਕ ਅਦਾਕਾਰਾ ਹੈ ਅਤੇ ਉਨ੍ਹਾਂ ਅਮਰਿੰਦਰ ਗਿੱਲ ਦੇ ਨਾਲ ਫ਼ਿਲਮ ‘ਇੱਕ ਕੁੜੀ ਪੰਜਾਬ ਦੀ’ ‘ਚ ਵੀ ਕੰਮ ਕੀਤਾ ਹੈ । ਇਸ ਤੋਂ ਇਲਾਵਾ ਫ਼ਿਲਮ ‘ਗੇਲੋ’ ‘ਚ ਵੀ ਮੁੱਖ ਭੂਮਿਕਾ ਨਿਭਾ ਚੁੱਕੀ ਹੈ, ਇਸ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਹੋਰ ਫ਼ਿਲਮਾਂ ‘ਚ ਕੰਮ ਕੀਤਾ ਹੈ ਤੇ ਕਈ ਅਵਾਰਡਸ ਆਪਣੀ ਝੋਲੀ ਪਾਏ।

 

 

View this post on Instagram

 

A post shared by Jaspinder Cheema (@jaspindercheema)

You may also like