ਅਦਾਕਾਰਾ ਜਸਪਿੰਦਰ ਚੀਮਾ ਆਪਣੇ ਵਿਆਹ ਦੀ 6ਵੀਂ ਵਰ੍ਹੇਗੰਢ ‘ਤੇ ਪਿਆਰੀ ਜਿਹੀ ਪੋਸਟ ਨਾਲ ਪਤੀ ਗੁਰਜੀਤ ਸਿੰਘ ਨੂੰ ਕੀਤਾ ਵਿਸ਼, ਸ਼ੇਅਰ ਕੀਤੀਆਂ ਅਣਦੇਖੀਆਂ ਤਸਵੀਰਾਂ

Written by  Lajwinder kaur   |  February 20th 2022 01:22 PM  |  Updated: February 20th 2022 01:22 PM

ਅਦਾਕਾਰਾ ਜਸਪਿੰਦਰ ਚੀਮਾ ਆਪਣੇ ਵਿਆਹ ਦੀ 6ਵੀਂ ਵਰ੍ਹੇਗੰਢ ‘ਤੇ ਪਿਆਰੀ ਜਿਹੀ ਪੋਸਟ ਨਾਲ ਪਤੀ ਗੁਰਜੀਤ ਸਿੰਘ ਨੂੰ ਕੀਤਾ ਵਿਸ਼, ਸ਼ੇਅਰ ਕੀਤੀਆਂ ਅਣਦੇਖੀਆਂ ਤਸਵੀਰਾਂ

‘ਇੱਕ ਕੁੜੀ ਪੰਜਾਬ ਦੀ’, ‘ਗੇਲੋ’ ਸਮੇਤ ਕਈ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਣਾਉਣ ਵਾਲੀ ਜਸਪਿੰਦਰ ਚੀਮਾ Jaspinder Cheema ਜੋ ਕਿ ਏਨੀਂ ਦਿਨੀਂ ਮਾਂ ਬਣਨ ਦੇ ਸੁੱਖ ਦਾ ਅਨੰਦ ਮਾਣ ਰਹੀ ਹੈ। ਉਹ ਆਪਣੀ ਧੀ ਦਾ ਪਾਲਣ ਪੋਸ਼ਣ ਕਰ ਰਹੀ ਹੈ। ਉਨ੍ਹਾਂ ਨੇ ਆਪਣੇ ਵਿਆਹ ਦੀ 6ਵੀਂ ਵਰ੍ਹੇਗੰਢ ਨੂੰ ਸੈਲੀਬ੍ਰੇਟ ਕਰਦੇ ਹੋਏ ਆਪਣੇ ਪਤੀ ਲਈ ਇੱਕ ਪਿਆਰੀ ਜਿਹੀ ਪੋਸਟ ਪਾਈ ਹੈ।

ਹੋਰ ਪੜ੍ਹੋ : ਅਫਸਾਨਾ ਖ਼ਾਨ ਨੇ ਸਾਂਝੀਆਂ ਕੀਤੀਆਂ ਆਪਣੇ ਵਿਆਹ ਦੀਆਂ ਨਵੀਆਂ ਤਸਵੀਰਾਂ, ਸਾਜ਼ ਲਈ ਲਿਖਿਆ ਪਿਆਰ ਭਰਿਆ ਸੁਨੇਹਾ

inside image of jaspinder cheema

ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਆਪਣੇ ਵਿਆਹ ਦੀਆਂ ਅਣਦੇਖੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ- ਮੇਰੀ ਜ਼ਿੰਦਗੀ (ਯਾਨੀ ਕਿ ਗੁਰਜੀਤ ਸਿੰਘ) ਦੀ 6ਵੀਂ ਵਿਆਹ ਦੀ ਵਰ੍ਹੇਗੰਢ ਮੁਬਾਰਕ.... My love for you is beyond words... ਮੇਰੀ ਜ਼ਿੰਦਗੀ ਵਿੱਚ ਆਉਣ ਲਈ ਧੰਨਵਾਦ @gurjitsinghofficial’। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਜੋੜੀ ਨੂੰ ਵਿਆਹ ਦੀ ਵਰ੍ਹੇਗੰਢ ਦੀਆਂ ਮੁਬਾਰਕਾਂ ਦੇ ਰਹੇ ਹਨ। ਜਸਪਿੰਦਰ ਚੀਮਾ ਨੇ ਇੱਕ ਨਹੀਂ ਸਗੋਂ ਪੂਰੀ 9 ਤਸਵੀਰਾਂ ਸ਼ੇਅਰ ਕੀਤੀਆਂ ਨੇ, ਜਿਸ ਚ ਕੁਝ ਵਿਆਹ ਦੀਆਂ ਤੇ ਕੁਝ ਦੋਵਾਂ ਦੇ ਖੁਸ਼ਨੁਮਾ ਪਲਾਂ ਦੀਆਂ ਹਨ। ਤਸਵੀਰਾਂ ‘ਚ ਦੋਵੇਂ ਇਕੱਠੇ ਬਹੁਤ ਪਿਆਰੇ ਨਜ਼ਰ ਆ ਰਹੇ ਹਨ।

Jaspinder Cheema And Gurjit singh image From instagram

ਹੋਰ ਪੜ੍ਹੋ : ਕਾਲੇ ਰੰਗ ਦੇ ਸੂਟ ‘ਚ ਸਪਨਾ ਚੌਧਰੀ ਨੇ ਹਰਿਆਣਵੀਂ ਡਾਂਸ ਦੇ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ, ਸਪਨਾ ਦੇ ਡਾਂਸ ਨੇ ਵਧਾਇਆ ਸੋਸ਼ਲ ਮੀਡੀਆ ਦਾ ਤਾਪਮਾਨ, ਦੇਖੋ ਵੀਡੀਓ

ਦੱਸ ਦਈਏ ਜਸਪਿੰਦਰ ਚੀਮਾ ਨੇ ਕਦੇ ਸੁਫ਼ਨੇ ਵਿੱਚ ਵੀ ਨਹੀਂ ਸੀ, ਸੋਚਿਆ ਕਿ ਉਹ ਅਦਾਕਾਰੀ ਦੇ ਖੇਤਰ ਵਿੱਚ ਆਵੇਗੀ । ਗੁਰਦਾਸਪੁਰ ਦੇ ਬਟਾਲਾ ਵਿੱਚ ਜੰਮੀ ਪਲੀ ਜਸਪਿੰਦਰ ਦਾ ਇਸ ਖੇਤਰ ਨਾਲ ਦੂਰ ਤੱਕ ਨਾਤਾ ਨਹੀਂ ਸੀ ਕਿਉਂਕਿ ਉਸ ਦਾ ਸਾਰਾ ਪਰਿਵਾਰ ਡਾਕਟਰੀ ਕਿੱਤੇ ਨਾਲ ਸਬੰਧਤ ਹੈ । ਜਸਪਿੰਦਰ ਦਾ ਪਰਿਵਾਰ ਵੀ ਚਾਹੁੰਦਾ ਸੀ ਕਿ ਉਨ੍ਹਾਂ ਦੀ ਕੁੜੀ ਡਾਕਟਰ ਹੀ ਬਣੇ । ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਇਸ ਲਈ ਉਹ ਸਾਲ 2008 ਵਿੱਚ ਮਿਸ ਪੀਟੀਸੀ ਪੰਜਾਬੀ ਚ ਭਾਗ ਲਿਆ ਤੇ ਮਿਸ ਪੀਟੀਸੀ ਪੰਜਾਬੀ ਦਾ ਖਿਤਾਬ ਵੀ ਆਪਣੇ ਨਾਂਅ ਕਰਿਆ। ਜਿਸ ਤੋਂ ਬਾਅਦ ਜਸਪਿੰਦਰ ਚੀਮਾ ਨੇ ਪੰਜਾਬ ਯੂਨੀਵਰਿਸਟੀ ਦੇ ਇੰਡੀਅਨ ਥੀਏਟਰ ਵਿਭਾਗ ਵਿੱਚ ਦਾਖਲਾ ਲੈ ਲਿਆ । ਇੱਥੇ ਹੀ ਜਸਪਿੰਦਰ ਚੀਮਾ ਨੂੰ ਫ਼ਿਲਮਸਾਜ਼ ਮਨਮੋਹਨ ਸਿੰਘ ਨੇ ਉਹਨਾਂ ਦੀ ਦੀ ਫ਼ਿਲਮ ‘ਇਕ ਕੁੜੀ ਪੰਜਾਬ ਦੀ’ ਲਈ ਹੀਰੋਇਨ ਚੁਣ ਲਿਆ। ਇਹ ਫ਼ਿਲਮ ਬਾਕਸ ਆਫ਼ਿਸ ‘ਤੇ ਸਫ਼ਲ ਰਹੀ । ਜਿਸ ਤੋਂ ਬਾਅਦ ਉਨ੍ਹਾਂ ਨੇ ਕਈ ਫ਼ਿਲਮਾਂ ਚ ਕੰਮ ਕੀਤਾ । ਜਸਪਿੰਦਰ ਚੀਮਾ ਦੀ ਫ਼ਿਲਮ ਗੇਲੋ ਨੂੰ ਵੀ ਕਾਫੀ ਪਸੰਦ ਕੀਤਾ ਗਿਆ । ਜਸਪਿੰਦਰ ਚੀਮਾ ਨੂੰ ਉਸ ਦੀ ਅਦਾਕਾਰੀ ਲਈ ਕਈ ਅਵਾਰਡ ਵੀ ਮਿਲੇ ਹਨ ।

 


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network