ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤੀ ਜਾ ਰਹੀ ਹੈ ਜਸਪ੍ਰੀਤ ਸਿੰਘ ਬੁਮਰਾਹ ਤੇ ਅਦਾਕਾਰਾ ਸੰਜਨਾ ਦੀ ਇਹ ਤਸਵੀਰ, ਕੁਝ ਮਹੀਨੇ ਪਹਿਲਾ ਹੀ ਦੋਵਾਂ ਨੇ ਲਈਆਂ ਸੀ ਲਾਵਾਂ

written by Lajwinder kaur | May 07, 2021

ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਸਿੰਘ ਬੁਮਰਾਹ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਨ੍ਹਾਂ ਨੇ ਆਪਣੀ ਲਾਈਫ ਪਾਰਟਨਰ ਨੂੰ ਬਰਥਡੇਅ ਵਿਸ਼ ਕਰਦੇ ਹੋਏ ਰੋਮਾਂਟਿਕ ਤਸਵੀਰ ਸੋਸ਼ਲ ਮੀਡੀਆ ਉੱਤੇ ਪੋਸਟ ਕੀਤੀ ਹੈ।

jasprit shared cute pic of his wife sanjana on instagram Image Source: instagram

ਹੋਰ ਪੜ੍ਹੋ : ਇਸ ਸ਼ਨੀਵਾਰ ‘ਹਾਲੀਵੁੱਡ ਇਨ ਪੰਜਾਬੀ’ ‘ਚ ਦੇਖੋ ‘Spider-Man 2’ ਸਿਰਫ ਪੀਟੀਸੀ ਪੰਜਾਬੀ ‘ਤੇ

inside image of jasprit and jimmy Image Source: instagram

ਬੁਮਰਾਹ ਨੇ ਸੰਜਨਾ ਨੂੰ ਬਰਥਡੇਅ ਵਿਸ਼ ਕਰਦੇ ਹੋਏ ਲਿਖਿਆ: “ਉਸ ਵਿਅਕਤੀ ਨੂੰ ਜਨਮਦਿਨ ਮੁਬਾਰਕ ਜਿਸ ਨੇ ਮੇਰੇ ਦਿਲ ਨੂੰ ਚੋਰੀ ਕੀਤਾ ਹੈ। ਤੁਸੀਂ ਮੇਰੇ ਵਿਅਕਤੀ ਹੋ, ਮੈਂ ਤੁਹਾਨੂੰ ਪਿਆਰ ਕਰਦਾ ਹਾਂ ” । ਇਸ ‘ਤੇ ਨਿਉਜ਼ੀਲੈਂਡ ਦੇ ਕ੍ਰਿਕੇਟਰ ਜਿੰਮੀ ਨੀਸ਼ਮ ਨੇ ਬਹੁਤ ਹੀ ਫਨੀ ਜਿਹਾ ਕਮੈਂਟ ਕਰਦੇ ਹੋਏ ਕਿਹਾ ਕਿ ਮੈਨੂੰ ਇੱਕ ਮਿੰਟ ਲਈ ਲੱਗਿਆ ਕਿ ਤੁਸੀਂ Trent Boult ਦੀ ਗੱਲ ਕਰ ਰਹੇ ਹੋ। ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ। ਇਸ ਪੋਸਟ ਉੱਤੇ ਇੱਕ ਮਿਲੀਅਨ ਤੋਂ ਵੱਧ ਲਾਈਕਸ ਆ ਚੁੱਕੇ ਨੇ।

jasprit and sanjana wedding image Image Source: instagram

ਇਸੇ ਸਾਲ ਮਾਰਚ ਮਹੀਨੇ ‘ਚ ਦੋਵਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਲਾਵਾਂ ਲਈਆਂ ਸਨ। ਕ੍ਰਿਕੇਟਰ ਜਸਪ੍ਰੀਤ ਨੇ ਅਦਾਕਾਰਾ ਸੰਜਨਾ ਗਣੇਸ਼ਨ ਦੇ ਨਾਲ ਵਿਆਹ ਕਰਵਾਇਆ ਹੈ । ਦੋਵਾਂ ਦੇ ਵਿਆਹ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵੀ ਖੂਬ ਵਾਇਰਲ ਹੋਈਆਂ ਸਨ ।

jaspit bhumbra and sanjan Image Source: instagram

 

You may also like