ਜੱਸ ਬਾਜਵਾ ਕਿਸ ਦੀਆਂ ਡਿਮਾਂਡਾਂ ਵੰਨ ਬਾਏ ਵੰਨ ਪੂਰੀਆਂ ਕਰਨ 'ਤੇ ਲੱਗੇ ਹੋਏ ਹਨ , ਦੇਖੋ ਵੀਡੀਓ

Reported by: PTC Punjabi Desk | Edited by: Aaseen Khan  |  December 15th 2018 03:07 PM |  Updated: December 15th 2018 03:08 PM

ਜੱਸ ਬਾਜਵਾ ਕਿਸ ਦੀਆਂ ਡਿਮਾਂਡਾਂ ਵੰਨ ਬਾਏ ਵੰਨ ਪੂਰੀਆਂ ਕਰਨ 'ਤੇ ਲੱਗੇ ਹੋਏ ਹਨ , ਦੇਖੋ ਵੀਡੀਓ

ਜੱਸ ਬਾਜਵਾ ਕਿਸ ਦੀਆਂ ਡਿਮਾਂਡਾਂ ਵੰਨ ਬਾਏ ਵੰਨ ਪੂਰੀਆਂ ਕਰਨ ਦੀ ਗੱਲ ਕਰ ਰਹੇ ਹਨ , ਦੇਖੋ ਵੀਡੀਓ : ਪੰਜਾਬ ਦੇ ਪ੍ਰਸਿੱਧ ਗਾਇਕ ਅਤੇ ਐਕਟਰ ਜੱਸ ਬਾਜਵਾ ਆਪਣਾ ਨਵਾਂ ਗਾਣਾ 'ਵੰਨ ਬਾਏ ਵੰਨ' ਲੈ ਕੇ ਲੋਕਾਂ ਦੀ ਕਚਹਿਰੀ 'ਚ ਹਾਜ਼ਿਰ ਹੋ ਚੁੱਕੇ ਹਨ। ਗਾਣੇ ਨੂੰ ਕੁੱਝ ਹੀ ਸਮੇਂ 'ਚ ਯੂ ਟਿਊਬ 'ਤੇ 7 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਗਾਣੇ ਦੇ ਬੋਲ ਮਸ਼ਹੂਰ ਗੀਤਕਾਰ ਕਪਤਾਨ ਹੋਰਾਂ ਨੇ ਲਿਖੇ ਹਨ। ਗੀਤ ਦਾ ਮਿਊਜ਼ਿਕ ਫੇਮਸ ਮਿਊਜ਼ਿਕ ਡਾਇਰੈਕਟਰ ਅਤੇ ਗਾਇਕ ਗੁਪਜ਼ ਸ਼ੇਰਾ ਨੇ ਕੀਤਾ ਹੈ। ਵੰਨ ਬਾਏ ਵੰਨ ਗੀਤ ਦਾ ਮਿਊਜ਼ਿਕ ਵੀਡੀਓ ਬਹੁਤ ਹੀ ਸ਼ਾਨਦਾਰ ਹੈ। ਹੋਣਾ ਵੀ ਸੀ ਕਿਉਂਕਿ ਵੀਡੀਓ ਮੰਨੇ ਪ੍ਰਮੰਨੇ ਵੀਡੀਓ ਡਾਇਰੈਕਟਰ ਸੁੱਖ ਸੰਗੇੜਾ ਹੋਰਾਂ ਨੇ ਨਿਰਦੇਸ਼ਣ ਕੀਤਾ ਹੈ। ਰਿੱਪਲ ਮਿਊਜ਼ਿਕ ਸਟੂਡੀਓ ਦੇ ਲੇਬਲ ਨਾਲ ਜੱਸ ਬਾਜਵਾ ਦੇ ਇਸ ਗੀਤ ਨੂੰ ਮਾਰਕਿਟ 'ਚ ਉਤਾਰਿਆ ਗਿਆ ਹੈ।

https://www.youtube.com/watch?v=tBxlGYh3oYo

ਹੋਰ ਪੜ੍ਹੋ : ਬਿੰਨੂ ਢਿੱਲੋਂ ਨੇ ਦਾਲ ਨੂੰ ਤੜਕਾ ਲਗਾ ਗੋਰੀ ਨੂੰ ਚਖਾਇਆ ਸਵਾਦ , ਦੇਖੋ ਵੀਡੀਓ

ਜੱਸ ਬਾਜਵਾ ਉਹਨਾਂ ਗਾਇਕਾਂ 'ਚੋਂ ਹਨ ਜਿਹੜੇ ਆਪਣੀ ਅਣਥੱਕ ਮਿਹਨਤ ਨਾਲ ਕਾਮਯਾਬੀ ਦੇ ਸ਼ਿਖਰਾਂ 'ਤੇ ਪਹੁੰਚੇ ਹਨ। ਚੱਕਵੀਂ ਮੰਡੀਰ ਗਾਣੇ ਨਾਲ ਸੰਗੀਤਕ ਜਗਤ 'ਚ ਐਂਟਰੀ ਕਰਨ ਵਾਲੇ ਜੱਸ ਬਾਜਵਾ ਅੱਜ ਵੱਡੀਆਂ ਉਪਲੱਬਧੀਆਂ ਹਾਸਿਲ ਕਰ ਰਹੇ ਹਨ। ਉਹਨਾਂ ਦੇ ਸਾਰੇ ਗਾਣਿਆਂ ਨੂੰ ਸਰੋਤਿਆਂ ਨੇ ਖੂਬ ਪਿਆਰ ਬਖਸ਼ਿਆ ਹੈ ਅਤੇ ਉਸੇ ਤਰਾਂ ਇਸ ਵੰਨ ਬਾਏ ਵੰਨ ਗੀਤ ਨੂੰ ਵੀ ਪਿਆਰ ਦਿੱਤਾ ਜਾ ਰਿਹਾ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network