ਕਿਸਾਨਾਂ ਦੇ ਸੰਘਰਸ਼ ‘ਚ ਪਹਿਲੇ ਦਿਨ ਤੋਂ ਨਾਲ ਖੜੇ ਗਾਇਕ ਜੱਸ ਬਾਜਵਾ ਦੀ ਇਹ ਫੋਟੋ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਲੋਕਾਂ ਨੂੰ ਕਿਸਾਨ ਮਜ਼ਦੂਰ ਏਕਤਾ ਮਹਾਂਸਭਾ ‘ਚ ਪਹੁੰਚਣ ਦੀ ਕੀਤੀ ਅਪੀਲ

Written by  Lajwinder kaur   |  March 23rd 2021 12:15 PM  |  Updated: March 23rd 2021 12:56 PM

ਕਿਸਾਨਾਂ ਦੇ ਸੰਘਰਸ਼ ‘ਚ ਪਹਿਲੇ ਦਿਨ ਤੋਂ ਨਾਲ ਖੜੇ ਗਾਇਕ ਜੱਸ ਬਾਜਵਾ ਦੀ ਇਹ ਫੋਟੋ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਲੋਕਾਂ ਨੂੰ ਕਿਸਾਨ ਮਜ਼ਦੂਰ ਏਕਤਾ ਮਹਾਂਸਭਾ ‘ਚ ਪਹੁੰਚਣ ਦੀ ਕੀਤੀ ਅਪੀਲ

ਪੰਜਾਬੀ ਗਾਇਕ ਜੱਸ ਬਾਜਵਾ ਨੇ ਗਲ ‘ਚ ਕਿਸਾਨੀ ਤਖਤੀ ਪਾ ਕੇ ਆਪਣੀ ਇੱਕ ਫੋਟੋ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤੀ ਹੈ। ਦੱਸ ਦਈਏ ਜੱਸ ਬਾਜਵਾ ਪਹਿਲੇ ਦਿਨ ਤੋਂ ਹੀ ਕਿਸਾਨੀ ਸੰਘਰਸ਼ ਦੇ ਨਾਲ ਜੁੜੇ ਹੋਏ ਨੇ। ਉਹ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਰਾਹੀਂ ਵੀ ਕਿਸਾਨਾਂ ਦੇ ਹੱਕਾਂ ਲਈ ਆਪਣੀ ਆਵਾਜ਼ ਬੁਲੰਦ ਕਰ ਰਹੇ ਨੇ।

inside image of jass bajwa farmer portest image credit: instagram

ਹੋਰ ਪੜ੍ਹੋ : ਐਲਬਮ ਦੇ ਫਲਾਪ ਹੋਣ ਤੋਂ ਬਾਅਦ ‘ਚਿੱਠੀਆਂ ਨੇ ਚਿੱਠੀਆਂ’ ਗੀਤ ਨੇ ਦਿਵਾਈ ਸੀ ਰਾਤੋ-ਰਾਤ ਸ਼ੌਹਰਤ, ਗਾਇਕ ਹਰਭਜਨ ਮਾਨ ਨੇ ਸ਼ੇਅਰ ਕੀਤਾ ਇਸ ਗੀਤ ਨਾਲ ਜੁੜਿਆ ਕਿੱਸਾ

inside image of jass bajwa image credit: instagram

 

Jass Bajwa  ਨੇ ਜਿਹੜੀ ਤਖਤੀ ਗੱਲ ‘ਚ ਪਾਈ ਹੋਈ ਹੈ ਉਸ ਤੇ ਲਿਖਿਆ ਹੈ- ‘ਕਿਰਤ ਕਰੋ ਨਾਮ ਜਪੋ ਵੰਡ ਛਕੋ । no farmers no food ਲਿਖਿਆ ਹੋਇਆ ਹੈ’। ਪ੍ਰਸ਼ੰਸਕਾਂ ਨੂੰ ਗਾਇਕ ਜੱਸ ਬਾਜਵਾ ਦੀ ਇਹ ਪੋਸਟ ਖੂਬ ਪਸੰਦ ਆ ਰਹੀ ਹੈ। ਫੈਨਜ਼ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।

jass bajwa with kisani flag image credit: instagram

ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਵੀ ਕਿਸਾਨ ਮਜ਼ਦੂਰ ਏਕਤਾ ਮਹਾਂਸਭਾ ਦਾ ਪੋਸਟਰ ਸ਼ੇਅਰ ਕਰਦੇ ਹੋਏ ਸਭ ਨੂੰ ਪਿੰਡ ਖਟਕੜ ਕਲਾਂ ਪਹੁੰਚਣ ਦੀ ਅਪੀਲ ਕੀਤੀ ਹੈ। ਜੀ ਹਾਂ ਇਸ ਮਹਾਂਸਭਾ ‘ਚ ਅੱਜ ਕਿਸਾਨ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ‘ਚ ਪੰਜਾਬੀ ਕਲਾਕਾਰ ਸ਼ਾਮਿਲ ਹੋ ਰਹੇ ਨੇ।

singer jass bajwa

ਜੇ ਗੱਲ ਕਰੀਏ ਜੱਸ ਬਾਜਵਾ ਦੇ ਵਰਕ ਫਰੰਟ ਦੀ ਤਾਂ ਉਹ ਕਿਸਾਨੀ ਸ਼ੰਘਰਸ਼ ‘ਚ ਤਾਂ ਆਪਣੀ ਸੇਵਾਵਾਂ ਨਿਭਾ ਰਹੇ ਨੇ ਤੇ ਨਾਲ ਹੀ ਆਪਣੇ ਕਿਸਾਨੀ ਗੀਤਾਂ ਦੇ ਨਾਲ ਇਸ ਅੰਦੋਲਨ ਨੂੰ ਹੋਰ ਮਜ਼ਬੂਤ ਕਰ ਰਹੇ ਨੇ।

 


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network