ਜੱਸ ਮਾਣਕ ਤੇ ਗੁਰੀ ਦੀ ਜੋੜੀ ਨਜ਼ਰ ਆਵੇਗੀ ‘Jatt Brothers’ ਫ਼ਿਲਮ ‘ਚ, ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਪੋਸਟਰ

Written by  Lajwinder kaur   |  January 31st 2022 02:19 PM  |  Updated: January 31st 2022 02:19 PM

ਜੱਸ ਮਾਣਕ ਤੇ ਗੁਰੀ ਦੀ ਜੋੜੀ ਨਜ਼ਰ ਆਵੇਗੀ ‘Jatt Brothers’ ਫ਼ਿਲਮ ‘ਚ, ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਪੋਸਟਰ

ਆਪਣੀ ਮਿੱਠੀ ਆਵਾਜ਼ ਦੇ ਨਾਲ ਹਰ ਇੱਕ ਦਾ ਦਿਲ ਜਿੱਤਣ ਵਾਲੇ ਪੰਜਾਬੀ ਗਾਇਕ ਜੱਸ ਮਾਣਕ Jass Manak ਜੋ ਕਿ ਅਦਾਕਾਰੀ ਦੇ ਖੇਤਰ ‘ਚ ਕਦਮ ਰੱਖਣ ਜਾ ਰਹੇ ਹਨ। ਜੀ ਹਾਂ ਉਨ੍ਹਾਂ ਨੇ ਆਪਣੀ ਡੈਬਿਊ ਫ਼ਿਲਮ ਦਾ ਫਰਸਟ ਲੁੱਕ ਪੋਸਟਰ ਦਰਸ਼ਕਾਂ ਦੇ ਨਾਲ ਸ਼ੇਅਰ ਕੀਤਾ ਹੈ। ਉਹ ‘ਜੱਟ ਬ੍ਰਦਰਸ’ (Jatt Brothers) ਟਾਈਟਲ ਹੇਠ ਬਣੀ ਫ਼ਿਲਮ ‘ਚ ਨਜ਼ਰ ਆਉਣਗੇ।

Guri-Jass Manak

ਹੋਰ ਪੜ੍ਹੋ : ਮੌਨੀ ਰਾਏ ਦੇ ਗ੍ਰਹਿ ਪ੍ਰਵੇਸ਼ ਦਾ ਵੀਡੀਓ ਆਇਆ ਸਾਹਮਣੇ, ਲਾਲ ਰੰਗ ਦੀ ਸਾੜ੍ਹੀ ‘ਚ ਬੇਹੱਦ ਖ਼ੂਬਸੂਰਤ ਨਜ਼ਰ ਆਈ ਅਦਾਕਾਰਾ, ਦੇਖੋ ਵੀਡੀਓ

ਗਾਇਕ ਜੱਸ ਮਾਣਕ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਫ਼ਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਲਾਕ ਕਰਲੋ ਤਾਰੀਕ ਸਾਰੇ “Jatt Brothers” 25 February 2022 ❤️ ਮੇਰੇ ਭਰਾ ਗੁਰੀ ਦੇ ਨਾਲ’ ਉਨ੍ਹਾਂ ਨੇ ਨਾਲ ਹੀ ਦੱਸਿਆ ਹੈ ਕਿ ਫ਼ਿਲਮ ਦਾ ਟ੍ਰੇਲਰ ਜੋ ਕਿ ਇੱਕ ਫਰਵਰੀ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।

ਹੋਰ ਪੜ੍ਹੋ : ਰਾਜਨੀਤੀ ਦੀ ਸ਼ਤਰੰਜ 'ਚ ਮੋਹਰਿਆਂ ਦੀ ਖੇਡ ਨੂੰ ਬਿਆਨ ਕਰਦੀ ਨਵੀਂ ਵੈੱਬ ਸੀਰੀਜ਼ "ਚੌਸਰ" ਦਿ ਪਾਵਰ ਗੇਮਜ਼ ਜਲਦ ਆ ਰਹੀ ਹੈ ਸਿਰਫ਼ ਪੀਟੀਸੀ ਪਲੇਅ ਐਪ ‘ਤੇ

Punjabi Singer Jass Manak Shared School Uniform Photo With Guri

ਜੱਟ ਬ੍ਰਦਰਜ਼ ਜੋ ਕਿ 25 ਫਰਵਰੀ, 2022 ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਫ਼ਿਲਮ ਨੂੰ ਮਾਨਵ ਸ਼ਾਹ ਦੁਆਰਾ ਨਿਰਦੇਸ਼ਿਤ ਕੀਤੀ ਗਈ ਹੈ ਅਤੇ ਇਸ ਵਿੱਚ ਗੁਰੀ GURI , ਜੱਸ ਮਾਣਕ ਅਤੇ ਨਿਕੀਤ ਢਿੱਲੋਂ ਮੁੱਖ ਕਿਰਦਾਰਾਂ ਵਜੋਂ ਨਜ਼ਰ ਆਉਣਗੇ। ਪ੍ਰਸ਼ੰਸਕ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸੁਕ ਹਨ। ਜੇ ਗੱਲ ਕਰੀਏ ਜੱਸ ਮਾਣਕ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ। ਉਹ ਪਰਾਡਾ, ਗਰਲਫ੍ਰੈਂਡ, ਸੂਟ ਪੰਜਾਬੀ, ਵਿਆਹ, ਲਹਿੰਗਾ, ਯੈਸ ਓਰ ਨੌ ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਕਈ ਗੀਤ ਗਾ ਚੁੱਕੇ ਨੇ। ਇਸ ਤੋਂ ਇਲਾਵਾ ਉਹ ਬਾਲੀਵੁੱਡ ਫ਼ਿਲਮਾਂ ਚ ਵੀ ਗੀਤ ਗਾ ਚੁੱਕੇ ਹਨ। ਦੱਸ ਦਈਏ ਗੁਰੀ ਸਿਕੰਦਰ 2 ਦੇ ਨਾਲ ਅਦਾਕਾਰੀ ਦੇ ਖੇਤਰ 'ਚ ਕਦਮ ਰੱਖ ਚੁੱਕੇ ਹਨ। ਇਹ ਗੁਰੀ ਦੀ ਦੂਜੀ ਫ਼ਿਲਮ ਹੈ ਜਿਸ ਦੇ ਨਾਲ ਉਹ ਦਰਸ਼ਕਾਂ ਦੇ ਰੁਬੂਰ ਹੋਣਗੇ।

 

 

View this post on Instagram

 

A post shared by Jass Manak (@ijassmanak)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network