ਜੱਸ ਮਾਣਕ ਦੇ 'ਜੱਟਾ ਵੇ ਜੱਟਾ' ਦੀ ਆਡੀਓ ਆਈ ਸਾਹਮਣੇ 

Written by  Shaminder   |  September 22nd 2018 07:51 AM  |  Updated: September 22nd 2018 07:51 AM

ਜੱਸ ਮਾਣਕ ਦੇ 'ਜੱਟਾ ਵੇ ਜੱਟਾ' ਦੀ ਆਡੀਓ ਆਈ ਸਾਹਮਣੇ 

ਪਰਾਡਾ ਅਤੇ ਪੰਜਾਬੀ ਸੂਟ ਤੋਂ ਬਾਅਦ ਜੱਸ ਮਾਣਕ ਲੈ ਕੇ ਆਏ ਨੇ 'ਜੱਟਾ ਵੇ ਜੱਟਾ' ਗੀਤ । ਇਸ ਗੀਤ ਦਾ ਅਜੇ ਆਡੀਓ ਹੀ ਯੂਟਿਊਬ 'ਤੇ ਜਾਰੀ ਹੋਇਆ ਹੈ । ਇਸ ਗੀਤ ਦੇ ਬੋਲ ਸੁੱਖ ਸੰਧੂ ਨੇ ਲਿਖੇ ਨੇ । ਇਸ ਗੀਤ 'ਚ ਇੱਕ ਜੱਟ ਨੂੰ ਸੰਬੋਧਿਤ ਹੈ । ਜਿਸ 'ਚ ਜੱਸ ਮਾਣਕ ਨੇ ਇੱਕ ਜੱਟੀ ਵੱਲੋਂ ਗਾਇਆ ਹੈ ਕਿ ਉਹ ਉਸ ਵੱਲ ਧਿਆਨ ਦੇਵੇ । ਕਿਉਂਕਿ ਜੇ ਉਸ ਨੇ ਉਸ  ਵੱਲ ਧਿਆਨ ਨਹੀਂ ਦਿੱਤਾ ਤਾਂ ਅਖੀਰ ਉਸ ਨੂੰ ਪਛਤਾਉਣਾ ਪਵੇਗਾ ।

ਹੋਰ ਵੇਖੋ : ਜੱਸ ਮਾਣਕ ਨੇ ਕਿੱਤਾ ਵਾਇਦਾ ਪੂਰਾ, 17000000 ਵਿਊਜ਼ ਤੋਂ ਬਾਅਦ ਆਈ ਪਰਾਡਾ ਦੀ ਵੀਡੀਓ

https://www.youtube.com/watch?v=y4ppSYKtD20

ਇਸ ਗੀਤ ਦਾ ਫਿਲਹਾਲ ਆਡਿਓ ਹੀ ਆਇਆ ਹੈ ਜਿਸ ਨੂੰ ਲੱਖਾਂ ਲੋਕਾਂ ਨੇ ਸੁਣਿਆ ਹੋਇਆ । ਯੂਟਿਊਬ 'ਤੇ ਇਸ ਗੀਤ ਨੂੰ ਹੁਣ ਤੱਕ ਕਈ ਲੋਕ ਵੇਖ ਚੁੱਕੇ ਨੇ । ਤੁਹਾਨੂੰ ਦੱਸ ਦਈਏ ਕਿ ਹਾਲ 'ਚ ਹੀ ਉਨ੍ਹਾਂ ਦਾ ਇੱਕ ਗੀਤ 'ਸੂਟ ਪੰਜਾਬੀ' ਆਇਆ ਸੀ । ਜਿਸ ਨੂੰ ਸਰੋਤਿਆਂ ਵੱਲੋਂ ਸਰਾਹਿਆ ਗਿਆ ਸੀ ।ਜੱਸ ਮਾਣਕ ਦਾ ਜਨਮ ਦਸੰਬਰ ਉੱਨੀ ਸੌ ਤਰਾਨਵੇਂ 'ਚ ਜਲੰਧਰ 'ਚ ਹੋਇਆ ਸੀ । ਉਨ੍ਹਾਂ ਦਾ ਅਸਲ ਨਾਂਅ ਜਸਪ੍ਰੀਤ ਸਿੰਘ ਮਾਣਕ ਹੈ । ਉਨ੍ਹਾਂ ਨੇ ਆਪਣੀ ਸਕੂਲੀ ਪੜ੍ਹਾਈ ਜਲੰਧਰ 'ਚ ਹੀ ਕੀਤੀ ਅਤੇ ਸਕੂਲ ਦੇ ਸਮੇਂ ਤੋਂ ਹੀ ਉਹ ਸਕੂਲ ਵਿੱਚ ਹੋਣ ਵਾਲੇ ਪ੍ਰੋਗਰਾਮਾਂ 'ਚ ਹਿੱਸਾ ਲੈ ਕੇ ਆਪਣੀ ਗਾਇਕੀ ਦਾ ਹੁਨਰ ਅਕਸਰ ਵਿਖਾਉਂਦੇ ਸਨ । ਗੁਰਦਾਸ ਮਾਨ ਉਨ੍ਹਾਂ ਦੇ ਪਸੰਦੀਦਾ ਗਾਇਕ ਨੇ ਅਤੇ ਬਚਪਨ 'ਚ ਉਹ ਗੁਰਦਾਸ ਮਾਨ ਵਰਗੇ ਗਾਇਕ ਹੀ ਬਣਨਾ ਚਾਹੁੰਦੇ ਸਨ ।

Jass Manak

ਉਨ੍ਹਾਂ ਨੇ ਆਪਣੇ ਹਿੱਟ ਗੀਤ 'ਵਿਦਾਉਟ ਆਊਟ' ਅਪ੍ਰੈਲ ਦੋ ਹਜ਼ਾਰ ਅਠਾਰਾਂ 'ਚ ਰਿਲੀਜ਼ ਹੋਇਆ ।ਇਸ ਤੋਂ ਬਾਅਦ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਜਿਨ੍ਹਾਂ 'ਚ 'ਪਰਾਡਾ' ਅਜਿਹਾ ਗੀਤ ਸੀ ਜੋ ਸੋਸ਼ਲ ਮੀਡੀਆ 'ਤੇ ਲੀਕ ਹੋਇਆ ਸੀ ਅਤੇ ਇਸ ਗੀਤ ਨੇ ਸੋਸ਼ਲ ਮੀਡੀਆ 'ਤੇ ਧੁੰਮਾਂ ਮਚਾ ਦਿੱਤੀਆਂ ਅਤੇ ਇਸੇ ਗੀਤ ਨੇ ਉਨ੍ਹਾਂ ਨੂੰ ਸ਼ੌਹਰਤ ਦਿਵਾਈ । ਹੁਣ ਮੁੜ ਤੋਂ ਉਹ ਆਪਣੇ ਨਵੇਂ ਗੀਤ 'ਜੱਟਾ ਵੇ ਜੱਟਾ'  ਨਾਲ ਸਰੋਤਿਆਂ ਦੇ ਰੂਬਰੂ ਹੋਏ ਨੇ ।ਇਹ ਗੀਤ ਦਾ ਆਡੀਓ ਜਾਰੀ ਹੋ ਚੁੱਕਿਆ ਹੈ । ਇਸ ਗੀਤ ਦਾ ਵੀਡਿਓ ਅਜੇ ਨਹੀਂ ਆਇਆ ,ਪਰ ਜੱਸ ਮਾਣਕ ਨੂੰ ਉਮੀਦ ਹੈ ਕਿ ਉਨ੍ਹਾਂ ਦਾ ਇਹ ਗੀਤ ਸਰੋਤਿਆਂ ਨੂੰ ਜ਼ਰੂਰ ਪਸੰਦ ਆਏਗਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network