'ਜੇ ਲੱਤਾਂ ਚਾਦਰ ਦੇਖ ਪਸਾਰੇ ਜੱਟ ਨੂੰ ਫਾਹੇ ਦੀ ਲੋੜ ਨਹੀਂ' ਸਮਾਜ ਦੀਆਂ ਅੱਖਾਂ ਖੋਲ੍ਹਦਾ ਹੈ ਜੱਸ ਨਿੱਜਰ ਦਾ ਇਹ ਗੀਤ, ਦੇਖੋ ਵੀਡੀਓ

Written by  Aaseen Khan   |  April 03rd 2019 03:10 PM  |  Updated: April 03rd 2019 03:10 PM

'ਜੇ ਲੱਤਾਂ ਚਾਦਰ ਦੇਖ ਪਸਾਰੇ ਜੱਟ ਨੂੰ ਫਾਹੇ ਦੀ ਲੋੜ ਨਹੀਂ' ਸਮਾਜ ਦੀਆਂ ਅੱਖਾਂ ਖੋਲ੍ਹਦਾ ਹੈ ਜੱਸ ਨਿੱਜਰ ਦਾ ਇਹ ਗੀਤ, ਦੇਖੋ ਵੀਡੀਓ

'ਜੇ ਲੱਤਾਂ ਚਾਦਰ ਦੇਖ ਪਸਾਰੇ ਜੱਟ ਨੂੰ ਫਾਹੇ ਦੀ ਲੋੜ ਨਹੀਂ' ਸਮਾਜ ਦੀਆਂ ਅੱਖਾਂ ਖੋਲ੍ਹਦਾ ਹੈ ਜੱਸ ਨਿੱਜਰ ਦਾ ਇਹ ਗੀਤ, ਦੇਖੋ ਵੀਡੀਓ : ਪੰਜਾਬ ਦੇ ਨਾਮਵਰ ਗਾਇਕ ਜੱਸ ਨਿੱਜਰ ਦਾ ਨਵਾਂ ਗੀਤ 'ਜੱਟ ਸਿਰ ਕਰਜ਼ਾ' ਰਿਲੀਜ਼ ਹੋ ਚੁੱਕਿਆ ਹੈ। ਇਹ ਗੀਤ ਬਹੁਤ ਹੀ ਖੂਬਸੂਰਤ ਹੈ ਜਿਸ 'ਚ ਪੰਜਾਬ ਦੇ ਜੱਟਾਂ 'ਤੇ ਕਰਜ਼ਾ ਕਿਵੇਂ ਚੜਦਾ ਹੈ ਇਸ ਦੇ ਕੁਝ ਕਾਰਨ ਦਿਖਾਏ ਗਏ ਹਨ। ਜੱਸ ਨਿੱਜਰ ਵੱਲੋਂ ਗਾਇਆ ਇਹ ਗੀਤ ਅਤੇ ਸਾਬ ਪਨਗੋਟਾ ਦੀ ਕਲਮ 'ਚੋਂ ਨਿੱਕਲਿਆ ਸਮਾਜ ਨੂੰ ਕਾਫੀ ਵੱਡਾ ਸੁਨੇਹਾ ਦੇ ਰਿਹਾ ਹੈ। ਸਾਬ ਪਨਗੋਟਾ ਇਸ ਤੋਂ ਪਹਿਲਾਂ ਵੀ ਆਪਣੀ ਕਲਮ ਰਾਹੀਂ ਕਈ ਗੀਤ ਸਮਾਜ ਨੂੰ ਸੇਧ ਦਿੰਦੇ ਅਤੇ ਸੱਚ ਬਿਆਨ ਕਰਦੇ ਦੇ ਚੁੱਕੇ ਹਨ।

ਗਾਣੇ ਦਾ ਮਿਊਜ਼ਿਕ ਕੇ ਵੀ ਸਿੰਘ ਵੱਲੋਂ ਦਿੱਤਾ ਗਿਆ ਹੈ ਅਤੇ ਵੀਡੀਓ ਰੈੱਡਨੌਟ ਵੱਲੋਂ ਬਣਾਇਆ ਗਿਆ ਹੈ। ਵੀਡੀਓ 'ਚ ਕਾਫੀ ਚੰਗਾ ਮੈਸੇਜ ਦਿੱਤਾ ਗਿਆ ਹੈ ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਜੱਸ ਨਿੱਜਰ ਇਸ ਤੋਂ ਪਹਿਲਾਂ ਵੀ ਕਈ ਚੰਗੇ ਅਤੇ ਹਿੱਟ ਗੀਤ ਗਾ ਚੁੱਕੇ ਹਨ ਜਿੰਨ੍ਹਾਂ 'ਚ ਖਾੜਕੂ, ਅੰਡਰਗਰਾਊਂਡ, ਕਲਗੀਧਰ, ਬਾਬਾ ਨਾਨਕ ਅਤੇ ਸਮਾਜ ਨੂੰ ਸੇਧ ਦਿੰਦੇ ਹਰ ਵੀ ਗੀਤ ਸ਼ਾਮਿਲ ਹਨ।

ਇਸ ਗਾਣੇ ਨੂੰ ਪੀਟੀਸੀ ਚੱਕਦੇ ਅਤੇ ਪੀਟੀਸੀ ਪੰਜਾਬੀ 'ਤੇ ਐਕਸਕਲਿਉਸਿਵ ਦਿਖਾਇਆ ਜਾ ਰਿਹਾ ਹੈ। ਯੂ ਟਿਊਬ 'ਤੇ ਜੱਸ ਰਿਕਾਰਡਸ ਦੇ ਬੈਨਰ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਗੀਤ 'ਚ ਦੱਸਿਆ ਹੈ ਕਿ ਜੇਕਰ ਵਿਅਕਤੀ ਆਪਣੀ ਚਾਦਰ ਦੇਖ ਕੇ ਪੈਰ ਪਸਾਰਦਾ ਹੈ ਤਾਂ ਉਸ ਨੂੰ ਆਪਣੀ ਜਾਨ ਤੋਂ ਹੱਥ ਧੋਣ ਦੀ ਲੋੜ ਨਹੀਂ ਪੈਂਦੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network