
ਮਸ਼ਹੂਰ ਪੰਜਾਬੀ ਗਾਇਕ ਜੱਸੀ ਗਿੱਲ (Jassi Gill) ਆਪਣੇ ਗੀਤਾਂ ਰਾਹੀਂ ਫੈਨਜ਼ ਦੇ ਦਿਲਾਂ 'ਤੇ ਰਾਜ ਕਰਦੇ ਹਨ। ਉਹ ਆਪਣੇ ਫੈਨਜ਼ ਦੇ ਦਿਲਾਂ ਦੀ ਧੜਕਨ ਹਨ। ਜੱਸੀ ਗਿੱਲ ਆਪਣੀ ਹੱਸਮੁੱਖ ਸ਼ਖਸੀਅਤ ਅਤੇ ਸ਼ਾਨਦਾਰ ਗੀਤਾਂ ਨਾਲ ਹਰ ਕਿਸੇ ਦੇ ਚਿਹਰਿਆਂ 'ਤੇ ਮੁਸਕਰਾਹਟ ਲਿਆਉਣ ਵਿੱਚ ਕਾਮਯਾਬ ਰਹਿੰਦੇ ਹਨ। ਜੱਸੀ ਗਿੱਲ (Jassi Gill) ਨੇ ਆਪਣੀ ਧੀ ਰੂਹਜਸ ਦਾ ਜਨਮਦਿਨ (Roohjas birthday) ਬਹੁਤ ਹੀ ਧੂਮਧਾਮ ਨਾਲ ਮਨਾਇਆ। ਉਨ੍ਹਾਂ ਦੀ ਧੀ ਦੇ ਜਨਮਦਿਨ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ।

ਗਾਇਕ ਜੱਸੀ ਗਿੱਲ ਨਾ ਸਿਰਫ਼ ਆਪਣੇ ਗੀਤਾਂ ਦੀ ਸ਼ਾਨਦਾਰ ਧੁਨਾਂ ਲਈ, ਸਗੋਂ ਆਪਣੀ ਆਕਰਸ਼ਕ ਦਿੱਖ ਲਈ ਵੀ ਜਾਣੇ ਜਾਂਦੇ ਹਨ। ਹਾਲਾਂਕਿ, ਉਨ੍ਹਾਂ ਨੇ ਆਪਣੀ ਬਹੁਤ ਸਾਰਿਆਂ ਫੀਮੇਲ ਫੈਨਜ਼ ਦਾ ਦਿਲ ਉਦੋਂ ਤੋੜ ਦਿੱਤਾ, ਜਦੋਂ ਉਨ੍ਹਾਂ ਸ਼ਾਦੀਸ਼ੁਦਾ ਹੋਣ ਦਾ ਖੁਲਾਸਾ ਕੀਤਾ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਇੱਕ ਧੀ ਹੈ ਜਿਸ ਦਾ ਨਾਂਅ ਰੂਹਜਸ ਹੈ।

ਜੱਸੀ ਗਿੱਲ ਨੇ ਹਾਲ ਹੀ 'ਚ ਆਪਣੀ ਧੀ ਰੂਹਜਸ ਦਾ ਜਨਮਦਿਨ ਸੈਲੀਬ੍ਰੇਟ ਕੀਤਾ ਹੈ ਅਤੇ ਉਨ੍ਹਾਂ ਦੀਆਂ ਸ਼ੇਅਰ ਕੀਤੀਆਂ ਤਸਵੀਰਾਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਹ ਤਸਵੀਰਾਂ ਤੇ ਵੀਡੀਓਜ਼ ਰੂਹਜਸ ਦੇ ਚੌਥੇ ਜਨਮਦਿਨ ਦੀਆਂ ਹਨ। ਜੱਸੀ ਨੇ ਇੱਕ ਚੰਗੇ ਪਿਤਾ ਹੋਣ ਦੇ ਨਾਤੇ, ਆਪਣੀ ਧੀ ਨੂੰ ਮਰਮੇਡ-ਥੀਮ ਵਾਲੀ ਜਨਮਦਿਨ ਪਾਰਟੀ ਦੇ ਕੇ ਹੈਰਾਨ ਕਰ ਦਿੱਤਾ।

ਜੱਸੀ ਗਿੱਲ ਨੇ ਸੋਸ਼ਲ ਮੀਡੀਆ 'ਤੇ ਰੂਹਜਸ ਦੇ ਮਰਮੇਡ-ਥੀਮ ਵਾਲੇ ਜਨਮਦਿਨ ਦੇ ਜਸ਼ਨ ਦੀਆਂ ਕਈ ਫੋਟੋਆਂ ਅਤੇ ਵੀਡੀਓਜ਼ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤੀਆਂ। ਜੱਸੀ ਗਿੱਲ ਵੱਲੋਂ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ਤੇ ਇੱਕ ਵੀਡੀਓ ਵਿੱਚ, ਸੰਗੀਤਕਾਰ ਆਪਣੀ ਧੀ ਰੂਹਜਸ ਨਾਲ ਸਲਾਈਡਿੰਗ ਦੀ ਤਿਆਰੀ ਕਰਦੇ ਹੋਏ ਦਿਖਾਈ ਦੇ ਰਹੇ ਹਨ।
ਹੋਰ ਪੜ੍ਹੋ : ਇਸ ਕਿਊਟ ਬੱਚੀ ਨਾਲ ਜੱਸੀ ਗਿੱਲ ਨੇ ਸਾਂਝੀਆਂ ਕੀਤੀਆਂ ਤਸਵੀਰਾਂ
ਜੱਸੀ ਗਿੱਲ ਦੇ ਫੈਨਜ਼ ਇਨ੍ਹਾਂ ਤਸਵੀਰਾਂ ਅਤੇ ਵੀਡੀਓਜ਼ ਬਹੁਤ ਪਸੰਦ ਕਰ ਰਹੇ ਹਨ। ਜੱਸੀ ਗਿੱਲ ਦੀ ਧੀ ਨੇ ਆਪਣਾ ਜਨਮਦਿਨ ਆਪਣੇ ਪਿਤਾ ਦੇ ਸਭ ਤੋਂ ਚੰਗੇ ਦੋਸਤ ਬੱਬਲ ਰਾਏ ਨਾਲ ਮਨਾਇਆ। ਦੱਸਣਯੋਗ ਹੈ ਕਿ ਜੱਸੀ ਗਿੱਲ ਅਤੇ ਬੱਬਲ ਰਾਏ ਦੀ ਦੋਸਤੀ ਨੂੰ ਕਿਸੇ ਪਛਾਣ ਦੀ ਲੋੜ ਨਹੀਂ ਹੈ।

ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਜੱਸੀ ਗਿੱਲ ਨੇ ਕੁਝ ਸਮੇਂ ਪਹਿਲਾਂ ਹੀ ਆਪਣੀ ਨਵੀਂ ਐਲਬਮ 'ਆਲ ਰਾਊਂਡਰ' ਰਿਲੀਜ਼ ਕੀਤੀ ਹੈ। ਇਸ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
View this post on Instagram