ਗਾਇਕ ਜੱਸੀ ਗਿੱਲ ਦਾ ਨਵਾਂ ਗੀਤ "ਫਾਰਮ ਹਾਊਸ" ਹੋਇਆ ਰਿਲੀਜ਼
ਲਓ ਜੀ ਹਾਜ਼ਰ ਹਨ ਪੰਜਾਬੀ ਗਾਇਕ ”ਜੱਸੀ ਸੋਹਲ” ਆਪਣਾ ਨਵਾਂ ਗੀਤ ”ਫਾਰਮ ਹਾਊਸ” ਨਾਲ ਜੀ ਹਾਂ ਤੁਹਾਨੂੰ ਦੱਸ ਦਈਏ ਕਿ ”ਜੱਸੀ ਸੋਹਲ” jassi sohal ਦਾ ਨਵਾਂ ਗੀਤ ” ਫਾਰਮ ਹਾਊਸ” punjabi song ਰਿਲੀਜ ਹੋ ਚੁੱਕਾ ਹੈ | ਕੁੱਝ ਦਿਨ ਪਹਿਲਾ ਜੱਸੀ ਸੋਹਲ ਨੇਂ ਫੇਸਬੁੱਕ ਦੇ ਜਰੀਏ ਆਪਣੇ ਇਸ ਗੀਤ ਦਾ ਪੋਸਟਰ ਸਾਂਝਾ ਕਰਦੇ ਹੋਏ ਇਸ ਬਾਰੇ ਜਾਣਕਾਰੀ ਦਿੱਤੀ ਸੀ |
https://www.instagram.com/p/Bnpykppnw4e/?taken-by=ijassisohal
ਇਸ ਗੀਤ ਦੇ ਬੋਲ ”ਜੱਗੀ ਜਾਗੋਵਾਲ” ਦੁਆਰਾ ਲਿਖੇ ਗਏ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ਜੇ ਕੇ ( ਜੱਸੀ ਕਟਿਆਲ ) ਦੁਆਰਾ ਦਿੱਤਾ ਗਿਆ ਹੈ | ਇਸ ਗੀਤ ਵਿੱਚ ਉਹ ਕਹਿ ਰਹੇ ਹਨ ਕਿ ਓਹਨਾ ਨੇਂ ਆਪਣੇ ਦੋਸਤਾਂ ਨਾਲ ਮਹਿਫ਼ਿਲਾਂ ਸਜਾਉਣ ਲਈ ਪੂਰੇ ਚਾਰ ਕਿੱਲਿਆਂ ਵਿੱਚ ਇੱਕ ਫਾਰਮ ਹਾਊਸ ਬਣਾਇਆ ਹੈ ਅਤੇ ਨਾਲ ਹੀ ਉਹ ਪੰਜਾਬੀਆਂ ਦੀ ਮਾਂ ਖੇਡ ਕੱਬਡੀ ਨੂੰ ਵੀ ਪ੍ਰਫੁੱਲਿਤ ਕਰਦੇ ਹੋਏ ਨਜ਼ਰ ਆ ਰਹੇ ਹਨ | ਇਹਨਾਂ ਦੇ ਬਾਕੀ ਗੀਤਾਂ ਵਾਂਗੂ ਇਸ ਗੀਤ ਨੂੰ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ |
https://www.youtube.com/watch?v=DhYezI4jLIs
ਫੈਨਸ ਵੱਲੋਂ ਇਹਨਾਂ ਦੇ ਇਸ ਗੀਤ ਦਾ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ | ਜੱਸੀ ਸੋਹਲ jassi sohal ਇਸ ਗੀਤ ‘ਚ ਇੱਕ ਵੱਖਰੇ ਅੰਦਾਜ਼ ਵਿੱਚ ਨਜ਼ਰ ਆ ਰਹੇ ਹਨ ਅਤੇ ਫੈਨਸ ਨੂੰ ਓਹਨਾ ਦਾ ਇਹ ਅੰਦਾਜ਼ ਵੀ ਕਾਫੀ ਪਸੰਦ ਆ ਰਿਹਾ ਹੈ |
ਜੱਸੀ ਸੋਹਲ jassi sohal ਇਸ ਤੋਂ ਪਹਿਲਾ ਵੀ ਪੰਜਾਬੀ ਇੰਡਸਟਰੀ ਵਿੱਚ ਕਾਫੀ ਸਾਰੇ ਗੀਤ ਗਾ ਚੁੱਕੇ ਹਨ ਜਿਵੇਂ ਕਿ ” ਮੇਲਾ,ਜਿੰਦੇ,ਜਾਗੋ,ਸੋਨੇ ਦੀ ਜਿੰਦੀ ” ਆਦਿ ਅਤੇ ਇਹਨਾਂ ਗੀਤਾਂ ਦੁਆਰਾ ਇਹਨਾਂ ਨੇਂ ਪੰਜਾਬੀ ਇੰਡਸਟਰੀ ਵਿੱਚ ਆਪਣੀ ਇੱਕ ਵੱਖਰੋ ਪਹਿਚਾਣ ਬਣਾਈ ਹੈ |