ਦਿਲ ਨੂੰ ਛੂਹ ਰਿਹਾ ਹੈ ਜੱਸੀ ਗਿੱਲ ਦਾ ਨਵਾਂ ਗੀਤ ‘Jindey Meriye’, ਵਾਰ-ਵਾਰ ਦੇਖਿਆ ਜਾ ਰਿਹਾ ਵੀਡੀਓ

Written by  Lajwinder kaur   |  December 06th 2021 04:15 PM  |  Updated: December 06th 2021 04:15 PM

ਦਿਲ ਨੂੰ ਛੂਹ ਰਿਹਾ ਹੈ ਜੱਸੀ ਗਿੱਲ ਦਾ ਨਵਾਂ ਗੀਤ ‘Jindey Meriye’, ਵਾਰ-ਵਾਰ ਦੇਖਿਆ ਜਾ ਰਿਹਾ ਵੀਡੀਓ

ਰੂਹਾਂ ਵਾਲੇ ਪਿਆਰ ਦੀ ਗੱਲ ਹੀ ਕੁਝ ਹੋਰ ਹੁੰਦੀ ਹੈ। ਜਿਨ੍ਹਾਂ ਨੂੰ ਸੱਚਾ ਪਿਆਰ ਹੋ ਜਾਂਦਾ ਹੈ ਉਨ੍ਹਾਂ ਨੂੰ ਆਪਣੇ ਮਹਿਬੂਬ ਦਾ ਸਾਥ ਛੱਡਣਾ ਬਹੁਤ ਹੀ ਦੁੱਖ ਦਿੰਦਾ ਹੈ। ਅਜਿਹੀ ਹੀ ਸੱਚੇ ਪਿਆਰ ਦੀ ਦਾਸਤਾਨ ਨੂੰ ਬਿਆਨ ਕਰ ਰਹੇ ਨੇ ਗਾਇਕ ਜੱਸੀ ਗਿੱਲ ਆਪਣੇ ਨਵੇਂ ਗੀਤ ‘ਜਿੰਦੇ ਮੇਰੀਏ’ (Jindey Meriye) ‘ਚ। ਇਹ ਗੀਤ ਸੈਡ ਜ਼ੌਨਰ ਦਾ ਹੈ, ਜਿਸ ਨੂੰ ਜੱਸੀ ਗਿੱਲ ਨੇ ਆਪਣੀ ਦਰਦ ਭਰੀ ਆਵਾਜ਼ ਦੇ ਨਾਲ ਗਾਇਆ ਹੈ। ਇਸ ਗੀਤ ‘ਚ ਜੱਸੀ ਗਿੱਲ ਦੇ ਨਾਲ ਸਾਥ ਦਿੰਦੇ ਹੋਏ ਨਜ਼ਰ ਆ ਰਹੇ ਨੇ ਗਾਇਕ ਮਿੱਕੀ ਸਿੰਘ

ਹੋਰ ਪੜ੍ਹੋ : 6 ਸਾਲਾਂ ਬਾਅਦ ਆਪਣੇ ਪਰਿਵਾਰਾਂ ਨੂੰ ਮਿਲਕੇ ਭਾਵੁਕ ਹੋਏ AP DHILLON ਅਤੇ GURINDER GILL, ਦੇਖੋ ਵਾਇਰਲ ਵੀਡੀਓ

jassie and samreen kaur

ਦਿਲ ਨੂੰ ਛੂਹ ਜਾਣੇ ਵਾਲੇ ਬੋਲ Raj Fatehpur ਨੇ ਲਿਖੇ ਨੇ ਤੇ ਮਿਊਜ਼ਿਕ ਸੰਨੀ ਵਿਕ ਨੇ ਦਿੱਤਾ ਹੈ। Navjit Buttar ਵੱਲੋਂ ਗਾਣੇ ਦਾ ਵੀਡੀਓ ਤਿਆਰ ਕੀਤਾ ਗਿਆ ਹੈ। ਇਸ ਮਿਊਜ਼ਿਕ ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਜੱਸੀ ਗਿੱਲ ਤੇ ਫੀਮੇਲ ਮਾਡਲ ਸਮਰੀਨ ਕੌਰ। ਵੀਡੀਓ ਦੀ ਸਟੋਰੀ ਲਾਈਨ ਵੀ ਬਹੁਤ ਹੀ ਕਮਾਲ ਦੀ ਹੈ ਜੋ ਕਿ ਹਰ ਇੱਕ ਦੇ ਦਿਲ ਨੂੰ ਛੂਹ ਜਾਂਦੀ ਹੈ। ਇਸ ਗੀਤ ਨੂੰ ਜੱਸੀ ਗਿੱਲ ਦੇ ਯੂਟਿਊਬ ਚੈਨਲ ਉੱਤੇ ਹੀ ਰਿਲੀਜ਼ ਕੀਤਾ ਗਿਆ ਹੈ। ਇਹ ਗੀਤ ਵੀ ਜੱਸੀ ਗਿੱਲ ਦੀ ਨਵੀਂ ਮਿਊਜ਼ਿਕ ਐਲਬਮ ਆਲ ਰਾਉਂਡਰ (Alll rounder) ਵਿੱਚੋਂ ਹੀ ਹੈ। ਇਸ ਤੋਂ ਪਹਿਲਾਂ ਵੀ ਕਈ ਗੀਤ ਇਸ ਐਲਬਮ ‘ਚੋਂ ਰਿਲੀਜ਼ ਹੋ ਚੁੱਕੇ ਨੇ।

jassie gill new sad song jindey meriye released

ਹੋਰ ਪੜ੍ਹੋ : ਕਰੀਨਾ ਕਪੂਰ ਨੇ ਸ਼ੇਅਰ ਕੀਤਾ ਵੱਡੇ ਬੇਟੇ ਤੈਮੂਰ ਅਲੀ ਖ਼ਾਨ ਦਾ ਵੀਡੀਓ, ਛੋਟੇ ਨਵਾਬ ਦਾ ਇਹ ਅੰਜਾਜ਼ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

ਜੱਸੀ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਜਗਤ ਨੂੰ ਦੇ ਚੁੱਕੇ ਹਨ। ਇਸ ਤੋਂ ਇਲਾਵਾ ਉਹ ਅਦਾਕਾਰੀ ਦੇ ਖੇਤਰ ‘ਚ ਵੀ ਕਾਫੀ ਐਕਟਿਵ ਨੇ। ਪੰਜਾਬੀ ਫ਼ਿਲਮਾਂ ਦੇ ਨਾਲ ਉਹ ਹਿੰਦੀ ਫ਼ਿਲਮਾਂ ‘ਚ ਵੀ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਚੁੱਕੇ ਹਨ। ਆਉਣ ਵਾਲੇ ਸਮੇਂ ਚ ਉਹ ਪੰਜਾਬੀ ਫ਼ਿਲਮ ਡੈਡੀ ਕੂਲ ਮੁੰਡੇ ਫੂਲ-2 'ਚ ਨਜ਼ਰ ਆਉਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network