ਘਰ ਤੇ ਪੰਜਾਬ ਤੋਂ ਦੂਰ ਨੇ ਜੱਸੀ ਗਿੱਲ, ਭਾਵੁਕ ਹੋ ਕੇ ਸ਼ੇਅਰ ਕਰ ਰਹੇ ਨੇ ਘਰਦਿਆਂ ਤੇ ਦੋਸਤਾਂ ਦੀਆਂ ਤਸਵੀਰਾਂ

Written by  Lajwinder kaur   |  March 27th 2020 02:02 PM  |  Updated: March 27th 2020 02:09 PM

ਘਰ ਤੇ ਪੰਜਾਬ ਤੋਂ ਦੂਰ ਨੇ ਜੱਸੀ ਗਿੱਲ, ਭਾਵੁਕ ਹੋ ਕੇ ਸ਼ੇਅਰ ਕਰ ਰਹੇ ਨੇ ਘਰਦਿਆਂ ਤੇ ਦੋਸਤਾਂ ਦੀਆਂ ਤਸਵੀਰਾਂ

ਪੰਜਾਬੀ ਸਿੰਗਰ ਜੱਸੀ ਗਿੱਲ ਜੋ ਕਿ ਇਸ ਸਮੇਂ ਆਪਣੇ ਘਰ ਤੋਂ ਦੂਰ ਨੇ । ਕੋਰੋਨਾ ਵਾਇਰਸ ਨੂੰ ਰੋਕਣ ਦੇ ਲਈ ਪ੍ਰਸ਼ਸਾਨ ਵੱਲੋਂ ਫਲਾਇਟਸ ਬੰਦ ਕਰ ਦਿੱਤੀਆਂ ਗਈਆਂ ਤੇ ਪੂਰੇ ਦੇਸ਼ ‘ਚ ਲਾਕਡਾਊਨ ਚੱਲ ਰਿਹਾ ਹੈ , ਜਿਸਦੇ ਚੱਲਦੇ ਜੋ ਵੀ ਲੋਕ ਜਿੱਥੇ ਸਨ ਉੱਥੇ ਹੀ ਫਸ ਗਏ ਨੇ । ਇਸ ਕਾਰਨ ਕਰਕੇ ਜੱਸੀ ਗਿੱਲ ਵੀ ਇਸ ਸਮੇਂ ਆਪਣੇ ਘਰਦਿਆਂ ਤੋਂ ਦੂਰ ਨੇ ।

 

 

ਇਹ ਉਹ ਸਮਾਂ ਹੈ ਜਿਹੜੇ ਵੀ ਲੋਕ ਆਪਣੇ ਘਰਾਂ ਤੋਂ ਦੂਰ ਨੇ ਉਨ੍ਹਾਂ ਨੂੰ ਆਪਣੇ ਪਰਿਵਾਰ ਵਾਲਿਆਂ ਦੀ ਸਭ ਤੋਂ ਵੱਧ ਯਾਦ ਆ ਰਹੀ ਹੈ । ਜਿਸਦੇ ਚੱਲਦੇ ਜੱਸੀ ਗਿੱਲ ਵੀ ਆਪਣੇ ਪਰਿਵਾਰ ਵਾਲਿਆਂ ਨੂੰ ਮਿਸ ਕਰ ਰਹੇ  ਨੇ। ਉਹ ਵੀ ਇਸ ਸਮੇਂ ਕੁਝ ਭਾਵੁਕ ਹੋ ਰਹੇ ਨੇ, ਜਿਸਦੇ ਚੱਲਦੇ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਜੁੜੀਆਂ ਯਾਦਾਂ ਨੂੰ ਆਪਣੀ ਇੰਸਟਾਗ੍ਰਾਮ ਅਕਾਉਂਟ ਦੀ ਸਟੋਰੀਆਂ ‘ਚ ਫੋਟੋਆਂ ਪਾ ਕੇ ਸ਼ੇਅਰ ਕਰਕੇ ਆਪਣੇ ਪਿਆਰ ਨੂੰ ਜਾਹਿਰ ਕਰ ਰਹੇ ਨੇ ।

 

ਉਨ੍ਹਾਂ ਨੇ 2006 ਤੋਂ ਲੈ ਕੇ ਹੁਣ ਤੱਕ ਆਪਣੀ ਜ਼ਿੰਦਗੀ ਨਾਲ ਜੁੜੀਆਂ ਯਾਦਾਂ ਨੂੰ ਪੋਸਟ ਕੀਤੀਆਂ ਨੇ । ਇਨ੍ਹਾਂ ਤਸਵੀਰਾਂ ‘ਚ ਉਨ੍ਹਾਂ ਨੇ ਆਪਣੀ ਪਹਿਲੀ ਮਿਊਜ਼ਿਕ ਐਲਬਮ ਦਾ ਫੋਟੋ ਵੀ ਸ਼ੇਅਰ ਕੀਤਾ ਹੈ । ਪੰਜਾਬੀ ਕਲਾਕਾਰ ਬੱਬਲ ਰਾਏ, ਪ੍ਰਭ ਗਿੱਲ, ਦੇਸੀ ਕਰਿਊ, ਕਮਲ ਹੀਰ, ਗੁਰੂ ਰੰਧਾਵਾ ਤੇ ਕਈ ਹੋਰ ਕਲਾਕਾਰਾਂ ਨਾਲ ਜੁੜੀਆਂ ਯਾਦਾਂ ਨੂੰ ਸ਼ੇਅਰ ਕੀਤਾ ਹੈ ।

ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਆਪਣੀ ਧੀ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਭਾਵੁਕ ਪੋਸਟ ਪਾਈ ਸੀ ਤੇ ਲਿਖਿਆ ਸੀ , ‘ਮੇਰੀ ਇੱਛਾ ਸੀ ਕਿ ਕਾਸ਼ ਇਸ ਸਮੇਂ ਵੀ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਹੁੰਦਾ । ਪਰ ਆਪਣੇ ਪਰਿਵਾਰ ਦੀ ਸੁਰੱਖਿਆ ਮੇਰੇ ਲਈ ਜਰੂਰੀ ਹੈ ਸੋ ਮੈਂ ਯਾਤਰਾ ਕਰਨ ਤੋਂ ਗੁਰੇਜ਼ ਕੀਤਾ ।  ਸਾਰਿਆਂ ਨੂੰ ਇਹ ਬੇਨਤੀ ਹੈ ਆਪਾ ਸਾਰੇ ਸਿਹਤ ਦੀ ਸੁਰੱਖਿਆ ਲਈ ਦੱਸੇ ਹੋਏ ਨਿਯਮਾਂ ਦੀ ਪਾਲਣਾ ਕਰੀਏ, ਇਹ ਸਾਡੇ ਸਾਰਿਆਂ ਲਈ ਮਦਦਗਾਰ ਹੋਵੇਗਾ ।’

ਹਾਲ ਹੀ ‘ਚ ਉਹ ਆਪਣੇ ਪਰਿਵਾਰ ਨਾਲ ਨਜ਼ਰ ਆਏ ਸਨ । ਉਨ੍ਹਾਂ ਨੇ 3 ਮਾਰਚ ਨੂੰ ਆਪਣੀ ਧੀ Roojas ਦਾ ਜਨਮਦਿਨ ਬੜੇ ਧੂਮਧਾਮ ਨਾਲ ਮਨਾਇਆ ਸੀ । ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਸ਼ੇਅਰ ਕੀਤੀਆਂ ਸਨ । ਜੇ ਗੱਲ ਕਰੀਏ ਵਰਕ ਫਰੰਟ ਦੀ ਤਾਂ ਉਹ ਕੰਗਨਾ ਰਣੌਤ ਦੇ ਨਾਲ ‘ਪੰਗਾ’ ਫ਼ਿਲਮ ‘ਚ ਨਜ਼ਰ ਆਏ ਸਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network