ਪਿਓ-ਧੀ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਖੂਬ ਪਸੰਦ, ਜੱਸੀ ਗਿੱਲ ਨੇ ਰੋਜਸ ਗਿੱਲ ਦੇ ਨਾਲ ਸ਼ੇਅਰ ਕੀਤੀ ਇਹ ਪਿਆਰੀ ਜਿਹੀ ਤਸਵੀਰ

written by Lajwinder kaur | March 16, 2021

ਏਨੀਂ ਦਿਨੀਂ ‘Oye Hoye Hoye’ ਗੀਤ ਦੇ ਚਰਚਾ ‘ਚ ਬਣੇ ਹੋਏ ਗਾਇਕ ਜੱਸੀ ਗਿੱਲ ਨੇ ਆਪਣੀ ਬੇਟੀ ਰੋਜਸ ਕੌਰ ਗਿੱਲ ਦੇ ਨਾਲ ਕਿਊਟ ਜਿਹੀ ਫੋਟੋ ਸਾਂਝੀ ਕੀਤੀ ਹੈ।

inside image of jassie gill

ਹੋਰ ਪੜ੍ਹੋ :  ਵੱਡੇ ਭਰਾ ਤੈਮੂਰ ਨੇ ਦਿਖਾਈ ਨੰਨ੍ਹੇ ਭਰਾ ਦੀ ਝਲਕ, ਕਰੀਨਾ ਕੂਪਰ ਖ਼ਾਨ ਨੇ ਪੋਸਟ ਪਾ ਕੇ ਸਾਂਝੀ ਕੀਤੀ ਫੈਮਿਲੀ ਫੋਟੋ

inside image of jassie gill comments

ਉਨ੍ਹਾਂ ਨੇ ਇਸ ਤਸਵੀਰ ਨੂੰ ਹਾਰਟ ਵਾਲੇ ਇਮੋਜ਼ੀ ਦੇ ਨਾਲ ਪੋਸਟ ਕੀਤਾ ਹੈ। ਦਰਸ਼ਕਾਂ ਨੂੰ ਪਿਓ-ਧੀ ਦਾ ਇਹ ਪਿਆਰਾ ਜਿਹਾ ਫੋਟੋ ਖੂਬ ਪਸੰਦ ਆ ਰਿਹਾ ਹੈ। ਇਸ ਪੋਸਟ ਉੱਤੇ ਗਾਇਕ ਬੱਬਲ ਰਾਏ, ਪ੍ਰਭ ਗਿੱਲ, ਅਫਸਾਨਾ ਖ਼ਾਨ , ਰੇਸ਼ਮ ਸਿੰਘ ਅਨਮੋਲ ਤੇ ਕਈ ਹੋਰ ਕਲਾਕਾਰਾਂ ਨੇ ਕਮੈਂਟ ਕਰਕੇ ਤਾਰੀਫ ਕੀਤੀ ਹੈ। ਕੁਝ ਹੀ ਸਮੇਂ ਚ ਲੱਖਾਂ ਦੀ ਗਿਣਤੀ ਚ ਲਾਈਕਸ ਆ ਚੁੱਕੇ ਨੇ।

 

ਜੇ ਗੱਲ ਕਰੀਏ ਜੱਸੀ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ। ਨਿਕਲੇ ਕਰੰਟ, ਗਿਟਾਰ ਸਿੱਖਦਾ, ਗੱਭਰੂ, ਨਖ਼ਰੇ, ਬਾਪੂ ਜ਼ਿਮੀਦਾਰ, ਵਰਗੇ ਬਾਕਮਾਲ ਦੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਕਾਫੀ ਸਰਗਰਮ ਨੇ। ਬਹੁਤ ਜਲਦ ਉਹ ‘ਡੈਡੀ ਕੂਲ ਮੁੰਡੇ ਫੂਲ 2’ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਪੰਜਾਬੀ ਫ਼ਿਲਮਾਂ ਦੇ ਨਾਲ ਉਹ ਬਾਲੀਵੁੱਡ ਦੀਆਂ ਫ਼ਿਲਮਾਂ 'ਚ ਆਪਣੀ ਅਦਾਕਾਰੀ ਦੇ ਜੌਹਰ ਵਿਖਾ ਚੁੱਕੇ ਨੇ।

 

 

View this post on Instagram

 

A post shared by Jassie Gill (@jassie.gill)

 

You may also like