ਜੱਸੀ ਗਿੱਲ ਨੇ ਆਪਣੀ ਬੇਟੀ ਰੋਜਸ ਕੌਰ ਗਿੱਲ ਦੇ ਨਾਲ ਸਾਂਝੀ ਕੀਤੀ ਇਹ ਪਿਆਰੀ ਜਿਹੀ ਤਸਵੀਰ, ਹਰ ਇੱਕ ਨੂੰ ਆ ਰਹੀ ਹੈ ਖੂਬ ਪਸੰਦ

Written by  Lajwinder kaur   |  May 04th 2021 03:15 PM  |  Updated: May 04th 2021 03:19 PM

ਜੱਸੀ ਗਿੱਲ ਨੇ ਆਪਣੀ ਬੇਟੀ ਰੋਜਸ ਕੌਰ ਗਿੱਲ ਦੇ ਨਾਲ ਸਾਂਝੀ ਕੀਤੀ ਇਹ ਪਿਆਰੀ ਜਿਹੀ ਤਸਵੀਰ, ਹਰ ਇੱਕ ਨੂੰ ਆ ਰਹੀ ਹੈ ਖੂਬ ਪਸੰਦ

ਹਰ ਇੱਕ ਨੂੰ ਆਪਣੀ ਮਿੱਠੀ ਆਵਾਜ਼ ਦੇ ਨਾਲ ਕੀਲਣ ਵਾਲੇ ਗਾਇਕ ਜੱਸੀ ਗਿੱਲ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾਂਦਾ ਹੈ। ਗਾਇਕ ਜੱਸੀ ਗਿੱਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਨ੍ਹਾਂ ਨੇ ਆਪਣੀ ਇੱਕ ਨਵੀਂ ਤਸਵੀਰ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ।

singer jassei gill with family image source-instagram

ਹੋਰ ਪੜ੍ਹੋ : ਆਪਣੀ ਗੱਲਾਂ ਦੇ ਨਾਲ ਹਰ ਇੱਕ ਦੇ ਚਿਹਰੇ ‘ਤੇ ਹਾਸੇ ਬਿਖੇਰਨ ਵਾਲੇ ਜਸਵਿੰਦਰ ਭੱਲਾ ਦਾ ਅੱਜ ਹੈ ਜਨਮਦਿਨ, ਪ੍ਰਸ਼ੰਸਕ ਦੇ ਰਹੇ ਨੇ ਮੁਬਾਰਕਾਂ

jassie gill image with daughter rojas kaur gill image source-instagram

ਉਨ੍ਹਾਂ ਨੇ ਆਪਣੀ ਬੇਟੀ ਰੋਜਸ ਕੌਰ ਗਿੱਲ ਦੇ ਨਾਲ ਕਿਊਟ ਜਿਹੀ ਤਸਵੀਰ ਸਾਂਝੀ ਕੀਤੀ ਹੈ। ਇਸ ਫੋਟੋ ਨੂੰ ਉਨ੍ਹਾਂ ਨੇ ਹਾਰਟ ਵਾਲੇ ਇਮੋਜ਼ੀ ਦੇ ਨਾਲ ਪੋਸਟ ਕੀਤਾ ਹੈ। ਬਾਪ ਕੋਈ ਆਮ ਹੋਵੇ ਜਾਂ ਫਿਰ ਕੋਈ ਸਟਾਰ ਕਲਾਕਾਰ ਉਸ ਲਈ ਆਪਣੀ ਧੀ ਰਾਜਕੁਮਾਰੀ ਹੀ ਹੁੰਦੀ ਹੈ। ਹਰ ਪਿਉ ਆਪਣੀ ਧੀ ਦੀ ਹਰ ਖੁਹਾਇਸ਼ ਪੂਰੀ ਕਰਨ ਦੀ ਕੋਸ਼ਿਸ਼ ਕਰਦਾ ਹੈ। ਤਾਂ ਹੀ ਕਿਹਾ ਜਾਂਦਾ ਹੈ ਕਿ ਨਸੀਬਾਂ ਵਾਲੇ ਹੁੰਦੇ ਨੇ ਜਿਨ੍ਹਾਂ ਦੇ ਘਰ ਧੀ ਦਾ ਜਨਮ ਹੁੰਦਾ ਹੈ। ਇਸ ਤਸਵੀਰ ‘ਚ ਪਿਉ-ਧੀ ਦਾ ਇਹ ਪਿਆਰਾ ਜਿਹਾ ਅੰਦਾਜ਼ ਹਰ ਇੱਕ ਨੂੰ ਪਸੰਦ ਆ ਰਿਹਾ ਹੈ। ਇਸ ਪੋਸਟ ਉੱਤੇ ਲੱਖਾਂ ਦੀ ਗਿਣਤੀ ਚ ਲਾਇਕਸ ਆ ਚੁੱਕੇ ਨੇ। ਕਲਾਕਾਰ ਤੇ ਫੈਨਜ਼ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।

comments on jassie gill new pic image source-instagram

ਜੇ ਗੱਲ ਕਰੀਏ ਜੱਸੀ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਜਿਵੇਂ ਕਰੰਟ, ਗਿਟਾਰ ਸਿੱਖਦਾ, ਸੂਰਮਾ ਕਾਲਾ, ਕਹਿ ਗਈ ਸੌਰੀ, ਦਿਲ ਟੁੱਟਦਾ ਵਰਗੇ ਕਈ ਗੀਤਾਂ ਦੇ ਚੁੱਕੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ਚ ਕਾਫੀ ਐਕਟਿਵ ਨੇ। ਉਹ ਪੰਜਾਬੀ ਫ਼ਿਲਮਾਂ ਦੇ ਨਾਲ ਹਿੰਦੀ ਫ਼ਿਲਮਾਂ 'ਚ ਵੀ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਨੇ।

jassie gill image punjabi singer image source-instagram


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network