ਜਸਵਿੰਦਰ ਭੱਲਾ ਨੇ ਆਪਣੀ ਨਵੀਂ ਫ਼ਿਲਮ ਦਾ ਪੋਸਟਰ ਕੀਤਾ ਸਾਂਝਾ

Written by  Shaminder   |  April 10th 2021 05:40 PM  |  Updated: April 10th 2021 05:40 PM

ਜਸਵਿੰਦਰ ਭੱਲਾ ਨੇ ਆਪਣੀ ਨਵੀਂ ਫ਼ਿਲਮ ਦਾ ਪੋਸਟਰ ਕੀਤਾ ਸਾਂਝਾ

ਜਸਵਿੰਦਰ ਭੱਲਾ ਜਲਦ ਹੀ ਆਪਣੀ ਨਵੀਂ ਫ਼ਿਲਮ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ । ਇਸ ਫ਼ਿਲਮ ਦਾ ਪੋਸਟਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਪੋਸਟਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਪਿਆਰੇ ਦਰਸ਼ਕੋ ਲੰਮੇ ਸਮੇਂ ਬਾਅਦ ਤੁਹਾਡੇ ਲਈ ਨਵੀਂ ਪੰਜਾਬੀ ਫ਼ਿਲਮ ‘ਦਿਲ ਹੋਣਾ ਚਾਹੀਦਾ ਜਵਾਨ’ ਲੈ ਕੇ ਆ ਰਹੇ ਹਾਂ ਜਿਸ ਦਾ ਪਹਿਲਾ ਪੋਸਟਰ ਸਾਂਝਾ ਕਰ ਰਿਹਾ ਹਾਂ’।

Pukhraj Bhalla Image From Jaswinder Bhalla's Instagram

ਹੋਰ ਪੜ੍ਹੋ : ਏਕਤਾ ਕਪੂਰ ਨੇ ਆਪਣੇ ਦੋਸਤਾਂ ਨਾਲ ਸ਼ੇਅਰ ਕੀਤਾ ਫਨੀ ਵੀਡੀਓ

jaswinder bhalla Image From jaswinder bhalla's Instagram

ਫਿਲਮ 'ਚ ਜਸਵਿੰਦਰ ਭੱਲਾ ਨਾਲ ਲੀਡ 'ਚ ਸਾਥ ਦੇਣਗੇ ਅਦਾਕਾਰ ਸ਼ਵਿੰਦਰ ਮਾਹਲ। ਸ਼ਵਿੰਦਰ ਮਾਹਲ ਇਸ ਫਿਲਮ ਦੇ ਨਾਲ ਇਕ ਵੱਖਰੇ ਹੀ ਅੰਦਾਜ਼ 'ਚ ਨਜ਼ਰ ਆਉਣਗੇ।

Jaswinder Image From Jaswinder Bhalla's Instagram

ਇਸ ਫਿਲਮ ਦਾ ਸ਼ੂਟ ਤਕਰੀਬਨ 2  ਸਾਲ ਪਹਿਲਾਂ ਦਾ ਪੂਰਾ ਹੋਇਆ ਪਿਆ ਹੈ। ਕੁਝ ਕਾਰਨਾਂ ਕਰਕੇ ਇਸ ਫਿਲਮ ਨੂੰ ਸਾਲ 2019 'ਚ ਰਿਲੀਜ਼ ਨਹੀਂ ਕੀਤਾ ਗਿਆ ਸੀ।

ਫਿਰ ਮੁੜ ਸਾਲ 2020'ਚ ਕੋਰੋਨਾ ਕਰਕੇ ਸਭ ਪਾਸੇ ਲੌਕਡਾਊਨ ਹੋਣ ਕਾਰਨ ਫਿਲਮ ਹੋਰ ਡਿਲੇਅ ਹੋ ਗਈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network