ਜਸਵਿੰਦਰ ਬਰਾੜ ਨੇ ਪਤੀ ਦੇ ਨਾਲ ਰੋਮਾਂਟਿਕ ਵੀਡੀਓ ਕੀਤਾ ਸਾਂਝਾ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਜੋੜੀ ਦਾ ਅੰਦਾਜ਼

Written by  Shaminder   |  October 13th 2021 05:32 PM  |  Updated: October 13th 2021 05:58 PM

ਜਸਵਿੰਦਰ ਬਰਾੜ ਨੇ ਪਤੀ ਦੇ ਨਾਲ ਰੋਮਾਂਟਿਕ ਵੀਡੀਓ ਕੀਤਾ ਸਾਂਝਾ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਜੋੜੀ ਦਾ ਅੰਦਾਜ਼

ਗਾਇਕਾ ਜਸਵਿੰਦਰ ਬਰਾੜ (Jaswinder Brar)  ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਪਤੀ ਦੇ ਨਾਲ ਇੱਕ ਰੋਮਾਂਟਿਕ ਵੀਡੀਓ (Romantic Video ) ਸ਼ੇਅਰ ਕੀਤਾ ਹੈ । ਇਸ ਵੀਡੀਓ ‘ਚ ਉਹ ਆਪਣੇ ਪਤੀ ਦੇ ਨਾਲ ਨਜ਼ਰ ਆ ਰਹੀ ਹੈ । ਵੀਡੀਓ ਦੇ ਬੈਕਗਰਾਊਂਡ ‘ਚ ‘ਇਜ਼ਹਾਰ ਮੁਹੱਬਤ ਦਾ’ ਗੀਤ ਚੱਲ ਰਿਹਾ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ  ਅਤੇ ਪ੍ਰਸ਼ੰਸਕ ਇਸ ਜੋੜੀ ਦੇ ਅੰਦਾਜ਼ ਨੂੰ ਪਸੰਦ ਕਰ ਰਹੇ ਹਨ ।

feature image of jaswinder brar with sidhu moose wala image From Instagram

 

ਹੋਰ ਪੜ੍ਹੋ : ਬਿਮਾਰ ਪਤਨੀ ਨੂੰ ਮਰਨ ਲਈ ਛੱਡ ਕੇ ਚਲਾ ਗਿਆ ਸੀ ਇਹ ਅਦਾਕਾਰ, ਇੱਕ ਤੋਂ ਬਾਅਦ ਇੱਕ ਕੀਤੇ ਕਈ ਵਿਆਹ

ਇਸ ਵੀਡੀਓ ‘ਚ ਇੱਕ ਜਗ੍ਹਾ ‘ਤੇ ਜਸਵਿੰਦਰ ਬਰਾੜ ਆਪਣੇ ਪਤੀ ਦੇ ਵਾਲਾਂ ਨੂੰ ਸਵਾਰਦੀ ਹੋਈ ਨਜ਼ਰ ਆ ਰਹੀ ਹੈ। ਜਦੋਂਕਿ ਇੱਕ ਜਗ੍ਹਾ ‘ਤੇ ਦੋਵੇਂ ਹੱਥਾਂ ‘ਚ ਹੱਥ ਪਾਈ ਨਜ਼ਰ ਆ ਰਹੇ ਹਨ ।

jaswinder Brar

ਇਸ ਤੋਂ ਇਲਾਵਾ ਇੱਕ ਹੋਰ ਵਿਜ਼ੂਅਲਸ ‘ਚ ਉਹ ਪਤੀ ਨਾਲ ਝੁਲੇ ‘ਤੇ ਬੈਠੇ ਹੋਏ ਨਜ਼ਰ ਆ ਰਹੇ ਹਨ ।ਇਹ ਪਹਿਲਾ ਮੌਕਾ ਹੈ ਜਦੋਂ ਜਸਵਿੰਦਰ ਬਰਾੜ ਨੇ ਆਪਣੇ ਪਤੀ ਦੇ ਨਾਲ ਵੀਡੀਓ ਸਾਂਝਾ ਕੀਤਾ ਹੈ । ਜਸਵਿੰਦਰ ਬਰਾੜ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ਅਤੇ ਉਨ੍ਹਾਂ ਨੂੰ ਅਖਾੜਿਆਂ ਦੀ ਰਾਣੀ ਕਿਹਾ ਜਾਂਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network