
ਸਿੱਧੂ ਮੂਸੇਵਾਲਾ (Sidhu Moose wala) ਦੇ ਦਿਹਾਂਤ (Death)ਨੂੰ ਛੇ ਮਹੀਨੇ ਹੋ ਚੁੱਕੇ ਹਨ । ਅਜਿਹੇ ‘ਚ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਉਨ੍ਹਾਂ ਦੇ ਰਿਸ਼ਤੇਦਾਰ ਅਤੇ ਚਾਹੁਣ ਵਾਲੇ ਵੀ ਭਾਵੁਕ ਹੋ ਰਹੇ ਹਨ । ਉਨ੍ਹਾਂ ਦੀ ਭੂਆ ਜਸਵਿੰਦਰ ਬਰਾੜ (Jaswinder Brar) ਨੇ ਵੀ ਇੱਕ ਵੀਡੀਓ ਸਾਂਝਾ ਕੀਤਾ ਹੈ ।

ਹੋਰ ਪੜ੍ਹੋ : ਧੀ ਦੀ ਟ੍ਰੋਲਿੰਗ ‘ਤੇ ਬੋਲੀ ਕਾਜੋਲ, ਕਿਹਾ ‘ਜੇ ਤੁਸੀਂ ਹੋ ਰਹੇ ਹੋ ਟ੍ਰੋਲ, ਇਸ ਦਾ ਮਤਲਬ ਤੁਸੀਂ ਮਸ਼ਹੂਰ ਹੋ ਰਹੇ ਹੋ’
ਜਿਸ ਨੂੰ ਸਾਂਝਾ ਕਰਦੇ ਹੋਏ ਜਸਵਿੰਦਰ ਬਰਾੜ ਭਾਵੁਕ ਹੋ ਗਈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕਾ ਜਸਵਿੰਦਰ ਬਰਾੜ ਨੇ ਲਿਖਿਆ ਕਿ ‘ਛੇ ਮਹੀਨੇ ਹੋ ਗਏ ਹੁਣ ਵਾਪਸ ਆ ਜਾ’। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਦੇ ਬਚਪਨ ਤੋਂ ਲੈ ਕ ਹੁਣ ਤੱਕ ਦੀਆਂ ਤਸਵੀਰਾਂ ਹਨ ।

ਹੋਰ ਪੜ੍ਹੋ : ਜੈਜ਼ੀ ਬੀ ਦਾ ਨਵਾਂ ਗੀਤ ‘ਰੂਡ ਬੁਆਏ’ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ
ਇਸ ਦੇ ਨਾਲ ਹੀ ਗਾਇਕਾ ਨੇ ਸਿੱਧੂ ਮੂਸੇਵਾਲਾ ਦੇ ਲਈ ਇਨਸਾਫ ਦੀ ਵੀ ਮੰਗ ਕੀਤੀ ਹੈ । ਸਿੱਧੂ ਮੂਸੇਵਾਲਾ ਦਾ ਕਤਲ ਬੀਤੀ 29 ਮਈ ਨੂੰ ਕਰ ਦਿੱਤਾ ਗਿਆ ਸੀ ।ਪਰ ਹਾਲੇ ਤੱਕ ਸਿੱਧੂ ਦੇ ਕਾਤਲਾਂ ਦੇ ਖਿਲਾਫ ਪੁਲਿਸ ਨੇ ਕੋਈ ਕਰੜੀ ਕਾਰਵਾਈ ਨਹੀਂ ਕੀਤੀ ਹੈ ।

ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਮਾਪੇ ਵਿਦੇਸ਼ ਚਲੇ ਗਏ ਹਨ ।ਸਿੱਧੂ ਮੂਸੇਵਾਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਛੋਟੇ ਜਿਹੇ ਮਿਊਜ਼ਿਕ ਕਰੀਅਰ ‘ਚ ਕਈ ਹਿੱਟ ਗੀਤ ਦਿੱਤੇ ਹਨ । ਮੌਤ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਦੋ ਗੀਤ ਰਿਲੀਜ਼ ਹੋਏ ਹਨ । ਜਿਨ੍ਹਾਂ ਨੇ ਕਾਮਯਾਬੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ।
View this post on Instagram