ਗਾਇਕਾ ਜਸਵਿੰਦਰ ਬਰਾੜ ਨੇ ਔਰਤਾਂ ਦੇ ਹੱਕਾਂ ਨੂੰ ਲੈ ਕੇ ਦਿੱਤਾ ਵੱਡਾ ਬਿਆਨ, ਔਰਤਾਂ ਦੇ ਹੱਕ ‘ਚ ਆਖੀ ਇਹ ਗੱਲ

written by Shaminder | November 15, 2022 02:28pm

ਗਾਇਕਾ ਜਸਵਿੰਦਰ ਬਰਾੜ (Jaswinder Brar) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ’ਚ ਗਾਇਕਾ ਦੱਸ ਰਹੀ ਹੈ ਕਿ ਹਰ ਤਰ੍ਹਾਂ ਦੀਆਂ ਪਾਬੰਦੀਆਂ ਔਰਤਾਂ ‘ਤੇ ਹੀ ਲਾਈਆਂ ਜਾਂਦੀਆਂ ਹਨ । ਗਾਇਕਾ ਨੇ ਇੱਕ ਸੀਰੀਅਲ ਦੀ ਮਿਸਾਲ ਦਿੰਦੇ ਹੋਏ ਦੱਸਿਆ ਕਿ ਕੋਈ ਔਰਤ ਵਿਧਵਾ ਹੋ ਜਾਂਦੀ ਹੈ ਤਾਂ ਉਸ ਦੇ ਵਾਲ ਕੱਟ ਦਿੱਤੇ ਜਾਂਦੇ ਨੇ ।

case on jaswinder brar

ਹੋਰ ਪੜ੍ਹੋ : ਮਨਕਿਰਤ ਔਲਖ ਦੁਬਈ ‘ਚ ਬਿਤਾ ਰਹੇ ਸਮਾਂ, ਪੁੱਤਰ ਦਾ ਕਿਊਟ ਵੀਡੀਓ ਕੀਤਾ ਸਾਂਝਾ

ਉਸ ਨਾਲ ਕਈ ਤਰ੍ਹਾਂ ਦੀਆਂ ਜ਼ਿਆਦਤੀਆਂ ਸਮਾਜ ਦੇ ਵੱਲੋਂ ਕੀਤੀਆਂ ਜਾਂਦੀਆਂ ਨੇ । ਗਾਇਕਾ ਨੇ ਅੱਗੇ ਕਿਹਾ ‘ਸ਼ੁਰੂ ਤੋਂ ਹੀ ਮਰਦ ਪ੍ਰਧਾਨ ਸਮਾਜ ਨੇ ਸਾਰੀਆਂ ਤਕਲੀਫ਼ਾਂ ਔਰਤ ਦੇ ਪੱਲੇ ਨਾਲ ਬੰਨ੍ਹ ਦਿੱਤੀਆਂ ਹਨ। ਮੈਨੂੰ ਲੱਗਦਾ ਹੈ ਕਿ ਸਮਾਜ ਨੂੰ ਸਾਡੇ ਤੋਂ ਡਰ ਹੈ, ਇਹ ਇੱਕ ਖੌਫ ਹੈ।

jaswinder brar ,,, image From instagram

ਹੋਰ ਪੜ੍ਹੋ : ਅਦਾਕਾਰ ਸੁਨੀਲ ਸ਼ੈੱਟੀ ਨੇ ਖਰੀਦੀ ਨਵੀਂ ਲੈਂਡ ਰੋਵਰ ਡਿਫੈਂਡਰ ਐੱਸਯੂਵੀ, ਕੀਮਤ ਜਾਣ ਕੇ ਹੋ ਜਾਓਗੇ ਹੈਰਾਨ

ਇਸੇ ਖੌਫ ਦੇ ਚਲਦੇ ਸਮਾਜ ਨੇ ਔਰਤਾਂ ‘ਤੇ ਬੇਮਤਲਬ ਪਾਬੰਦੀਆਂ ਲਗਾਈਆਂ ਹਨ। ਮੈਂ ਇਹ ਨਹੀਂ ਕਹਿੰਦੀ ਕਿ ਪਾਬੰਦੀਆਂ ਨਹੀਂ ਹੋਣੀਆਂ ਚਾਹੀਦੀਆਂ। ਪਾਬੰਦੀਆਂ ਲਗਾਓ, ਪਰ ਇੰਨਾਂ ਵੀ ਨਹੀਂ ਕਿ ਕਿਸੇ ਦਾ ਦਮ ਘੁਟਣ ਲੱਗ ਜਾਵੇ’ ।

jaswinder brar, image from instagram

 

ਗਾਇਕਾ ਨੇ ਔਰਤਾਂ ਦੇ ਹੱਕ ‘ਚ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਔਰਤ ਹਰ ਕਿਸੇ ਦੇ ਦਿਲ ਦੀ ਗੱਲ ਜਾਣਦੀ ਹੈ । ਜਸਵਿੰਦਰ ਬਰਾੜ ਦੇ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ ।

You may also like