
ਸਿੱਧੂ ਮੂਸੇਵਾਲਾ (Sidhu Moosewala )ਜਿਸ ਦਾ ਬੀਤੇ ਦਿਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ । ਉਸ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਦੁੱਖ ਜਤਾਇਆ ਹੈ । ੳੇੁੱਥੇ ਹੀ ਗਾਇਕਾ ਜਸਵਿੰਦਰ ਬਰਾੜ (Jaswinder Brar) ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਦੁੱਖ ਜਤਾਇਆ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ਕਿ ‘ਮੇਰਾ ਸੋਹਣਾ ਪੁੱਤ ਹੁਣ ਮੈਂ ਤੈਨੂੰ ਕਿੱਥੋਂ ਲੱਭਾਂ’।

ਹੋਰ ਪੜ੍ਹੋ : ਵੇਖੋ ਸਿੱਧੂ ਮੂਸੇਵਾਲਾ ਦੇ ਬਚਪਨ ਦੀਆਂ ਖ਼ਾਸ ਤਸਵੀਰਾਂ, ਦੁਨੀਆ ਭਰ ‘ਚ ਪ੍ਰਸ਼ੰਸਕ ਹੋ ਰਹੇ ਭਾਵੁਕ
ਤਸਵੀਰ ‘ਚ ਸਿੱਧੂ ਮੂਸੇਵਾਲਾ ਦੇ ਨਾਲ ਜਸਵਿੰਦਰ ਬਰਾੜ ਦੀ ਧੀ ਨਜ਼ਰ ਆ ਰਹੀ ਹੈ । ਇਸ ਤਸਵੀਰ ‘ਤੇ ਲਿਖਿਆ ਹੋਇਆ ਹੈ ਕਿ ‘ਹੁਣ ਮੈਨੂੰ ਚਿੜੀ ਕਹਿ ਕੇ ਕੌਣ ਬੁਲਾਊ’। ਦੱਸ ਦਈਏ ਕਿ ਜਸਵਿੰਦਰ ਬਰਾੜ ਸਿੱਧੂ ਮੂਸੇਵਾਲਾ ਦੇ ਭੈਣ ਸਨ ਅਤੇ ਜਸਵਿੰਦਰ ਬਰਾੜ ਅਕਸਰ ਸਿੱਧੂ ਮੂਸੇਵਾਲਾ ਦੇ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਸਨ ।

ਹੋਰ ਪੜ੍ਹੋ : ਨਹੀਂ ਰਹੇ ਸਿੱਧੂ ਮੂਸੇਵਾਲਾ, ਇੰਸਟਾਗ੍ਰਾਮ ਅਕਾਉਂਟ ‘ਤੇ ਸਿੱਧੂ ਮੂਸੇਵਾਲਾ ਛੱਡ ਗਏ ਆਪਣਾ ਅਖੀਰਲਾ ਗੀਤ ‘LEVELS’
ਸਿੱਧੂ ਮੂਸੇਵਾਲਾ ਦਾ ਇੰਝ ਦੁਨੀਆ ਤੋਂ ਚਲੇ ਜਾਣ ਦੇ ਨਾਲ ਜਿੱਥੇ ਪ੍ਰਸ਼ੰਸਕ ਗਮ ‘ਚ ਹਨ, ੳੁੱਥੇ ਹੀ ਹਰ ਸੈਲੀਬ੍ਰੇਟੀ ਵੀ ਦੁੱਖ ਦੀ ਇਸ ਘੜੀ ‘ਚ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਦਿਲਾਸਾ ਦੇ ਰਿਹਾ ਹੈ ।ਸਿੱਧੂ ਮੂਸੇਵਾਲਾ ਇੱਕ ਕਾਮਯਾਬ ਗਾਇਕ ਹੋਣ ਦੇ ਨਾਲ-ਨਾਲ ਇੱਕ ਵਧੀਆ ਇਨਸਾਨ ਵੀ ਸੀ।
ਉਸ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ਆਪਣੇ ਬੇਬਾਕ ਬੋਲਾਂ ਲਈ ਜਾਣੇ ਜਾਂਦੇ ਸਿੱਧੂ ਮੂਸੇਵਾਲਾ ਅਕਸਰ ਆਪਣੇ ਵਿਰੋਧੀਆਂ ਨੂੰ ਆਪਣੇ ਗੀਤਾਂ ਦੇ ਰਾਹੀਂ ਹੀ ਜਵਾਬ ਦਿੰਦੇ ਸਨ । ਉਨ੍ਹਾਂ ਦੇ ਗਾਉਣ ਦੀ ਸ਼ੈਲੀ ਹੋਰਨਾਂ ਗਾਇਕਾਂ ਤੋਂ ਬਹੁਤ ਹੀ ਵੱਖਰੀ ਸੀ ਅਤੇ ਉਹ ਆਪਣੇ ਗਾਣੇ ਖੁਦ ਹੀ ਲਿਖਦੇ ਸਨ । ਸਿੱਧੂ ਮੂਸੇਵਾਲਾ ਕਈ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ । ਅਫਸਾਨਾ ਖ਼ਾਨ ਦੇ ਨਾਲ ਗਾਏ ਗੀਤ ‘ਧੱਕਾ’ ਜੋ ਕਿ ਅੜਬ ਮੁਟਿਆਰਾਂ ਫ਼ਿਲਮ ‘ਚ ਸੋਨਮ ਬਾਜਵਾ ‘ਤੇ ਫਿਲਮਾਇਆ ਗਿਆ ਸੀ । ਉਸ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਿਆਰ ਮਿਲਿਆ ਸੀ ।
View this post on Instagram