ਜਤਿੰਦਰ ਤੇ ਹੇਮਾ ਮਾਲਿਨੀ ਦਾ ਹੋਣ ਜਾ ਰਿਹਾ ਸੀ ਵਿਆਹ, ਪਰ ਇੱਕ ਫੋਨ ਕਾਲ ਨੇ ਵਿਗਾੜ ਦਿੱਤੀ ਕਹਾਣੀ

written by Rupinder Kaler | October 13, 2020

ਆਪਣੇ ਜ਼ਮਾਨੇ ਵਿੱਚ ਹੇਮਾ ਮਾਲਿਨੀ ਏਨੀਂ ਖੂਬਸੁਰਤ ਸੀ ਕਿ ਕੋਈ ਵੀ ਉਹਨਾਂ ਨੂੰ ਦੇਖਦਾ ਤਾਂ ਦਿਲ ਦੇ ਬੈਠਦਾ । ਬਾਲੀਵੁੱਡ ਵਿੱਚ ਕਈ ਅਦਾਕਾਰਾਂ ਨਾਲ ਉਹਨਾਂ ਦਾ ਨਾਂਅ ਜੁੜਿਆ । ਪਰ ਆਖਿਰ ਉਹਨਾਂ ਨੇ ਧਰਮਿੰਦਰ ਨੂੰ ਆਪਣਾ ਜੀਵਨ ਸਾਥੀ ਬਣਾਇਆ ।ਹੇਮਾ 11ਵੀਂ ਕਲਾਸ ਵਿੱਚ ਸੀ ਜਦੋਂ ਉਹਨਾਂ ਨੂੰ ਫ਼ਿਲਮਾਂ ਦੇ ਆਫ਼ਰ ਆਉਣੇ ਸ਼ੁਰੂ ਹੋ ਗਏ ਸਨ । 1974 ਵਿੱਚ ਹੇਮਾ ਦੋ ਅਦਾਕਾਰਾਂ ਨਾਲ ਪਿਆਰ ਕਰ ਬੈਠੀ ਸੀ ਇੱਕ ਸੰਜੀਵ ਕੁਮਾਰ ਤੇ ਦੂਜਾ ਜਤਿੰਦਰ ।

jatinder

ਹੋਰ ਪੜ੍ਹੋ :

ਸੰਜੀਵ ਕੁਮਾਰ ਹੇਮਾ ਮਾਲਿਨੀ ਨੂੰ ਮਨ ਹੀ ਮਨ ਵਿੱਚ ਪਿਆਰ ਕਰਦੇ ਸਨ । ਉਹਨਾਂ ਨੇ ਵਿਆਹ ਦਾ ਪ੍ਰਪੋਜ਼ਲ ਹੇਮਾ ਦੇ ਘਰ ਭੇਜਿਆ ਪਰ ਹੇਮਾ ਮਾਲਿਨੀ ਦੀ ਮਾਂ ਨੇ ਇਨਕਾਰ ਕਰ ਦਿੱਤਾ । ਉਸ ਤੋਂ ਬਾਅਦ ਸੰਜੀਵ ਕੁਮਾਰ ਨੇ ਆਪਣੇ ਦੋਸਤ ਜਤਿੰਦਰ ਨੂੰ ਹੇਮਾ ਦੇ ਘਰ ਵਿਆਹ ਦਾ ਪ੍ਰਸਤਾਵ ਦੇ ਕੇ ਭੇਜਿਆ । ਜਤਿੰਦੲ ਨੇ ਹੇਮਾ ਨੂੰ ਸਮਝਾਇਆ ਪਰ ਹੇਮਾ ਨੇ ਕਿਹਾ ਕਿ ਉਹ ਸੰਜੀਵ ਨੂੰ ਪਿਆਰ ਤਾਂ ਕਰਦੀ ਹੈ ਪਰ ਉਹ ਸੰਜੀਵ ਨਾਲ ਵਿਆਹ ਨਹੀਂ ਕਰ ਸਕਦੀ ।

jatinder

ਇਸ ਗੱਲ ਨਾਲ ਸੰਜੀਵ ਕੁਮਾਰ ਦਾ ਦਿਲ ਟੁੱਟ ਗਿਆ ਤੇ ਉਹ ਸ਼ਰਾਬ ਪੀਣ ਲੱਗੇ । ਇਸ ਤੋਂ ਬਾਅਦ ਜਤਿੰਦਰ ਤੇ ਹੇਮਾ ਦੀਆਂ ਨਜਦੀਕੀਆਂ ਵੱਧਣ ਲੱਗੀਆਂ । ਗੱਲ ਵਿਆਹ ਤੇ ਪਹੁੰਚ ਗਈ ਦੋਵਾਂ ਦੇ ਮਾਂ ਬਾਪ ਵਿਆਹ ਦੀ ਗੱਲ ਕਰਨ ਲਈ ਇੱਕਠੇ ਵੀ ਹੋਏ ਪਰ ਧਰਮਿੰਦਰ ਨੇ ਹੇਮਾ ਨੂੰ ਫੋਨ ਕਰਕੇ ਕਿਹਾ ਕਿ ਉਹ ਫੈਸਲਾ ਲੈਣ ਤੋਂ ਪਹਿਲਾਂ ਉਸ ਨੂੰ ਮਿਲੇ । ਜਤਿੰਦਰ ਨੂੰ ਲੱਗਿਆ ਕਿ ਕਿਤੇ ਹੇਮਾ ਆਪਣਾ ਫੈਸਲਾ ਨਾ ਬਦਲ ਲਵੇ ।

ਇਸ ਲਈ ਉਸ ਨੇ ਤੁਰੰਤ ਵਿਆਹ ਕਰਨ ਦਾ ਫੈਸਲਾ ਲਿਆ । ਪਰ ਇੱਕ ਵਾਰ ਫਿਰ ਫੋਨ ਦੀ ਘੰਟੀ ਵੱਜੀ ਇਸ ਵਾਰ ਜਤਿੰਦਰ ਦੀ ਗਰਲ ਫ੍ਰੈਂਡ ਸ਼ੋਭਾ ਦਾ ਫੋਨ ਸੀ । ਉਸ ਨੇ ਜਤਿੰਦਰ ਨੂੰ ਆਪਣੇ ਪਿਆਰ ਦਾ ਵਾਸਤਾ ਦਿੱਤਾ । ਇਸ ਵਜ੍ਹਾ ਕਰਕੇ ਜਤਿੰਦਰ ਤੇ ਹੇਮਾ ਦਾ ਵਿਆਹ ਨਹੀਂ ਹੋ ਸਕਿਆ ।

You may also like