ਗੁਰੀ ਤੇ ਜੱਸ ਮਾਣਕ ਦੀ ਆਵਾਜ਼ ‘ਚ ਰਿਲੀਜ਼ ‘Chandigarh’ ਗੀਤ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

Written by  Lajwinder kaur   |  February 06th 2022 02:10 PM  |  Updated: February 06th 2022 01:22 PM

ਗੁਰੀ ਤੇ ਜੱਸ ਮਾਣਕ ਦੀ ਆਵਾਜ਼ ‘ਚ ਰਿਲੀਜ਼ ‘Chandigarh’ ਗੀਤ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

‘ਜੱਸ ਮਾਣਕ’ ਤੇ ‘ਗੁਰੀ’ ਦਾ ਆਉਣ ਵਾਲੀ ‘ਜੱਟ ਬ੍ਰਦਰਸ’ (Jatt Brothers) ਫ਼ਿਲਮ ਜੋ ਕਿ ਬਹੁਤ ਜਲਦ ਦਰਸ਼ਕਾਂ ਦੇ ਰੂਬਰੂ ਹੋਣ ਵਾਲੀ ਹੈ। ਫ਼ਿਲਮ ਦਾ ਪਹਿਲਾ ਗੀਤ ‘ਚੰਡੀਗੜ੍ਹ’ (Chandigarh) ਰਿਲੀਜ਼ ਹੋ ਗਿਆ ਹੈ। ਚੰਡੀਗੜ੍ਹ ਸ਼ਹਿਰ ਉੱਤੇ ਪਹਿਲਾਂ ਵੀ ਬਹੁਤ ਸਾਰੇ ਗਾਇਕ ਗੀਤ ਗਾ ਚੁੱਕੇ ਹਨ। ਇਸ ਵਾਰ ਗੁਰੀ ਤੇ ਜੱਸ ਮਾਣਕ ਨੇ ਆਪਣੀ ਆਵਾਜ਼ ਚ ਚੰਡੀਗੜ੍ਹ ਸ਼ਹਿਰ ਨੂੰ ਬਿਆਨ ਕੀਤਾ ਹੈ।

ਹੋਰ ਪੜ੍ਹੋ : ਸਰਬਜੀਤ ਚੀਮਾ ਨੇ ਆਪਣੇ ਬੇਟੇ ਗੁਰਵਰ ਚੀਮਾ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਸਾਂਝੀਆਂ ਕੀਤੀਆਂ ਇਹ ਖ਼ਾਸ ਤਸਵੀਰਾਂ ਤੇ ਕਿਹਾ- ਮਾਲਿਕ ਚੜ੍ਹਦੀਕਲਾ ਬਖਸ਼ੇ

guri image

ਇਸ ਗੀਤ ‘ਚ ਦੋਵਾਂ ਗਾਇਕਾਂ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਮਾਪਿਆਂ ਨੂੰ ਲੱਗਦਾ ਹੈ ਮੁੰਡੇ ਚੰਡੀਗੜ੍ਹ ਸ਼ਹਿਰ ਜਾ ਕੇ ਵਿਗੜ ਗਏ ਨੇ। ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ ਵੀ ਦੋਵਾਂ ਸਿੰਗਰਾਂ ਨੇ ਮਿਲਕੇ ਲਿਖੇ ਨੇ। Rajat Nagpal ਵੱਲੋਂ ਗਾਣੇ ਨੂੰ ਮਿਊਜ਼ਿਕ ਦਿੱਤਾ ਗਿਆ ਹੈ। Savio Sandhu ਇਸ ਗੀਤ ਨੂੰ ਡਾਇਰੈਕਟ ਕੀਤਾ ਹੈ । ਗੀਤ ਨੂੰ Geet MP3 ਦੇ ਮਿਊਜ਼ਿਕ ਚੈਨਲ ਉੱਤੇ ਹੀ ਰਿਲੀਜ਼ ਕੀਤਾ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜਿਸ ਕਰਕੇ ਗੀਤ ਟਰੈਂਡਿੰਗ ਚ ਚੱਲ ਰਿਹਾ ਹੈ।

ਹੋਰ ਪੜ੍ਹੋ : ਐਮੀ ਵਿਰਕ,ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਦੀ ਜੋੜੀ ਵਾਲੀ ਫ਼ਿਲਮ ‘ਸੌਂਕਣ ਸੌਂਕਣੇ’ ਇਸ ਦਿਨ ਬਣੇਗੀ ਸਿਨੇਮਾ ਘਰ ਦਾ ਸ਼ਿੰਗਾਰ

jass manak

ਕਾਮੇਡੀ, ਦੋਸਤੀ ਤੇ ਪਿਆਰ-ਤਕਰਾਰ ਵਾਲੀ ਇਹ ਫ਼ਿਲਮ ਕਾਲਜ ਲਾਈਫ ਉੱਤੇ ਅਧਾਰਿਤ ਹੈ। ਜੱਸ ਮਾਣਕ ਇਸ ਫ਼ਿਲਮ ਦੇ ਨਾਲ ਅਦਾਕਾਰੀ ਦੇ ਖੇਤਰ ਚ ਕਦਮ ਰੱਖਣ ਜਾ ਰਿਹਾ ਹੈ। ਗੁਰੀ ਦੀ ਇਹ ਦੂਜੀ ਫ਼ਿਲਮ ਹੈ। ਇਸ ਤੋਂ ਪਹਿਲਾਂ ਉਹ ਸਿਕੰਦਰ 2 ‘ਚ ਨਜ਼ਰ ਆਇਆ ਸੀ। ਇਸ ਫ਼ਿਲਮ ‘ਚ ਜੱਸ ਮਾਣਕ ਯਾਨੀਕਿ ਪੰਮਾ, ਗੁਰੀ ਯਾਨੀਕਿ ਜੱਗੀ ਅਤੇ ਨਿਕੀਤਾ ਢਿੱਲੋਂ ਯਾਨੀਕਿ ਜੋਤ ਨਾਂਅ ਦੇ ਕਿਰਦਾਰਾਂ ਚ ਨਜ਼ਰ ਆਉਣਗੇ। ਇਹ ਫ਼ਿਲਮ 25 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦਾ ਟ੍ਰੇਲਰ ਦਰਸ਼ਕਾਂ ਦੇ ਨਜ਼ਰ ਹੋ ਚੁੱਕਿਆ ਹੈ, ਜਿਸ ਨੂੰ ਖੂਬ ਪਿਆਰ ਮਿਲ ਰਿਹਾ ਹੈ। ਅਜੇ ਤੱਕ ਟ੍ਰੇਲਰ ਟਰੈਂਡਿੰਗ ਚ ਚੱਲ ਰਿਹਾ ਹੈ। ਜੇ ਗੱਲ ਕਰੀਏ ਜੱਸ ਮਾਣਕ ਤੇ ਗੁਰੀ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ, ਜਿਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਨੇ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network