‘ਜਵਾਨੀ ਜਾਨੇਮਨ’ ‘ਚ ਜੈਜ਼ੀ ਬੀ ਦੇ ਚਰਚਿਤ ਗੀਤ ‘ਜਿੰਨੇ ਮੇਰਾ ਦਿਲ ਲੁੱਟਿਆ’ ਨੂੰ ਪੇਸ਼ ਕੀਤਾ ਨਵੇਂ ਅੰਦਾਜ਼ ‘ਚ, ਦੇਖੋ ਵੀਡੀਓ

written by Lajwinder kaur | January 15, 2020

ਪੰਜਾਬੀ ਗਾਇਕ ਜੈਜ਼ੀ ਬੀ ਦੀ ਸਾਲ 2008 ਦੀ ਬਹੁਤ ਚਰਚਿਤ ਐਲਬਮ ROMEO, ਜਿਸ ਦੇ ਹਰ ਇੱਕ ਗੀਤ ਨੇ ਲੋਕਾਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ ਸੀ ਤੇ ਅੱਜ ਵੀ ਇਸ ਐਲਬਮ ਦੇ ਗੀਤ ਲੋਕਾਂ ਦੇ ਜ਼ਹਿਨ ਚ ਤਾਜ਼ੇ ਨੇ। ਗੱਲ ਕਰਦੇ ਹਾਂ ਜੈਜ਼ੀ ਬੀ ਦੇ ਗੀਤ 'ਜਿੰਨੇ ਮੇਰਾ ਦਿਲ ਲੁੱਟਿਆ' ਦੀ ਜੋ ਕਿ ਇੱਕ ਵਾਰ ਫ਼ਿਰ ਤੋਂ ਦਰਸ਼ਕਾਂ ਦੀ ਕਚਹਿਰੀ 'ਚ ਨਵੇਂ ਵਰਜਨ 'ਚ ਪੇਸ਼ ਹੋ ਚੁੱਕਿਆ ਹੈ। ਜੀ ਹਾਂ ਸੈਫ ਅਲੀ ਖ਼ਾਨ ਤੇ ਤੱਬੂ ਦੀ ਆਉਣ ਵਾਲੀ ਫ਼ਿਲਮ ਜਵਾਨੀ ਜਾਨੇਮਨ ਦਾ ਪਹਿਲਾਂ ਗੀਤ ਪੰਜਾਬੀ ਗਾਇਕ ਜੈਜ਼ੀ ਬੀ ਦੀ ਆਵਾਜ਼ 'ਚ ਰਿਲੀਜ਼ ਕੀਤਾ ਗਿਆ ਹੈ।

ਗੱਲਾਂ ਕਰਦੀ ਟਾਈਟਲ ਹੇਠ ਇਸ ਨਵੇਂ ਗੀਤ ਨੂੰ ਦਿਲਚਸਪ ਅੰਦਾਜ਼ ‘ਚ ਪੇਸ਼ ਕੀਤਾ ਗਿਆ ਹੈ। ਇਸ ਗੀਤ ਨੂੰ ਜੈਜ਼ੀ ਬੀ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਤੇ ਗਾਇਕੀ ‘ਚ ਸਾਥ ਦਿੱਤਾ ਹੈ ਗਾਇਕਾ ਜੋਤਿਕਾ ਟਾਂਗਰੀ। ਇਸ ਗੀਤ 'ਚ ਰੈਪ ਦਾ ਤੜਕਾ ਲਗਾਇਆ ਹੈ Mumzy Stranger ਨੇ।

ਹੋਰ ਵੇਖੋ:ਸ਼ਾਨਦਾਰ ਐਕਸ਼ਨ ਤੇ ਡਾਇਲਾਗ ਨਾਲ ਭਰਿਆ ਆਰਿਆ ਬੱਬਰ ਦੀ ਫ਼ਿਲਮ ‘ਗਾਂਧੀ ਫੇਰ ਆ ਗਿਆ’ ਦਾ ਟੀਜ਼ਰ

ਇਸ ਗਾਣੇ ਦੇ ਬੋਲ ਪ੍ਰੀਤ ਹਰਪਾਲ ਤੇ Mumzy Stranger ਨੇ ਮਿਲਕੇ ਲਿਖੇ ਨੇ ਤੇ ਮਿਊਜ਼ਿਕ ਪ੍ਰੇਮ ਤੇ ਹਰਦੀਪ ਨੇ ਦਿੱਤਾ ਹੈ। ਇਸ ਗੀਤ ਨੂੰ ਸੈਫ ਅਲੀ ਖ਼ਾਨ ਤੇ ਅਲਾਇਆ ਫਰਨੀਚਰਵਾਲਾ ਤੇ ਫਿਲਮਾਇਆ ਗਿਆ ਹੈ। ਇਸ ਗੀਤ ਨੂੰ ‘ਟਿਪਸ ਆਫ਼ੀਸ਼ੀਅਲ’ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਕਮੇਡੀ ਤੇ ਫੈਮਿਲੀ ਇਮੋਸ਼ਨਲ ਡਰਾਮੇ ਵਾਲੀ ਇਹ ਇਸ ਫ਼ਿਲਮ ਨੂੰ ਸੈਫ ਦੀ ਪ੍ਰੋਡਕਸ਼ਨ ਕੰਪਨੀ ਬਲੈਕ ਨਾਈਟ ਫ਼ਿਲਮਜ਼, ਜੈਕੀ ਭਗਨਾਨੀ ਦੀ ਪੂਜਾ ਐਂਟਰਟੇਨਮੈਂਟ ਤੇ ਨਾਰਦਰਨ ਲਾਈਟਜ਼ ਫ਼ਿਲਮਜ਼ ਨਾਲ ਮਿਲ ਕੇ ਬਣਾਇਆ ਗਿਆ ਹੈ। ਨਿਤਿਨ ਆਰ.ਕੱਕੜ ਵੱਲੋਂ ਨਿਰਦੇਸ਼ਕ ਕੀਤੀ ਇਹ ਫ਼ਿਲਮ 31 ਜਨਵਰੀ ਨੂੰ ਸਿਨੇਮਾ ਘਰਾਂ ਚ ਰਿਲੀਜ਼ ਹੋਣ ਜਾ ਰਹੀ ਹੈ।

0 Comments
0

You may also like