ਜੈ ਰੰਧਾਵਾ ਆਪਣੀ ਅਦਾਕਾਰੀ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਫ਼ਿਲਮ ਦਾ ਟਰੇਲਰ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

written by Lajwinder kaur | January 19, 2020

ਪੰਜਾਬੀ ਗਾਇਕ ਤੇ ਅਦਾਕਾਰ ਜੈ ਰੰਧਾਵਾ ਜੋ ਕਿ ਗਾਇਕੀ ਤੋਂ ਬਾਅਦ ਅਦਾਕਾਰੀ ‘ਚ ਕਦਮ ਰੱਖਣ ਜਾ ਰਹੇ ਹਨ। ਜੀ ਹਾਂ ਉਹ ‘ਸ਼ੂਟਰ’ ਟਾਈਟਲ ਹੇਠ ਬਣੀ ਫ਼ਿਲਮ ਦੇ ਨਾਲ ਡੈਬਿਊ ਕਰਨ ਜਾ ਰਹੇ ਹਨ। ਜੀ ਹਾਂ ਫ਼ਿਲਮ ਦਾ ਸ਼ਾਨਦਾਰ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਟਰੇਲਰ ‘ਚ ਜੈ ਰੰਧਾਵਾ ਸੁੱਚਾ ਨਾਂਅ ਦੇ ਗੈਂਗਸਟਰ ਦਾ ਕਿਰਦਾਰ ‘ਚ ਨਜ਼ਰ ਆ ਰਹੇ ਹਨ। ਟਰੇਲਰ ਐਕਸ਼ਨ ਦੇ ਨਾਲ ਭਰਪੂਰ ਹੈ। ਇਸ ਤੋਂ ਇਲਾਵਾ ਪੰਜਾਬੀ ਮਾਡਲ  Swaalina ਵੀ ਪੰਜਾਬੀ ਗੀਤਾਂ ਤੋਂ ਬਾਅਦ ਫ਼ਿਲਮੀ ਦੁਨੀਆ ‘ਚ ਕਦਮ ਰੱਖਣ ਜਾ ਰਹੇ ਹਨ। ਫ਼ਿਲਮ ‘ਚ ਕਈ ਹੋਰ ਵੱਡੇ ਸਟਾਰ ਜਿਵੇਂ ਵੱਡਾ ਗਰੇਵਾਲ,ਕਨਿਕਾ ਮਾਨ ਤੇ ਕਈ ਹੋਰ ਕਲਾਕਾਰ ਦਿਖਾਈ ਦੇਣਗੇ। ਟਰੇਲਰ ਨੂੰ ਗੀਤ ਐੱਮ.ਪੀ ਥ੍ਰੀ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਜੈ ਰੰਧਾਵਾ ਦੀ ਅਦਾਕਾਰੀ ਪਸੰਦ ਆ ਰਹੀ ਹੈ। ਜਿਸਦੇ ਚੱਲਦੇ ਟਰੇਲਰ ਟਰੈਂਡਿੰਗ ‘ਚ ਛਾਇਆ ਹੋਇਆ ਹੈ। ਇਸ ਫ਼ਿਲਮ ਨੂੰ ਗੀਤ ਐੱਮ.ਪੀ-3, ਖੁਸ਼ ਪ੍ਰੋਡਕਸ਼ਨ ਤੇ ਓਮ ਜੀ ਸਟਾਰ ਸਟੂਡੀਓਸ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਨੂੰ ਕੇਵੀ ਢਿੱਲੋਂ, ਖੁਸ਼ ਪਰਮਾਰ, ਆਸ਼ੂ ਮੁਨੀਸ਼ ਸਾਹਨੀ ਪ੍ਰੋਡਿਊਸ ਕੀਤਾ ਹੈ। ਫ਼ਿਲਮ ਦੀ ਕਹਾਣੀ ਦੀ ਗੱਲ ਕੀਤੀ ਜਾਵੇ ਤਾਂ ਇਹ ਵਾਹਿਦ ਬ੍ਰਦਰਸ ਨੇ ਲਿਖੀ ਹੈ। ਫ਼ਿਲਮ ਨੂੰ ਟਰੂ ਮੇਕਰਸ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਹੁਣ ਦੇਖਣ ਇਹ ਹੋਵੇਗਾ ਕਿ ਜੈ ਰੰਧਾਵਾ ਦਰਸ਼ਕਾਂ ਦੀ ਉਮੀਦਾਂ ਉੱਤੇ ਖਰੇ ਉੱਤਰ ਪਾਉਂਦੇ ਨੇ! ਇਹ ਤਾਂ ਫ਼ਿਲਮ ਦੇ ਰਿਲੀਜ਼ ਤੋਂ ਬਾਅਦ ਹੀ ਪਤਾ ਚੱਲ ਪਾਵੇਗਾ। ਸ਼ੂਟਰ ਫ਼ਿਲਮ 21 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।

0 Comments
0

You may also like