ਦੇਖੋ ਵੀਡੀਓ : ਜੈਜ਼ੀ ਬੀ ਤੇ ਬੱਬੂ ਮਾਨ ਦਾ ਨਵਾਂ ਗੀਤ ‘ਪੁਰਾਣੀ ਯਾਰੀ’ ਹੋਇਆ ਰਿਲੀਜ਼, ਦਰਸ਼ਕਾਂ ਵੱਲੋਂ ਗਾਣੇ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ

written by Lajwinder kaur | May 10, 2021

ਚਰਚਾ ‘ਚ ਬਣਿਆ ਗੀਤ ‘ਪੁਰਾਣੀ ਯਾਰੀ’ ਜਿਸ ਦੀ ਪ੍ਰਸ਼ੰਸਕ ਬਹੁਤ ਦਿਨਾਂ ਤੋਂ ਉਡੀਕ ਕਰ ਰਹੇ ਸੀ। ਟੀਜ਼ਰ ਤੋਂ ਬਾਅਦ ਦਰਸ਼ਕ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਦੇਖਣ ਦੇ ਲਈ ਬਹੁਤ ਉਤਸਕ ਸੀ। ਇੰਤਜ਼ਾਰ ਦੀਆਂ ਖੜੀਆਂ ਖਤਮ ਹੋ ਗਈਆਂ ਨੇ ਤੇ ਜੈਜ਼ੀ ਬੀ ਤੇ ਬੱਬੂ ਮਾਨ ਦੀ ਆਵਾਜ਼ 'ਚ ਪੁਰਾਣੀ ਯਾਰੀ ਗੀਤ ਰਿਲੀਜ਼ ਹੋਇਆ ਹੈ।

inside image of jazzy b and harj nagra image source-youtube
ਹੋਰ ਪੜ੍ਹੋ : ਹਰਸ਼ਦੀਪ ਕੌਰ ਨੇ ਆਪਣੇ ਨਵਜੰਮੇ ਬੇਟੇ ਹੁਨਰ ਸਿੰਘ ਦੇ ਨਾਲ ਸਾਂਝੀ ਕੀਤੀ ਇਹ ਖ਼ਾਸ ਤਸਵੀਰ, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ
inside image of babbu maan form the song purani yaari image source-youtube
ਜੀ ਹਾਂ ਇਸ ਗੀਤ ਦੇ ਬੋਲ ਖੁਦ ਬੱਬੂ ਮਾਨ ਨੇ ਲਿਖੇ ਤੇ ਮਿਊਜ਼ਿਕ Harj Nagra ਨੇ ਦਿੱਤਾ ਹੈ। ਇਸ ਗੀਤ ਦੀਆਂ ਸਾਰੀਆਂ ਹੀ ਗੱਲਾਂ ਦਿਲ ਨੂੰ ਛੂਹ ਰਹੀਆਂ ਨੇ। ਗੀਤ ‘ਚ ਤੁਹਾਨੂੰ ਦੋਸਤੀ ਦੀ ਅਹਿਮੀਅਤ ਤੋਂ ਲੈ ਕੇ ਕਿਸਾਨੀ ਤੇ ਖੇਤਾਂ ਦੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਨੇ। ਗਾਣੇ ਦਾ ਸ਼ਾਨਦਾਰ ਵੀਡੀਓ True Roots Productions ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ ਜੈਜ਼ੀ ਬੀ ਦੇ ਆਫੀਸ਼ੀਅਲ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
jazzy b image source-youtube
ਦੱਸ ਦਈਏ ਗਾਇਕ ਬੱਬੂ ਮਾਨ ਤੇ ਜੈਜ਼ੀ ਬੀ ਪਹਿਲੇ ਦਿਨ ਤੋਂ ਕਿਸਾਨੀ ਸੰਘਰਸ਼ ਦੇ ਨਾਲ ਜੁੜੇ ਹੋਏ ਨੇ। ਖੁਦ ਜੈਜ਼ੀ ਬੀ ਕੈਨੇਡਾ ਚ ਤਾਂ ਕਿਸਾਨਾਂ ਦੀ ਆਵਾਜ਼ ਬੁਲੰਦ ਕਰਦੇ ਰਹੇ । ਜਿਸ ਕਰਕੇ ਉਹ ਦਿੱਲੀ ਕਿਸਾਨੀ ਸੰਘਰਸ਼ ਚ ਵੀ ਆ ਕੇ ਆਪਣੀ ਹਾਜ਼ਰੀ ਲਗਵਾ ਕੇ ਗਏ ਸੀ। ਬੱਬੂ ਮਾਨ ਵੀ ਕਿਸਾਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਨਾਲ ਖੜ੍ਹੇ ਹੋਏ ਨੇ।
punjabi Singer jazzy b new song purani yaari image source-youtube

0 Comments
0

You may also like