ਹੰਕਾਰੀ ਸਰਕਾਰ ਨੂੰ ਮੂੰਹ ਤੋੜ ਜਵਾਬ ਦਿੱਤਾ ਗਾਇਕ ਜੈਜ਼ੀ ਬੀ ਨੇ ਆਪਣੇ ਨਵੇਂ ਜੋਸ਼ੀਲੇ ਗੀਤ ‘Teer Punjab Ton’ ਦੇ ਨਾਲ, ਕਿਸਾਨਾਂ ਤੇ ਖ਼ਾਲਸਾ ਏਡ ਦੀ ਕੀਤੀ ਹੌਸਲਾ ਅਫਜ਼ਾਈ, ਗਾਣਾ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

written by Lajwinder kaur | January 21, 2021

ਪੰਜਾਬੀ ਗਾਇਕ ਜੈਜ਼ੀ ਬੀ ਆਪਣੇ ਨਵੇਂ ਕਿਸਾਨੀ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਗਾਣੇ ਦਾ ਲਿੰਕ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਸੇਵਾ ਦੇ ਵਿੱਚ ਖ਼ਾਲਸਾ ਏਡ ਸਿੰਘ ਗੁਰੂ ਦੇ ਪੱਕੇ’ । ਇਸ ਗੀਤ ਦੇ ਰਾਹੀਂ ਉਨ੍ਹਾਂ ਨੇ ਦਿੱਲੀ ਕਿਸਾਨ ਮੋਰਚੇ 'ਚ ਸੇਵਾ ਕਰਨ ਵਾਲੇ ਲੋਕਾਂ ਤੇ ਪਰਚੇ ਪਾਉਣ ਵਾਲਿਆਂ ਦਾ ਮੂੰਹ ਤੋੜ ਜਵਾਬ ਦਿੱਤਾ ਹੈ ।

inside pic of teer punjab ton jazzy b song

ਹੋਰ ਪੜ੍ਹੋ : ਮਰਹੂਮ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਦੇ ਬਰਥਡੇਅ ‘ਤੇ ਭੈਣ ਸ਼ਵੇਤਾ ਸਿੰਘ ਕ੍ਰਿਤੀ ਹੋਈ ਭਾਵੁਕ, ਲਿਖਿਆ ਇਮੋਸ਼ਨਲ ਨੋਟ

ਇਹ ਗੀਤ ਜੋਸ਼ ਦੇ ਨਾਲ ਭਰਿਆ ਹੋਇਆ ਹੈ । ਗਾਇਕ ਜੈਜ਼ੀ ਬੀ ਨੇ ਇਸ ਗੀਤ ਚ ਗੁਰੂਆਂ ਤੇ ਦੇਸ਼ ਦੀ ਆਜ਼ਾਦੀ ਲਈ ਸ਼ਹੀਦੀ ਹੋਏ ਪੰਜਾਬੀਆਂ ਬਾਰੇ ਵੀ ਦੱਸਿਆ ਹੈ । ਇਸ ਗੀਤ ਦੇ ਬੋਲ Navi Bassi Pathana & Varinder Sema ਨੇ ਮਿਲਕੇ ਲਿਖੇ ਨੇ । Harp Farmer ਵੱਲੋਂ ਗਾਣੇ ਦੇ ਵੀਡੀਓ ਨੂੰ ਕਿਸਾਨੀ ਪ੍ਰਦਰਸ਼ਨ ਚ ਹੀ ਸ਼ੂਟ ਕੀਤਾ ਗਿਆ ਹੈ ।

jazzy b new song teer punjab ton

ਇਸ ਗੀਤ ਨੂੰ ਲੈ ਕੇ ਦਰਸ਼ਕ ਕਾਫੀ ਉਤਸੁਕ ਸੀ । ਇਸ ਗੀਤ ਨੂੰ ਗਾਇਕ ਜੈਜ਼ੀ ਬੀ ਦੇ ਯੂਟਿਊਬ ਚੈਨਲ ਉੱਤੇ ਹੀ ਰਿਲੀਜ਼ ਕੀਤਾ ਗਿਆ ਹੈ । ਇਹ ਗੀਤ ਯੂਟਿਊਬ ਉੱਤੇ ਟਰੈਂਡਿੰਗ ‘ਚ ਚੱਲ ਰਿਹਾ ਹੈ । ਜੇ ਗੱਲ ਕਰੀਏ ਪੰਜਾਬੀ ਕਲਾਕਾਰਾਂ ਦੀ ਤਾਂ ਉਹ ਪਹਿਲੇ ਦਿਨ ਤੋਂ ਕਿਸਾਨਾਂ ਦੇ ਨਾਲ ਖੜ੍ਹੇ ਹੋਏ ਨੇ।

jazz b pic

 

0 Comments
0

You may also like