ਜੈਜ਼ੀ ਬੀ ਨੇ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ ਕਿਹਾ ‘ਚਾਰ ਪੰਜ ਸਾਲਾਂ ‘ਚ ਮੁੰਡੇ ਨੇ ਦੁਨੀਆ ਬਦਲ ਕੇ ਰੱਖ ਦਿੱਤੀ ਸੀ’,ਪ੍ਰਸ਼ੰਸਕ ਵੀ ਹੋਏ ਭਾਵੁਕ

written by Shaminder | June 04, 2022

ਸਿੱਧੂ ਮੂਸੇਵਾਲਾ (Sidhu Moose Wala) ਨੂੰ ਹਰ ਗਾਇਕ ਸ਼ਰਧਾਂਜਲੀ ਦੇ ਰਿਹਾ ਹੈ । ਸਿੱਧੂ ਮੂਸੇਵਾਲਾ ਦਾ ਅੰਦਾਜ ਹਰ ਕਿਸੇ ਨੂੰ ਪਸੰਦ ਸੀ । ਬੇਬਾਕ ਅੰਦਾਜ ਦੇ ਲਈ ਸਿੱਧੂ ਮਸ਼ਹੂਰ ਸਿੱਧੂ ਮੂਸੇਵਾਲਾ ਨੂੰ ਉਸੇ ਦੇ ਅੰਦਾਜ ‘ਚ ਗਾਇਕਾਂ ਦੇ ਵੱਲੋਂ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ । ਗਾਇਕ ਜੈਜੀ ਬੀ (Jazzy B)  ਦਾ ਇੱਕ ਵੀਡੀਓ ਵਾਇਰਲ (Video)  ਹੋ ਰਿਹਾ ਹੈ ।

jazzy b image From Jazzy b song

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਆਖਰੀ ਤਸਵੀਰ ਵਾਇਰਲ, ਵਾਰਦਾਤ ਵਾਲੇ ਦਿਨ ਘਰੋਂ ਨਿਕਲਣ ਤੋਂ ਪਹਿਲਾਂ ਖਿਚਵਾਈ ਸੀ ਤਸਵੀਰ !

ਜਿਸ ‘ਚ ਜੈਜੀ ਬੀ ਕਹਿ ਰਹੇ ਹਨ ਕਿ ‘ਚਾਰ-ਪੰਜ ਕੁ ਸਾਲਾਂ ‘ਚ ਉਸ ਮੁੰਡੇ ਨੇ ਦੁਨੀਆ ਬਦਲ ਕੇ ਰੱਖ ਦਿੱਤੀ ਸੀ, ਇਹੀ ਜਰਿਆ ਨਹੀਂ ਗਿਆ, ਪਰ ਬਹੁਤ ਮਾੜੀ ਗੱਲ ਆ। ਅੱਜ ਅਸੀਂ ਉਸ ਨੂੰ ਸ਼ਰਧਾਂਜਲੀ ਦੇ ਰਹੇ ਹਾਂ’। ਇਸ ਵੀਡੀਓ ਨੂੰ ਗਾਇਕ ਨੇ ਇੰਸਟਾਗ੍ਰਾਮ ਸਟੋਰੀ ‘ਚ ਸਾਂਝਾ ਕੀਤਾ ਹੈ ।

Sidhu Moosewala and Amrit Maan-min image From instagram

ਹੋਰ ਪੜ੍ਹੋ : ਨਿਸ਼ਾ ਬਾਨੋ ਨੇ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਸਾਂਝੀਆਂ ਕਰ ਦਿੱਤੀ ਸ਼ਰਧਾਂਜਲੀ

ਹਰ ਕੋਈ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇ ਰਿਹਾ ਹੈ । ਹਰ ਗਾਇਕ ਇਸ ਭਰ ਜਵਾਨੀ ‘ਚ ਸਭ ਨੂੰ ਅਸਹਿ ਦੁੱਖ ‘ਚ ਛੱਡ ਕੇ ਚਲੇ ਗਏ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇ ਰਿਹਾ ਹੈ । ਸਭ ਤੋਂ ਜਿਆਦਾ ਮੁਸ਼ਕਿਲ ਚੋਂ ਗੁਜਰ ਰਹੇ ਹਨ । ਜਿਨ੍ਹਾਂ ਦਾ ਇਕਲੌਤਾ ਪੁੱਤਰ ਅੱਖਾਂ ‘ਚ ਅੱਥਰੂ ਦੇ ਸਦਾ ਲਈ ਉਨ੍ਹਾਂ ਤੋਂ ਦੂਰ ਹੋ ਗਿਆ ਹੈ ।

sidhu Moosewala ,,,-min image From instagram

ਸਿੱਧੂ ਮੂਸੇਵਾਲਾ ਨੇ ਛੋਟੇ ਜਿਹੇ ਸੰਗੀਤਕ ਸਫ਼ਰ ਦੇ ਦੌਰਾਨ ਕਈ ਹਿੱਟ ਗੀਤ ਦਿੱਤੇ ਸਨ । ਉਸ ਦੇ ਹਰ ਗੀਤ ‘ਚ ਜਿੰਦਗੀ ਦੀ ਸਚਾਈ ਛਿਪੀ ਹੋਈ ਸੀ । ਉਹ ਖੁਦ ਹੀ ਗੀਤ ਲਿਖਦਾ ਸੀ । ਸਿੱਧੂ ਮੂਸੇਵਾਲਾ ਦਾ ਇਸੇ ਮਹੀਨੇ ਵਿਆਹ ਸੀ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜੂਰ ਸੀ ।ਉਹ ਸਦਾ ਦੇ ਲਈ ਇਸ ਦੁਨੀਆ ਨੂੰ ਛੱਡ ਗਿਆ ਹੈ ।

 

View this post on Instagram

 

A post shared by BritAsia TV (@britasiatv)

You may also like