ਜੈਜ਼ੀ ਬੀ ਨੇ ਆਪਣੀ ਮਾਂ ਨੂੰ ਯਾਦ ਕਰਦੇ ਹੋਏ ਸ਼ੇਅਰ ਕੀਤੀ ਇਹ ਪੁਰਾਣੀ ਤਸਵੀਰ, ਗਾਇਕ ਹੋਏ ਭਾਵੁਕ

Written by  Lajwinder kaur   |  July 10th 2020 02:55 PM  |  Updated: July 10th 2020 02:55 PM

ਜੈਜ਼ੀ ਬੀ ਨੇ ਆਪਣੀ ਮਾਂ ਨੂੰ ਯਾਦ ਕਰਦੇ ਹੋਏ ਸ਼ੇਅਰ ਕੀਤੀ ਇਹ ਪੁਰਾਣੀ ਤਸਵੀਰ, ਗਾਇਕ ਹੋਏ ਭਾਵੁਕ

ਪੰਜਾਬੀ ਗਾਇਕ ਜੈਜ਼ੀ ਬੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣੀ ਮਾਂ ਨੂੰ ਯਾਦ ਕਰਦੇ ਹੋਏ ਭਾਵੁਕ ਪੋਸਟ ਪਾਈ ਹੈ । ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ਮਿਸ ਯੂ ਮਾਂ ਤੇ ਨਾਲ ਹੀ ਜੱਫੀ, ਸੈਡ ਤੇ ਨਤਮਸਤਕ ਵਾਲੇ ਇਮੋਜ਼ੀ ਵੀ ਪੋਸਟ ਕੀਤੇ ਨੇ । ਇਸ ਪੋਸਟ ਉੱਤੇ ਪੰਜਾਬੀ ਕਲਾਕਾਰ ਤੇ ਫੈਨਜ਼ ਵੀ ਕਮੈਂਟ ਕਰ ਰਹੇ ਨੇ ।

ਇਸ ਪੁਰਾਣੀ ਤਸਵੀਰ ‘ਚ ਜੈਜ਼ੀ ਬੀ ਆਪਣੀ ਮੰਮੀ ਦੇ ਨਾਲ ਬਹੁਤ ਖੁਸ਼ ਦਿਖਾਈ ਦੇ ਰਹੇ ਨੇ । ਹਰ ਇਨਸਾਨ ਦੀ ਜ਼ਿੰਦਗੀ ‘ਚ ਮਾਂ ਬਹੁਤ ਅਹਿਮ ਰਿਸ਼ਤਾ ਹੁੰਦਾ ਹੈ । ਭਾਵੇਂ ਵਿਅਕਤੀ ਜਿੰਨਾ ਮਰਜ਼ੀ ਵੱਡਾ ਇਨਸਾਨ ਕਿਉਂ ਨਾ ਬਣ ਜਾਵੇ ਪਰ ਉਹ ਹਮੇਸ਼ਾ ਆਪਣੀ ਮਾਂ ਦੇ ਲਈ ਬੱਚਾ ਹੀ ਰਹਿੰਦਾ ਹੈ । ਜਿਸ ਕਰਕੇ ਮਾਂ ਨੂੰ ਰੱਬ ਦਾ ਰੁਤਬਾ ਦਿੱਤਾ ਗਿਆ ਹੈ ।

ਜੈਜ਼ੀ ਬੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਜਿਵੇਂ ‘ਜੱਟ ਦਾ ਫਲੈਗ’, ‘ਮਿਸ ਕਰਦਾ’, ‘ਦਿਲ ਲੁੱਟਿਆ’, ‘ਵਨ ਮਿਲੀਅਨ’, ‘ਜਵਾਨੀ’ ਵਰਗੇ ਕਈ ਗੀਤ ਸ਼ਾਮਿਲ ਨੇ । ਹਾਲ ਹੀ ‘ਚ ਉਹ ‘ਕਰਾਊਨ ਪ੍ਰਿੰਸ’ ਗੀਤ ਦੇ ਨਾਲ ਦਰਸ਼ਕਾਂ ਦੇ ਸਨਮੁਖ ਹੋਏ ਨੇ। ਇਸ ਗੀਤ ਨੂੰ ਜੈਜ਼ੀ ਬੀ ਤੇ ਰੈਪਰ ਬੋਹੇਮੀਆ ਨੇ ਮਿਲਕੇ ਗਾਇਆ ਹੈ । ਇਸ ਤੋਂ ਇਲਾਵਾ ਉਹ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਗੀਤ ਗਾ ਚੁੱਕੇ ਨੇ । ਦਰਸ਼ਕਾਂ ਵੱਲੋਂ ਉਨ੍ਹਾਂ ਦੇ ਗੀਤਾਂ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network