ਕਿਸਾਨਾਂ ਖਿਲਾਫ ਬੋਲਣ ਵਾਲੇ ਅਕਸ਼ੇ ਕੁਮਾਰ ਨੂੰ ਜੈਜ਼ੀ ਬੀ ਨੇ ਦਿੱਤਾ ਕਰਾਰਾ ਜਵਾਬ, ਟਵੀਟ ਕਰਕੇ ਕਹਿ ਦਿੱਤੀ ਵੱਡੀ ਗੱਲ

written by Rupinder Kaler | February 04, 2021

ਰਿਹਾਨਾ ਦੇ ਟਵੀਟ ਤੋਂ ਬਾਅਦ ਟਵਿੱਟਰ ਤੇ ਜੰਗ ਸ਼ੁਰੂ ਹੋ ਗਈ ਹੈ । ਬਾਲੀਵੁੱਡ ਦੇ ਕਈ ਸਿਤਾਰੇ ਵੀ ਕੌਮਾਂਤਰੀ ਸਿਤਾਰਿਆਂ ਨੂੰ ਨੂੰ ਕਿਸਾਨਾਂ ਦੇ ਹੱਕ ਵਿੱਚ ਬੋਲਣ ਤੋਂ ਰੋਕ ਰਹੇ ਹਨ । ਇਸ ਸਭ ਦੇ ਚਲਦੇ ਅਕਸ਼ੇ ਕੁਮਾਰ ਨੇ ਵੀ ਟਵੀਟ ਕਰਕੇ ਹਾਲੀਵੁੱਡ ਦੇ ਸਿਤਾਰਿਆਂ ਨੂੰ ਕਿਸਾਨਾਂ ਦੇ ਹੱਕ ਵਿੱਚ ਬੋਲਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ । ਉਸ ਨੇ ਟਵੀਟ ਕਰਕੇ ਕਿਹਾ ਸੀ "ਕਿਸਾਨ ਦੇਸ਼ ਦਾ ਬਹੁਤ ਅਹਿਮ ਹਿੱਸਾ ਹਨ। Assam CM Thanks Akshay Kumar For His Donation For The State During Floods   ਹੋਰ ਪੜ੍ਹੋ : ਕਿਸਾਨਾਂ ਤੇ ਰਿਹਾਨਾ ਖਿਲਾਫ ਸੁਨੀਲ ਸ਼ੈੱਟੀ ਨੂੰ ਬੋਲਣਾ ਮਹਿੰਗਾ ਪਿਆ, ਲੋਕ ਕਰ ਰਹੇ ਹਨ ਟਰੋਲ ਕਿਸਾਨਾਂ ਤੇ ਰਿਹਾਨਾ ਖਿਲਾਫ ਬੋਲਣ ਵਾਲੇ ਬਾਲੀਵੁੱਡ ਸਿਤਾਰਿਆਂ ਨੂੰ ਰਣਜੀਤ ਬਾਵਾ ਨੇ ਇਸ ਤਰ੍ਹਾਂ ਸਿਖਾਇਆ ਸਬਕ akshay Kumar ਉਨ੍ਹਾਂ ਦੇ ਮਸਲਿਆਂ ਨੂੰ ਸੁਲਝਾਉਣ ਲਈ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ, ਤੇ ਇਹ ਨਜ਼ਰ ਵੀ ਆ ਰਿਹਾ ਹੈ। ਆਓ ਆਪਾਂ ਇੱਕ ਸੁਖਾਵੇਂ ਹੱਲ ਦਾ ਸਮਰਥਨ ਕਰੀਏ, ਵੰਡ ਪਾਉਣ ਵਾਲੀਆਂ ਗੱਲਾਂ ਵੱਲ ਧਿਆਨ ਨਾ ਦੇਈਏ।" ਅਕਸ਼ੇ ਦੇ ਇਸ ਟਵੀਟ ਤੋਂ ਬਾਅਦ ਗਾਇਕ ਜੈਜ਼ੀ ਬੀ ਨੇ ਅਕਸ਼ੇ ਨੂੰ ਕਾਫੀ ਖਰੀਆਂ ਖਰੀਆਂ ਸੁਣਾਈਆਂ ਹਨ । ਜੈਜ਼ੀ ਨੇ ਅਕਸ਼ੇ ਨੂੰ ਨਕਲੀ ਕਿੰਗ ਕਿਹਾ ਹੈ । ਅਕਸ਼ੇ ਕੁਮਾਰ ਦੇ ਟਵੀਟ 'ਤੇ ਜੈਜ਼ੀ ਬੀ ਨੇ ਟਿੱਪਣੀ ਕਰ ਕੇ ਲਿਖਿਆ ਹੈ ' ਵਾਹ ਜੀ ਵਾਹ, ਭਾਈ ਤੁਸੀਂ ਹੁਣ ਟਵੀਟ ਕਰ ਰਹੇ ਹੋ! ਕਿਸਾਨ ਦੋ ਮਹੀਨਿਆਂ ਤੋਂ ਸ਼ਾਂਤਮਈ ਅੰਦੋਲਨ ਕਰ ਰਹੇ ਸੀ, ਉਦੋਂ ਤਾਂ ਤੁਹਾਡੇ ਕੋਲੋਂ ਇੱਕ ਟਵੀਟ ਨਹੀਂ ਆਇਆ ਤੇ ਹੁਣ ਤੁਸੀਂ ਪ੍ਰੋਪਗੰਡਾ ਕਹਿ ਰਹੇ ਹੋ। ਓਹ, ਤੁਸੀਂ ਸਿੰਘ ਇਜ਼ ਕਿੰਗ ਨਹੀਂ ਹੋ ਸਕਦੇ ਕਿਉਂਕਿ ਅਸਲੀ ਸਿੰਘ ਤਾਂ ਧਰਨੇ 'ਤੇ ਬੈਠੇ ਹਨ! ਨਕਲੀ ਕਿੰਗ ਅਕਸ਼ੇ ਕੁਮਾਰ।"

0 Comments
0

You may also like