ਜੈਜ਼ੀ ਬੀ ਨੂੰ ਹੈ ਵਾਲਾਂ ਨਾਲ ਪੰਗੇ ਲੈਣ ਦਾ ਸ਼ੌਂਕ ,ਵੇਖੋ ਵੀਡਿਓ ਹੁਣ ਕਿਸ ਤਰ੍ਹਾਂ ਦੇ ਲੁਕ 'ਚ ਆਉਣਗੇ ਨਜ਼ਰ

Written by  Shaminder   |  December 04th 2018 04:03 PM  |  Updated: December 04th 2018 04:03 PM

ਜੈਜ਼ੀ ਬੀ ਨੂੰ ਹੈ ਵਾਲਾਂ ਨਾਲ ਪੰਗੇ ਲੈਣ ਦਾ ਸ਼ੌਂਕ ,ਵੇਖੋ ਵੀਡਿਓ ਹੁਣ ਕਿਸ ਤਰ੍ਹਾਂ ਦੇ ਲੁਕ 'ਚ ਆਉਣਗੇ ਨਜ਼ਰ

ਜੈਜ਼ੀ ਬੀ ਆਪਣੇ ਵੱਖਰੇ ਸਟਾਇਲ ਲਈ ਜਾਣੇ ਜਾਂਦੇ ਨੇ ।ਖਾਸ ਕਰਕੇ ਵਾਲਾਂ ਦੇ ਸਟਾਇਲ ਨੂੰ ਲੈ ਕੇ ਉਹ ਅਕਸਰ ਸੁਰਖੀਆਂ 'ਚ ਰਹਿੰਦੇ  ਨੇ । ਹਰ ਗੀਤ 'ਚ ਉਹ  ਨਵੇਂ ਹੀ ਅੰਦਾਜ਼ 'ਚ ਨਜ਼ਰ ਆਉਂਦੇ ਨੇ । ਇਸ ਵਾਰ ਵੀ ਉਹ ਆਪਣੇ ਨਵੇਂ ਗੀਤ ਜੱਟ ਦਾ ਫਲੈਗ 'ਚ ਨਵੇਂ ਹੀ ਲੁਕ 'ਚ ਨਜ਼ਰ ਆਏ ਸਨ ।  ਪਰ ਜੈਜ਼ੀ ਬੀ ਨੂੰ ਇਹ ਨਵਾਂ ਸਟਾਇਲ ਬਨਾਉਣ ਲਈ ਕਿੰਨੀ ਮਿਹਤਨ ਕਰਨੀ ਪਈ ਇਹ ਜੈਜ਼ੀ ਬੀ ਹੀ ਜਾਣਦੇ ਨੇ ।

ਹੋਰ ਵੇਖੋ : ਜੱਟ ਦੇ ਫਲੈਗ ਲੈ ਕੇ ਹਾਜ਼ਰ ਨੇ ਜੈਜ਼ੀ ਬੀ ਅਤੇ ਕੌਰ ਬੀ, ਵੇਖੋ ਐਕਸਕਲਿਊੁਸਿਵ ਵੀਡਿਓ ਪੀਟੀਸੀ ਪੰਜਾਬੀ ‘ਤੇ

https://www.instagram.com/p/Bq9gy-2ldD5/

ਕਿਉਂ ਕਿ ਉਨ੍ਹਾਂ ਨੂੰ ਆਪਣੇ ਵਾਲਾਂ ਨਾਲ ਪੰਗੇ ਨਾਲ ਲੈਣ ਦਾ ਸ਼ੌਕ ਹੈ ਅਤੇ ਆਪਣੇ ਇਸ  ਵੱਖਰਾ ਦਿਖਣ ਦੀ ਚਾਹਤ ਨੂੰ ਪੂਰਾ ਕਰਨ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ । ਜੈਜ਼ੀ ਬੀ ਨੇ ਇਸ ਗੀਤ ਦੇ ਰਿਲੀਜ਼ ਹੋਣ ਤੋਂ ਪਹਿਲਾਂ ਦਾ ਇਹ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਜੈਜ਼ੀ ਬੀ ਆਪਣੇ ਹਰ ਗੀਤ 'ਚ ਆਪਣੀ ਲੁਕ ਬਦਲ ਕੇ ਆਉਂਦੇ ਨੇ ।

ਹੋਰ ਵੇਖੋ : ਜੈਜ਼ੀ ਬੀ ਪਹੁੰਚੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ,ਕਰਤਾਰਪੁਰ ਕੋਰੀਡੋਰ ਖੋਲਣ ਨੂੰ ਮਨਜ਼ੂਰੀ ਦੇਣ ਦਾ ਫੈਸਲੇ ਦਾ ਕੀਤਾ ਸਵਾਗਤ ,ਵੇਖੋ ਵੀਡਿਓ

jazzy b hair style jazzy b hair style

ਜੈਜ਼ੀ ਬੀ ਇਸ ਵੀਡਿਓ 'ਚ ਕਹਿ ਵੀ ਰਹੇ ਹਨ ਕਿ ਉਨ੍ਹਾਂ ਨੂੰ ਆਪਣੇ ਵਾਲਾਂ ਨਾਲ ਪੰਗੇ ਲੈਣ ਦਾ ਬਹੁਤ ਸ਼ੌਂਕ ਹੈ । ਤੁਹਾਨੂੰ ਦੱਸ ਦਈਏ ਕਿ ਜੈਜ਼ੀ ਬੀ ਅਤੇ ਕੌਰ ਬੀ ਦਾ ਇਹ ਗੀਤ ਰਿਲੀਜ਼ ਹੋ ਚੁੱਕਿਆ ਹੈ । ਇਹ ਇੱਕ ਪਾਰਟੀ ਗੀਤ ਹੈ ,ਇਸ ਤੋਂ ਪਹਿਲਾਂ ਵੀ ਦੋਨਾਂ ਦਾ ਗੀਤ 'ਮਿੱਤਰਾਂ ਦੇ ਬੂਟ' ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network