Jazzy B celebrates togetherness of 19 years, shares adorable picture with his wife on Instagram

Written by  Lajwinder kaur   |  March 19th 2020 04:17 PM  |  Updated: March 19th 2020 04:37 PM

Jazzy B celebrates togetherness of 19 years, shares adorable picture with his wife on Instagram

ਪੰਜਾਬੀ ਗਾਇਕ ਜੈਜ਼ੀ ਬੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਜੀ ਹਾਂ ਅੱਜ ਉਨ੍ਹਾਂ ਨੇ ਆਪਣੀ ਲਾਈਫ ਪਾਟਨਰ ਦੇ ਲਈ ਖ਼ਾਸ ਪੋਸਟ ਪਾਈ ਹੈ , ਕਿਉਂਕਿ ਅੱਜ ਯਾਨੀਕਿ 19 ਮਾਰਚ ਨੂੰ ਉਨ੍ਹਾਂ ਦੇ ਵਿਆਹ ਨੂੰ 19 ਸਾਲ ਪੂਰੇ ਹੋ ਗਏ ਨੇ । ਉਨ੍ਹਾਂ ਨੇ ਆਪਣੇ ਵਿਆਹ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਹੈਪੀ ਐਨੀਵਰਸਿਰੀ ਬੇਬੀ..19 years stronger.. ਮਾਲਕ ਕਿਰਪਾ ਰੱਖੇ @hurrr_kaur’। ਇਸ ਪੋਸਟ ਉੱਤੇ ਪੰਜਾਬੀ ਗਾਇਕ ਕੁਵਰ ਵਿਰਕ, ਐੱਚ ਧਮੀ, ਤੋਂ ਇਲਾਵਾ ਪ੍ਰਸ਼ੰਸਕ ਵੀ ਵਧਾਈ ਦੇ ਰਹੇ ਨੇ ।

 

View this post on Instagram

 

Happy anniversary babe?❤️? 19 years stronger?? Malak kirpa rakhey?? @hurrr_kaur

A post shared by Jazzy B (@jazzyb) on

ਹੋਰ ਵੇਖੋ:ਟੋਨੀ ਕੱਕੜ ਨੇ ਸ਼ਹਿਨਾਜ਼ ਗਿੱਲ ਨਾਲ ਇਸ ਗੀਤ 'ਤੇ ਬਣਾਇਆ TikTok ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

ਪੰਜਾਬੀ ਗਾਇਕ ਜੈਜ਼ੀ ਬੀ ਤੇ ਹਰਦੀਪ ਕੌਰ ਸਾਲ 2001 ‘ਚ ਵਿਆਹ ਦੇ ਪਵਿੱਤਰ ਬੰਧਨ ‘ਚ ਬੱਝ ਗਏ ਸਨ । ਦੋਵੇਂ ਜਣੇ ਇੱਕ ਪੁੱਤਰ ਤੇ ਧੀ ਦੇ ਮਾਪੇ ਨੇ । ਦੋਵੇਂ ਹੈਪਲੀ ਵਿਆਹ ਦੇ 19 ਸਾਲ ਪੂਰੇ ਕਰ ਲਏ ਨੇ । ਜੇ ਗੱਲ ਕਰੀਏ ਜੈਜ਼ੀ ਬੀ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿਲ ਲੁੱਟਿਆ, ਨਾਗ, ਮਿੱਤਰਾਂ ਦੇ ਬੂਟ, ਤੇਰਾ ਰੂਪ, ਵਨ ਮਿਲੀਅਨ, ਸੂਰਮਾ, ਜੱਟ ਦਾ ਫਲੈਗ ਵਰਗੇ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਬਾਲੀਵੁੱਡ ‘ਚ ਵੀ ਉਨ੍ਹਾਂ ਦੇ ਗੀਤਾਂ ਦਾ ਬੋਲ ਬਾਲਾ ਹੈ । ਹਾਲ ਹੀ ‘ਚ ਆਈ ਸੈਫ ਅਲੀ ਖ਼ਾਨ ਦੀ ‘ਜਵਾਨੀ ਜਾਨੇਮਨ’ ਫ਼ਿਲਮ ‘ਚ ‘ਗੱਲਾਂ ਕਰਦੀ’ ਗੀਤ ਜੈਜ਼ੀ ਬੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network