ਜੈਜ਼ੀ ਬੀ ਨੇ ਆਪਣੀ ਬੇਟੀ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਸ਼ੇਅਰ ਕੀਤੀਆਂ ਅਣਦੇਖੀਆਂ ਤਸਵੀਰਾਂ, ਵਾਹਿਗੁਰੂ ਜੀ ਅੱਗੇ ਧੀ ਦੀ ਖੁਸ਼ੀਆਂ ਲਈ ਕੀਤੀ ਅਰਦਾਸ

Written by  Lajwinder kaur   |  November 23rd 2020 05:18 PM  |  Updated: November 23rd 2020 05:28 PM

ਜੈਜ਼ੀ ਬੀ ਨੇ ਆਪਣੀ ਬੇਟੀ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਸ਼ੇਅਰ ਕੀਤੀਆਂ ਅਣਦੇਖੀਆਂ ਤਸਵੀਰਾਂ, ਵਾਹਿਗੁਰੂ ਜੀ ਅੱਗੇ ਧੀ ਦੀ ਖੁਸ਼ੀਆਂ ਲਈ ਕੀਤੀ ਅਰਦਾਸ

ਨਾਮੀ ਗਾਇਕ ਜੈਜ਼ੀ ਬੀ ਜੋ ਕਿ ਲੰਬੇ ਅਰਸੇ ਤੋਂ ਆਪਣੀ ਗਾਇਕੀ ਦੇ ਨਾਲ ਸੰਗੀਤਕ ਜਗਤ ਦੀ ਸੇਵਾ ਕਰ ਰਹੇ ਨੇ । ਉਹ ਸੋਸ਼ਲ ਮੀਡੀਆ ਉੱਤੇ ਐਕਟਿਵ ਰਹਿੰਦੇ ਨੇ ਤੇ ਪ੍ਰਸ਼ੰਸਕਾਂ ਦੇ ਨਾਲ ਜੁੜੇ ਰਹਿੰਦੇ ਨੇ । ਉਨ੍ਹਾਂ ਨੇ ਆਪਣੀ ਬੇਟੀ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਇੱਕ ਖ਼ਾਸ ਪੋਸਟ ਸ਼ੇਅਰ ਕੀਤੀ ਹੈ ।

jazzy b birthday post for dughter  ਹੋਰ ਪੜ੍ਹੋ : ਗੁਰਨਾਮ ਭੁੱਲਰ ਲੈ ਕੇ ਆ ਰਹੇ ਨੇ ਨਵਾਂ ਗੀਤ ‘ਕੰਗਣਾ’, ਪੋਸਟਰ ਛਾਇਆ ਸ਼ੋਸਲ ਮੀਡੀਆ ਉੱਤੇ

ਉਨ੍ਹਾਂ ਨੇ ਆਪਣੀ ਧੀ ਦੀਆਂ ਅਣਦੇਖੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ ਹੈਪੀ ਬਰਥਡੇਅ ਪੁੱਤਰ..ਵਾਹਿਗੁਰੂ ਜੀ ਤੈਨੂੰ ਸਾਰੀਆਂ ਖੁਸ਼ੀਆਂ ਦੇਣ #luckycharm’ । ਇਸ ਪੋਸਟ ਉੱਤੇ ਬਰਥਡੇਅ ਵਿਸ਼ ਵਾਲੇ ਮੈਸੇਜਾਂ ਦਾ ਤਾਂਤਾ ਲੱਗਿਆ ਹੋਇਆ ਹੈ । ਜੈਜ਼ੀ ਬੀ ਆਪਣੀ ਧੀ ਨੂੰ ਲੱਕੀ ਚਾਰਮ ਮੰਨਦੇ ਨੇ ।

jazzy b with family

ਜੇ ਗੱਲ ਕਰੀਏ ਜੈਜ਼ੀ ਬੀ ਦੇ ਵਰਕ ਫਰੰਟ ਦੀ ਤਾਂ ਉਹ ਭੰਗੜਾ ਕਿੰਗ ਦੇ ਨਾਂਅ ਨਾਲ ਮਸ਼ਹੂਰ  ਨੇ । ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਉਨ੍ਹਾਂ ਦੇ ਜ਼ਿਆਦਾਤਰ ਗੀਤ ਨੱਚਣ ਟੱਪਣ ਵਾਲੇ ਹੁੰਦੇ ਨੇ ਅਤੇ ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ । ਬਾਲੀਵੁੱਡ ਫ਼ਿਲਮਾਂ ‘ਚ ਵੀ ਆਪਣੀ ਗਾਇਕੀ ਦੇ ਜਲਵੇ ਬਿਖੇਰ ਚੁੱਕੇ ਨੇ ।

jazzy b with karan aujla


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network