ਕਦੇ JCB ਤੋਂ ਖ਼ੁਦਾਈ ਹੁੰਦੀ ਸੀ, ਅੱਜ ATM ਚੋਰੀ ਹੋ ਰਿਹਾ ਹੈ, ਦੇਖੋ ਵੀਡੀਓ

written by Lajwinder kaur | April 25, 2022

ਮਹਾਰਾਸ਼ਟਰ ਦੇ ਪੁਣੇ ਤੋਂ ਇੱਕ ਅਜੀਬੋ-ਗਰੀਬ ਚੋਰ ਦਾ ਹੈਰਾਨੀਜਨਕ ਕਾਰਨਾਮਾ ਸਾਹਮਣੇ ਆਇਆ ਹੈ। ਚੋਰੀ ਕਰਨ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਵੀਡੀਓ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਜੀ ਹਾਂ ਚੋਰ ਹਰ ਵਾਰ ਕੋਈ ਨਾ ਕੋਈ ਚੋਰੀ ਕਰਨ ਦੇ ਲਈ ਨਵੇਂ ਹੱਥਕੰਢੇ ਲੱਭਦੇ ਰਹਿੰਦੇ ਹਨ।

ਹੋਰ ਪੜ੍ਹੋ : ਰਾਨੂ ਮੰਡਲ ਤੋਂ ਬਾਅਦ ਇਸ ਟਰੱਕ ਡਰਾਈਵਰ ਦਾ ਵੀਡੀਓ ਵਾਇਰਲ, ਮੁਹੰਮਦ ਰਫੀ ਦੇ ਅੰਦਾਜ਼ 'ਚ ਗਾਇਆ ਗੀਤ, ਲੋਕਾਂ ਕਰ ਰਹੇ ਨੇ ਤਾਰੀਫ

ਦੱਸ ਦਈਏ ਇਹ ਸਾਰਾ ਮਾਮਲਾ ਪੁਣੇ ਦੇ ਸਾਂਗਲੀ ਤੋਂ ਹੈ। ਦਰਅਸਲ, ਚੋਰ ਪਹਿਲਾਂ ਪੁਣੇ ਦੇ ਸਾਂਗਲੀ ਮਿਰਾਜ ਤਾਲੁਕਾ 'ਚ ਜੇ.ਸੀ.ਬੀ. ਚੋਰੀ ਕਰ ਕੇ ਏ.ਟੀ.ਐੱਮ ਮਸ਼ੀਨ ਨੂੰ ਚੋਰੀ ਕਰਨ ਦਾ ਪਲੈਨ ਬਣਾਇਆ । ਵੀਡੀਓ 'ਚ ਦੇਖ ਸਕਦੇ ਹੋ ਚੋਰ ਜੇ.ਸੀ.ਬੀ ਦੇ ਨਾਲ ਏ.ਟੀ.ਐੱਮ ਦੇ ਭੰਨਤੋੜ ਕਰਕੇ ਅੰਦਰ ਐਂਟਰ ਕਰਦੇ ਨੇ ।

atm machine stolne by jcb

ਜੇ.ਸੀ.ਬੀ ਦੀ ਵਰਤੋਂ ਦੇ ਨਾਲ ਏ.ਟੀ.ਐੱਮ ਵਾਲੀ ਮਸ਼ੀਨ ਨੂੰ ਹੀ ਚੱਕ ਲੈ ਜਾਂਦੇ ਹਨ। ਦੱਸਿਆ ਜਾ ਰਿਹਾ ਹੈ  ਐਕਸਿਸ ਬੈਂਕ ਦੇ ਸੈਂਟਰ 'ਚ ਭੰਨਤੋੜ ਕੀਤੀ ਅਤੇ ਸੈਂਟਰ ਦੇ ਅੰਦਰ ਮੌਜੂਦ ਐਕਸਿਸ ਬੈਂਕ ਦੀ ਏ.ਟੀ.ਐੱਮ ਮਸ਼ੀਨ ਨੂੰ ਨਸ਼ਟ ਕਰ ਦਿੱਤਾ ਤੇ ਨਾਲ ਲੈ ਗਏ। ਇਹ ਸਾਰੀ ਘਟਨਾ ਅੱਧੀ ਰਾਤ ਨੂੰ ਵਾਪਰੀ ਸੀ।

inside image of chori

ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੁਲਿਸ ਘਟਨਾ ਵਾਪਰਨ ਤੋਂ ਬਾਅਦ ਹੀ ਆਉਂਦੀ ਹੈ ਅਤੇ ਇਸ ਘਟਨਾ ਵਿੱਚ ਵੀ ਅਜਿਹਾ ਹੀ ਹੋਇਆ ਹੈ। ਇਹ ਘਟਨਾ ਅੱਧੀ ਰਾਤ ਨੂੰ ਵਾਪਰੀ ਅਤੇ ਕਈ ਘੰਟਿਆਂ ਬਾਅਦ ਸੂਚਨਾ ਮਿਲਣ ’ਤੇ ਪੁਲੀਸ ਮੌਕੇ ’ਤੇ ਪੁੱਜੀ।

jcb image

ਦੂਜੇ ਪਾਸੇ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਏਟੀਐੱਮ ਸੈਂਟਰ ਦੇ ਬਾਹਰ ਨਾ ਤਾਂ ਕੋਈ ਸੀਸੀਟੀਵੀ ਕੈਮਰਾ ਸੀ ਅਤੇ ਨਾ ਹੀ ਏਟੀਐੱਮ ਸੈਂਟਰ ਦੀ ਸੁਰੱਖਿਆ ਲਈ ਕੋਈ ਸੁਰੱਖਿਆ ਗਾਰਡ ਤਾਇਨਾਤ ਕੀਤਾ ਹੋਇਆ ਸੀ। ਇਹ ਵੀਡੀਓ 'ਚ ਏਟੀਐੱਮ ਦੇ ਅੰਦਰ ਲੱਗੇ ਹੋਏ ਕੈਮਰੇ ਦਾ ਹੈ।

ਹੋਰ ਪੜ੍ਹੋ : ਪੰਜਾਬ ਦੇ ਬੰਦੇ ਨਾਲ ਠੱਗੀ: 23 ਲੱਖ 'ਚ ਖਰੀਦਿਆ ਸੀ ਕਾਲਾ ਘੋੜਾ, ਘਰ ਜਾ ਕੇ ਨਹਾਇਆ ਤਾਂ ਨਿਕਲਿਆ...

You may also like