ਜੈਨੀ ਜੌਹਲ ਨੇ ਆਪਣੀ ਭਤੀਜੀ ਦੇ ਨਾਲ ਕਿਊਟ ਵੀਡੀਓ ਕੀਤਾ ਸਾਂਝਾ

written by Shaminder | April 07, 2022

ਜੈਨੀ ਜੌਹਲ (Jenny Johal) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ੳੇੁਹ ਆਪਣੀ ਭਤੀਜੀ ਲਈ ਮੰਗਵਾਏ ਗਏ ਮੇਕਅੱਪ ਬੌਕਸ ਨੂੰ ਖੋਲ੍ਹਦੀ ਹੋਈ ਨਜ਼ਰ ਆ ਰਹੀ ਹੈ ਅਤੇ ਉਸ ਦੀ ਭਤੀਜੀ ਆਪਣੇ ਨਵੇਂ ਮੇਕਅੱਪ ਬੌਕਸ ਨੂੰ ਵੇਖ ਕੇ ਬਹੁਤ ਹੀ ਖੁਸ਼ ਨਜ਼ਰ ਆ ਰਹੀ ਹੈ । ਇਸ ਵੀਡੀਓ ‘ਤੇ ਜੈਨੀ ਜੌਹਲ ਦੇ ਪ੍ਰਸ਼ੰਸਕ ਵੀ ਲਗਾਤਾਰ ਆਪਣਾ ਪ੍ਰਤੀਕਰਮ ਦੇ ਰਹੇ ਹਨ ਅਤੇ ਕਮੈਂਟਸ ਕਰਕੇ ਇਸ ਨੂੰ ਪਸੰਦ ਕਰ ਰਹੇ ਹਨ ।

jenny johal,, image From instagram

ਹੋਰ ਪੜ੍ਹੋ : ਜੈਨੀ ਜੌਹਲ ਦਾ ਨਵਾਂ ਗੀਤ ‘ਝਾਂਜਰਾਂ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

ਦੱਸ ਦਈਏ ਕਿ ਗਾਇਕਾ ਆਪਣੀ ਭਤੀਜੀ ਦੇ ਨਾਲ ਅਕਸਰ ਹੀ ਵੀਡੀਓ ਸਾਂਝੇ ਕਰਦੀ ਰਹਿੰਦੀ ਹੈ । ਉਸ ਦੇ ਵੀਡੀਓਜ਼ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ । ਜੈਨੀ ਜੌਹਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੇ ਭਰਾ ਦੇ ਘਰ ਇੱਕ ਛੋਟੀ ਜਿਹੀ ਬੱਚੀ ਨੇ ਜਨਮ ਲਿਆ ਸੀ ।

jenny johal ,, image From instagram

ਜਿਸ ਦਾ ਨਾਮ ਉਨ੍ਹਾਂ ਨੇ ਮਿਜ਼ਰਾਬ ਜੌਹਲ ਰੱਖਿਆ ਸੀ ਅਤੇ ਹੁਣ ਇਹ ਬੱਚੀ ਕਾਫੀ ਵੱਡੀ ਹੋ ਚੁੱੱਕੀ ਹੈ । ਜੈਨੀ ਜੌਹਲ ਆਪਣੀ ਬੁਲੰਦ ਆਵਾਜ਼ ਦੇ ਲਈ ਜਾਣੀ ਜਾਂਦੀ ਹੈ ਅਤੇ ਉਸ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ‘ਜੱਟੀ ਏ ਗੋਲਡ ਵਰਗੀ’, ‘ਮਾਝੇ ਦੀਏ ਮੋਮਬੱਤੀਏ’ ਜੋ ਕਿ ਬਲਕਾਰ ਸਿੱਧੂ ਦੇ ਨਾਲ ਰੀਕ੍ਰੀਏਟ ਕੀਤਾ ਗਿਆ ਸੀ । ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ।

 

View this post on Instagram

 

A post shared by Jenny Johl (@jennyjohalmusic)

You may also like