ਸਿੱਧੂ ਮੂਸੇਵਾਲਾ ਨੂੰ ਇਨਸਾਫ ਦਿਵਾਉਣ ਨੂੰ ਲੈ ਕੇ ਜੈਨੀ ਜੌਹਲ ਨੇ ਬੋਲੇ ਬੇਬਾਕ ਬੋਲ, ਮਾਨ ਸਰਕਾਰ ਨੂੰ ਪੁੱਛਿਆ ਇਹ ਸਵਾਲ

written by Pushp Raj | December 17, 2022 05:02pm

Jenny Johal talk Sidhu Moosewala death: ਪੰਜਾਬੀ ਸਿੰਗਰ ਨੂੰ ਜੈਨੀ ਜੌਹਲ ਕਿਸੇ ਜਾਣ ਪਛਾਣ ਦੀ ਮੋਹਤਾਜ ਨਹੀਂ ਹੈ। ਗਾਇਕਾ ਨੇ ਆਪਣੇ ਟੈਲੇਂਟ ਤੇ ਮਿਹਨਤ ਨਾਲ ਇੰਡਸਟਰੀ ‘ਚ ਵੱਖਰੀ ਪਛਾਣ ਬਣਾਈ ਹੈ। ਇਸ ਦੇ ਨਾਲ-ਨਾਲ ਗਾਇਕਾ ਨੂੰ ਉਸ ਦੀ ਬੇਬਾਕੀ ਲਈ ਵੀ ਜਾਣਿਆ ਜਾਂਦਾ ਹੈ।

image Source : Instagram

ਹਾਲ ਹੀ ‘ਚ ਉਸ ਨੇ ‘ਲੈਟਰ ਟੂ ਸੀਐਮ’ ਨਾਂ ਦਾ ਗਾਣਾ ਗਾਇਆ ਸੀ। ਜਿਸ ਵਿੱਚ ਉਸ ਨੇ ਸਿੱਧਾ ਭਗਵੰਤ ਮਾਨ ਸਰਕਾਰ ‘ਤੇ ਨਿਸ਼ਾਨਾ ਸਾਧਿਆ ਸੀ। ਉਸ ਨੇ ਗਾਣੇ ‘ਚ ਸਿੱਧੂ ਲਈ ਇਨਸਾਫ ਦੀ ਮੰਗ ਕੀਤੀ ਸੀ। ਵਿਵਾਦ ਭਖਣ ਤੋਂ ਬਾਅਦ ਇਸ ਗੀਤ ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ ਸੀ।

ਹਾਲ ਹੀ ਜੈਨੀ ਜੌਹਲ ਨੇ ਆਪਣੇ ਗਾਣੇ ‘ਐਸਓਏ’ ‘ਚ ਸਿੱਧੂ ਮੂਸੇਵਾਲਾ, ਦੀਪ ਸਿੱਧੂ ਤੇ ਸੰਦੀਪ ਨੰਗਲ ਦੀ ਮੌਤ ‘ਤੇ ਫਿਰ ਸਵਾਲ ਚੁੱਕੇ ਸੀ। ਹੁਣ ਜੈਨੀ ਜੌਹਲ ਫਿਰ ਤੋਂ ਸੁਰਖੀਆਂ ‘ਚ ਹੈ। ਉਸ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਨੇ ਸਿੱਧਾ ਭਗਵੰਤ ਮਾਨ ਸਰਕਾਰ ਤੋਂ ਸਵਾਲ ਪੁੱਛਿਆ ਹੈ।

image Source : Instagram

ਜੈਨੀ ਜੌਹਲ ਨੇ ਇੱਕ ਤਸਵੀਰ ਆਪਣੇ ਇੰਸਟਾਗ੍ਰਾਮ ਦੀ ਸਟੋਰੀ ‘ਤੇ ਸ਼ੇਅਰ ਕੀਤੀ ਹੈ, ਜਿਸ ਦੀ ਕੈਪਸ਼ਨ ‘ਚ ਉਸ ਨੇ ਬੇਬਾਕ ਬੋਲ ਲਿਖੇ ਹਨ। ਜੈਨੀ ਨੇ ਮਾਨ ਸਰਕਾਰ ‘ਤੇ ਸਵਾਲ ਚੁੱਕਦਿਆਂ ਕਿਹਾ, ‘ਅੱਜ ਸਿੱਧੂ ਮੂਸੇਵਾਲਾ ਬਾਈ ਦੀ ਮੌਤ ਨੂੰ ਪੂਰੇ 200 ਦਿਨ ਹੋ ਗਏ ਆ, ਇਨਸਾਫ ਕਿੱਥੇ ਆ ਭਗਵੰਤ ਮਾਨ?’ ਇਸ ਪੋਸਟ ‘ਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਟੈਗ ਕੀਤਾ ਗਿਆ ਹੈ।

image Source : Instagram

ਹੋਰ ਪੜ੍ਹੋ: ਇਸ ਗੀਤ 'ਤੇ ਡਾਂਸ ਕਰਕੇ ਟ੍ਰੋਲਰਸ ਦੇ ਨਿਸ਼ਾਨੇ 'ਤੇ ਆਈ ਜੰਨਤ ਜ਼ੁਬੈਰ, ਲੋਕਾਂ ਨੇ ਕਿਹਾ- ਕੁਝ ਸ਼ਰਮ ਕਰੋ

ਦੱਸਣਯੋਗ ਹੈ ਕਿ ਜੈਨੀ ਜੌਹਲ ਦੀ ਸਿੱਧੂ ਮੂਸੇਵਾਲਾ ਨਾਲ ਨੇੜਤਾ ਸੀ। ਦੋਵਾਂ ਨੇ ਇਕੱਠੇ ਗਾਣਾ ਵੀ ਕਰਨਾ ਸੀ, ਪਰ ਇਸ ਤੋਂ ਪਹਿਲਾਂ ਹੀ ਸਿੱਧੂ ਮੂਸੇਵਾਲਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਦਸ ਦਈਏ ਕਿ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕਤਲ ਕਰ ਦਿਤਾ ਗਿਆ ਸੀ।

 

View this post on Instagram

 

A post shared by Jenny Johall (@jennyjohalmusic)

You may also like