
ਜੈਨੀ ਜੌਹਲ (Jenny johal) ਦਾ ਨਵਾਂ ਗੀਤ ‘ਲੌਬੀ’ (Lobby) ਬੀਤੇ ਦਿਨ ਰਿਲੀਜ਼ ਹੋਇਆ ਸੀ ।ਪਰ ਇਸ ਗੀਤ ‘ਚ ਗਾਇਕਾ ਨੇ ਆਪਣੀਆਂ ਸਾਥੀ ਕਲਾਕਾਰਾਂ ਨੂੰ ਜਵਾਬ ਦਿੱਤਾ ਹੈ । ਸੋਸ਼ਲ ਮੀਡੀਆ ਯੂਜ਼ਰਸ ਵੀ ਇਸ ਗੀਤ ‘ਤੇ ਕਮੈਂਟਸ ਕਰਕੇ ਆਪੋ ਆਪਣੀ ਰਾਇ ਦੇ ਰਹੇ ਹਨ । ਜੈਨੀ ਜੌਹਲ ਦੇ ਵੱਲੋਂ ਰਿਲੀਜ਼ ਕੀਤੇ ਗਏ ਇਸ ਗੀਤ ‘ਚ ਗਾਇਕਾ ਨੇ ਕਿਸੇ ਗਾਇਕਾ ਦੀ ਛੋਟੀ ਹਾਈਟ ਅਤੇ ਆਵਾਜ਼ ਨੂੰ ਲੈ ਕੇ ਤੰਜ਼ ਕੱਸਿਆ ਹੈ ।

ਹੋਰ ਪੜ੍ਹੋ : ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਨੇ ਵੀਡੀਓ ਸ਼ੇਅਰ ਕਰ ਪਿੰਡ ‘ਚ ਬਿਤਾਏ ਪਲਾਂ ਨੂੰ ਕੀਤਾ ਯਾਦ
ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ਕਿ ‘ਲਾਈਵ ਸ਼ੋਆਂ ‘ਚ ਸੰਘ ਆਵਾਜ਼ ਨਾ ਕੱਢੇ, ਖੁਦ ਨੂੰ ਦੱਸਦੇ ਇੱਥੇ ਆਰਟਿਸਟ ਵੱਡੇ’। ਜਿਸ ਤੋਂ ਬਾਅਦ ਇਸ ਗੀਤ ‘ਤੇ ਸੋਸ਼ਲ ਮੀਡੀਆ ਯੂਜ਼ਰਸ ਦੇ ਵੱਲੋਂ ਵੀ ਇਸ ‘ਤੇ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ ।

ਹੋਰ ਪੜ੍ਹੋ : ਬਿਪਾਸ਼ਾ ਬਾਸੂ ਦਾ ਅੱਜ ਹੈ ਜਨਮਦਿਨ, ਪਤੀ ਕਰਣ ਸਿੰਘ ਗਰੋਵਰ ਨੇ ਰੋਮਾਂਟਿਕ ਤਸਵੀਰ ਸਾਂਝੀ ਕਰ ਦਿੱਤੀ ਵਧਾਈ
ਜੈਨੀ ਜੌਹਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀਡੀਓ ਨੂੰ ਸਾਂਝਾ ਕੀਤਾ । ਜਿਸ ਤੋਂ ਬਾਅਦ ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ਕਿ ‘ਕਿਸ ਨੂੰ ਬੋਲਿਆ ਸਮਝ ਨਹੀਂ ਆਈ ਯਾਰ’। ਇੱਕ ਹੋਰ ਨੇ ਲਿਖਿਆ ਕਿ ‘ਕਰਤਾ ਰਿਪਲਾਈ ਅਫਸਾਨਾ’। ਇਸ ਤੋਂ ਬਾਅਦ ਇੱਕ ਹੋਰ ਨੇ ਕਮੈਂਟ ਕੀਤਾ ‘ਜੈਨੀ ਮੂਸੇਵਾਲਾ ਦੇ ਰਾਹ ਤੁਰ ਪਈ ਗਾਣਿਆਂ ‘ਚ’।

ਇਸ ਤੋਂ ਇਲਾਵਾ ਇੱਕ ਹੋਰ ਨੇ ਲਿਖਿਆ ਕਿ ‘ਤੈਨੂੰ ਤਾਂ ਨਾਮ ਨੇ ਬਚਾ ਲਿਆ ਬਸ ਤੇਰੇ ‘ਚ ਵੀ ਕੀ ਆ’। ਇੱਕ ਹੋਰ ਨੇ ਲਿਖਿਆ ਕਿ ‘ਮਾਸ਼ਾ ਅੱਲ੍ਹਾ ਸੁਭਾਨ ਅੱਲ੍ਹਾ ਕਯਾ ਕਾਰੀਗਰੀ ਹੈ।ਇਸ ਕਾਰੀਗਰ ਨੇ ਤੋ ਸਬਕੀ ਬੋਲਤੀ ਬੰਦ ਕਰ ਦੀ’।
View this post on Instagram