ਅਦਾਕਾਰਾ ਰੀਆ ਕੁਮਾਰੀ ਦਾ ਹਾਵੜਾ ‘ਚ ਗੋਲੀ ਮਾਰ ਕੇ ਕਤਲ,ਰੀਆ ਦੇ ਪਤੀ ਨੂੰ ਕੀਤਾ ਗਿਆ ਗ੍ਰਿਫਤਾਰ

written by Shaminder | December 29, 2022 02:27pm

ਝਾਰਖੰਡ ਦੀ ਅਦਾਕਾਰਾ ਰੀਆ ਕੁਮਾਰੀ (Riya Kumari) ਉਰਫ ਈਸ਼ਾ ਆਲੀਆ ਦਾ ਪੱਛਮ ਬੰਗਾਲ ‘ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ । ਇਸ ਮਾਮਲੇ ‘ਚ ਪੁਲਿਸ ਨੇ ਅਦਾਕਾਰਾ ਦੇ ਪਤੀ ਨੂੰ ਗ੍ਰਿਫਤਾਰ ਕੀਤਾ ਹੈ । ਘਟਨਾ 28  ਦਸੰਬਰ ਦਿਨ ਬੁੱਧਵਾਰ ਦੀ ਹੈ । ਜਦੋਂ ਰੀਆ ਦਾ ਕਤਲ ਸਵੇਰੇ ਕੌਮੀ ਸ਼ਾਹਰਾਹ ‘ਤੇ ਕਰ ਦਿੱਤਾ ਗਿਆ ਸੀ । ਰੀਆ ਆਪਣੇ ਪਤੀ ਅਤੇ ਤਿੰਨ ਸਾਲ ਦੀ ਧੀ ਦੇ ਨਾਲ ਕੋਲਕਾਤਾ ਤੋਂ ਰਾਂਚੀ ਜਾ ਰਹੀ ਸੀ ।

Riya Kumari ,, image Source :google

ਹੋਰ ਪੜ੍ਹੋ : ‘ਪਤਲੀ ਕਮਰੀਆ’ ‘ਤੇ ਇਹ ਅਧਿਆਪਕ ਥਿਰਕਦਾ ਆਇਆ ਨਜ਼ਰ, ਬੱਚਿਆਂ ਨੇ ਵੀ ਦਿੱਤਾ ਸਾਥ

ਪੁਲਿਸ ਨੇ ਪ੍ਰਕਾਸ਼ ਕੁਮਾਰ ਦੀ ਸ਼ਿਕਾਇਤ ਦੇ ਅਧਾਰ ‘ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ । ਰੀਆ ਕੁਮਾਰੀ ਨੂੰ ਈਸ਼ਾ ਆਲੀਆ ਦੇ ਨਾਮ ਨਾਲ ਜਾਣਿਆ ਜਾਂਦਾ ਸੀ । ਉਸ ਦਾ ਪਤੀ ਵੀ ਫ਼ਿਲਮ ਨਿਰਦੇਸ਼ਕ ਹੈ।

Riya Kumari''' Image Source : Google

ਜਾਂਚ ਦੌਰਾਨ ਮ੍ਰਿਤਕ ਅਦਕਾਰਾ ਦੇ ਪਤੀ ਨੇ ਦੱਸਿਆ ਕਿ ਹਮਲਾਵਰ ਉਸ ਦਾ ਪਰਸ ਲੈ ਕੇ ਜਾ ਰਹੇ ਸਨ ਤਾਂ ਕਾਰ ‘ਚ ਬੈਠੀ ਉਸ ਦੀ ਪਤਨੀ ਉਸ ਨੂੰ ਬਚਾਉਣ ਦੇ ਲਈ ਆਈ ਤਾਂ ਉਸ ‘ਤੇ ਹਮਲਾਵਰਾਂ ਨੇ ਹਮਲਾ ਕਰ ਦਿੱਤਾ । ਇਹ ਘਟਨਾ ਹਾਵੜਾ ਜ਼ਿਲ੍ਹੇ ਦੇ ਬਗਨਾਨ ਦੇ ਮਹਛੀਰੇਖਾ ਪੁਲ ਦੇ ਨਜ਼ਦੀਕ ਹੋਈ ।

Riya Kumari ,, Image Source : Google

ਗੋਲੀ ਰੀਆ ਕੁਮਾਰ ਦੇ ਕੰਨ ਕੋਲ ਲੱਗੀ। ਰੀਆ ਰਾਂਚੀ ਦੇ ਟੈਗੋਰ ਹਿੱਲ ਇਲਾਕੇ ‘ਚ ਇੱਕ ਫਲੈਟ ‘ਚ ਰਹਿੰਦੀ ਸੀ । ਉਨ੍ਹਾਂ ਨੇ ਭੋਜਪੁਰੀ, ਬੰਗਲਾ ਤੇ ਹੋਰਨਾਂ ਕਈ ਭਾਸ਼ਾਵਾਂ ‘ਚ ਕੰਮ ਕੀਤਾ ਸੀ।

 

You may also like