ਜਿੰਮੀ ਸ਼ੇਰਗਿੱਲ ਤੇ ਨਿਰਮਲ ਰਿਸ਼ੀ ਇਸ ਪ੍ਰਾਜੈਕਟ ‘ਚ ਇੱਕਠੇ ਆਉਣਗੇ ਨਜ਼ਰ, ਪ੍ਰਸ਼ੰਸਕ ਵੀ ਹਨ ਉਤਸ਼ਾਹਿਤ

written by Shaminder | January 07, 2022

ਪੰਜਾਬੀ ਫ਼ਿਲਮਾਂ ਦਾ ਪੱਧਰ ਲਗਾਤਾਰ ਉੱਚਾ ਹੁੰਦਾ ਜਾ ਰਿਹਾ ਹੈ। ਨਿੱਤ ਨਵੇਂ ਕੰਟੈਂਟ ‘ਤੇ ਫ਼ਿਲਮਾਂ ਬਣ ਰਹੀਆਂ ਹਨ ਅਤੇ ਕੌਮਾਂਤਰੀ ਪੱਧਰ ‘ਤੇ ਪੰਜਾਬੀ ਕਲਾਕਾਰਾਂ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਪੱਧਰ ਕੌਮਾਂਤਰੀ ਪੱਧਰ ‘ਤੇ ਵਧਾਇਆ ਹੈ । ਹੁਣ ਨਿਰਮਲ ਰਿਸ਼ੀ (Nirmal Rishi) ਅਤੇ ਜਿੰਮੀ ਸ਼ੇਰਗਿੱਲ(Jimmy Sheirgill)  ਇੱਕਠਿਆਂ ਇੱਕ ਪ੍ਰੋਜੈਕਟ ‘ਚ ਨਜ਼ਰ ਆਉਣਗੇ । ਮੀਡੀਆ ਰਿਪੋਟਸ ਮੁਤਾਬਕ  ਰਵੀ ਦੂਬੇ ਤੇ ਸਰਗੁਣ ਮਹਿਤਾ ਇੱਕ ਨਵਾਂ ਸ਼ੋਅ 'ਸਵਰਨ ਮੰਦਰ' (Swarna Mandir) ਲੈ ਕੇ ਆ ਰਹੇ ਹਨ, ਜੋ ਇੱਕ ਜੋੜੇ ਦੀ ਕਹਾਣੀ ਹੈ।

jimmy Sheirgill image From instagram

ਹੋਰ ਪੜ੍ਹੋ : ਅਨੁਪਮ ਖੇਰ ਦੀ ਭਤੀਜੀ ਦੇ ਵਿਆਹ ‘ਚ ਅਨੁਪਮ ਖੇਰ ਦੀ ਮਾਂ ਦੁਲਾਰੀ ਨੇ ਖੋਲ੍ਹੇ ਪੋਤੇ ਦੇ ਕਈ ਰਾਜ਼

ਜਿੰਮੀ ਸ਼ੇਰਗਿੱਲ ਇਸ ਸੀਰੀਅਲ ਨਾਲ ਫਿਕਸ਼ਨ ਟੀਵੀ 'ਤੇ ਡੈਬਿਊ ਕਰਨ ਜਾ ਰਹੇ ਹਨ। ਨਿਰਮਾਤਾਵਾਂ ਨੂੰ ਉਮੀਦ ਹੈ ਕਿ ਉਹ ਜਲਦੀ ਹੀ ਇਸ ਪ੍ਰਾਜੈਕਟ 'ਤੇ ਸਾਈਨ ਕਰਨਗੇ। ਉਨ੍ਹਾਂ ਨਾਲ ਇਸ ਸੀਰੀਅਲ 'ਚ ਸੰਗੀਤਾ ਘੋਸ਼ ਉਨ੍ਹਾਂ ਦੀ ਪਤਨੀ ਦਾ ਕਿਰਦਾਰ ਨਿਭਾਉਣਗੇ।

nirmal rishi image From instagram

ਹਾਲਾਂਕਿ ਚਰਚਾ ਇਹ ਹੈ ਕਿ ਪੰਜਾਬੀ ਅਦਾਕਾਰਾ ਨਿਰਮਲ ਰਿਸ਼ੀ ਨੂੰ ਸਵਰਨ ,ਸੰਗੀਤਾ ਘੋਸ਼ ਦੀ ਸੱਸ ਦੀ ਭੂਮਿਕਾ ਨਿਭਾਉਣ ਲਈ ਸ਼ੋਅ 'ਚ ਲਿਆ ਗਿਆ ਹੈ। ਪੰਜਾਬੀ ਫ਼ਿਲਮਾਂ ‘ਚ ਨਿਰਮਲ ਰਿਸ਼ੀ ਇੱਕ ਮੰਨਿਆ ਪ੍ਰਮੰਨਿਆ ਨਾਮ ਹੈ ਅਤੇ ਪਿਛਲੇ ਕਈ ਦਹਾਕਿਆਂ ਤੋਂ ਉਹ ਇੰਡਸਟਰੀ ਦੀ ਸੇਵਾ ਕਰ ਰਹੇ ਹਨ । ਉਨ੍ਹਾਂ ਤੋਂ ਬਿਨਾਂ ਕੋਈ ਵੀ ਪੰਜਾਬੀ ਫ਼ਿਲਮ ਅਧੂਰੀ ਲੱਗਦੀ ਹੈ । ਜਿੰਮੀ ਸ਼ੇਰਗਿੱਲ ਵੀ ਪੰਜਾਬੀ ਫ਼ਿਲਮਾਂ ਦੇ ਵੱਡੇ ਸਟਾਰ ਹਨ ਅਤੇ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਅਤੇ ਵੈੱਬ ਸੀਰੀਜ਼ ‘ਚ ਨਜ਼ਰ ਆ ਰਹੇ ਹਨ । ਇਸ ਤੋਂ ਇਲਾਵਾ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਉਹ ਨਜ਼ਰ ਆ ਚੁੱਕੇ ਹਨ ।

You may also like