ਜਿੰਮੀ ਸ਼ੇਰਗਿੱਲ, ਗੁਰਦਾਸ ਮਾਨ, ਆਰੀਆ ਬੱਬਰ ਨੇ ਫ਼ਿਲਮ ‘ਕਲੀ ਜੋਟਾ’ ਫ਼ਿਲਮ ਦੀ ਕੀਤੀ ਤਾਰੀਫ, ਜਾਣੋ ਕੀ ਕਿਹਾ ਇਨ੍ਹਾਂ ਦਿੱਗਜ ਕਲਾਕਾਰਾਂ ਨੇ

Written by  Shaminder   |  January 31st 2023 12:16 PM  |  Updated: January 31st 2023 12:16 PM

ਜਿੰਮੀ ਸ਼ੇਰਗਿੱਲ, ਗੁਰਦਾਸ ਮਾਨ, ਆਰੀਆ ਬੱਬਰ ਨੇ ਫ਼ਿਲਮ ‘ਕਲੀ ਜੋਟਾ’ ਫ਼ਿਲਮ ਦੀ ਕੀਤੀ ਤਾਰੀਫ, ਜਾਣੋ ਕੀ ਕਿਹਾ ਇਨ੍ਹਾਂ ਦਿੱਗਜ ਕਲਾਕਾਰਾਂ ਨੇ

ਫ਼ਿਲਮ ‘ਕਲੀ ਜੋਟਾ’ (Kali Jotta) ਨੂੰ ਲੈ ਕੇ ਜਿੱਥੇ ਦਰਸ਼ਕ ਬਹੁਤ ਜ਼ਿਆਦਾ ਉਤਸ਼ਾਹਿਤ ਹਨ, ਉੱਥੇ ਹੀ ਫ਼ਿਲਮ ਦੀ ਸਟਾਰ ਕਾਸਟ ਵੀ ਪੱਬਾਂ ਭਾਰ ਹੈ । ਅਦਾਕਾਰਾ ਨੀਰੂ ਬਾਜਵਾ (Neeru Bajwa) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਨੀਰੂ ਬਾਜਵਾ ਨੇ ਆਪਣੇ ਸਹਿ ਕਲਾਕਾਰਾਂ ਦਾ ਧੰਨਵਾਦ ਕੀਤਾ ਹੈ।

Jimmy Sheirgill And Gurdas Maan image Source : Instagram

ਹੋਰ ਪੜ੍ਹੋ : ਅੰਮ੍ਰਿਤ ਮਾਨ ਦੇ ਨਾਲ ਗੀਤਾਂ ‘ਤੇ ਇਸ ਬੇਬੇ ਦੇ ਡਾਂਸ ਕਰਕੇ ਕਰਵਾਈ ਅੱਤ, ਵੇਖੋ ਵੀਡੀਓ

ਨੀਰੂ ਬਾਜਵਾ ਨੇ ਸਾਰੇ ਕਲਾਕਾਰਾਂ ਦਾ ਕੀਤਾ ਧੰਨਵਾਦ

ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊੂਂਟ ‘ਤੇ ਲਿਖਿਆ । ਤੁਸੀਂ ਆਪਣਾ ਕੀਮਤੀ ਵਕਤ ਦਿੱਤਾ ਸਾਨੂੰ ‘ਕਲੀ ਜੋਟਾ’ ਦੀ ਟੀਮ ਵੱਲੋਂ ਧੰਨਵਾਦ ਸੁਪੋਟ ਕਰਨ ਦੇ ਲਈ । ਗੁਰਦਾਸ ਮਾਨ ਸਾਹਿਬ ਅਤੇ ਮਨਜੀਤ ਜੀ ਤੁਹਾਡਾ ਆਸ਼ੀਰਵਾਦ ਬਹੁਤ ਮਾਇਨੇ ਰੱਖਦਾ ਹੈ ।

Manjit Maan And Arya Babbar , image Source : Instagram

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ‘ਚੋਰਨੀ’ ਦੀ ਝਲਕ ਨੂੰ ਲਾਈਵ ਕੰਸਰਟ ਦੇ ਦੌਰਾਨ ਕਲਾਕਾਰ ਡਿਵਾਈਨ ਨੇ ਕੀਤਾ ਸਾਂਝਾ

ਜਿੰਮੀ ਸ਼ੇਰਗਿੱਲ ਤੁਹਾਡੇ ਪਿਆਰ ਭਰੇ ਸ਼ਬਦਾਂ ਲਈ ਧੰਨਵਾਦ । ਏਨੇ ਤਜ਼ਰਬੇ ਵਾਲੀਆਂ ਸ਼ਖਸੀਅਤਾਂ ਦਾ ਆਉਣਾ ਸਾਨੂੰ ਹੌਸਲਾ ਦੇਣਾ। ਸਮੀਪ ਕੰਗ ਜੀ ਤੁਹਾਡੇ ਆਉਣ ਤੇ ਬਹੁਤ ਬਹੁਤ ਧੰਨਵਾਦ। ਮੇਰੇ ਸਾਥੀਆਂ ਆਰੀਆ ਬੱਬਰ ਅਤੇ ਹਰ ਉਹ ਸ਼ਖਸ ਜਿਸ ਨੇ ਸਾਡੇ ਲਈ ਸਮਾਂ ਕੱਢਿਆ ।

Neeru Bajwa Image Source : Youtube

ਗੁਰਦਾਸ ਮਾਨ, ਜਿੰਮੀ ਸ਼ੇਰਗਿੱਲ ਅਤੇ ਆਰੀਆ ਬੱਬਰ ਦੀ ਪ੍ਰਤੀਕਿਰਿਆ

ਗੁਰਦਾਸ ਮਾਨ ਨੇ ਵੀ ਇਸ ਫ਼ਿਲਮ ਦੀ ਤਾਰੀਫ ਕੀਤੀ । ਇਸ ਦੇ ਨਾਲ ਹੀ ਗਾਇਕ ਨੇ ਸਮਾਜ ‘ਚ ਕੁੜੀਆਂ ਦਾ ਸਤਿਕਾਰ ਕਰਨ ਦੀ ਅਪੀਲ ਵੀ ਸਭ ਨੂੰ ਕੀਤੀ ਹੈ । ਆਰੀਆ ਬੱਬਰ ਨੇ ਵੀ ਫ਼ਿਲਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਇਸ ਫ਼ਿਲਮ ਦੇ ਅਖੀਰਲੇ ਭਾਗ ‘ਚ 20 ਮਿੰਟ ਦੀ ਫ਼ਿਲਮ ਨੂੰ ਵੇਖ ਕੇ ਅਲੱਗ ਲੈਵਲ ਦੇ ਹਨ ।

Gurdas Maan image Source : Instagram

ਜਿੰਮੀ ਸ਼ੇਰਗਿੱਲ ਨੇ ਕਿਹਾ ਕਿ ਨੀਰੂ ਬਾਜਵਾ ਦਾ ਤਾਂ ਮੈਂ ਪਹਿਲਾਂ ਹੀ ਫੈਨ ਸੀ, ਪਰ ਇਹ ਫ਼ਿਲਮ ਵੇਖਣ ਤੋਂ ਬਾਅਦ ਤਾਂ ਮੇਰੇ ਹਿਸਾਬ ਦੇ ਨਾਲ ਸਾਰੇ ਐਵਾਰਡ ਤੁਹਾਨੂੰ ਹੀ ਮਿਲਣੇ ਚਾਹੀਦੇ ਹਨ ।

 

View this post on Instagram

 

A post shared by Neeru Bajwa (@neerubajwa)

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network