
Jimmy Shergill’s son Veer's birthday: ਜਿੰਮੀ ਸ਼ੇਰਗਿੱਲ ਜੋ ਕਿ ਬਾਲੀਵੁੱਡ ਅਤੇ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਹਨ । ਆਪਣੀ ਅਦਾਕਾਰੀ ਦੇ ਨਾਲ-ਨਾਲ ਉਹ ਆਪਣੀ ਖੂਬਸੂਰਤੀ ਦੇ ਨਾਲ ਵੀ ਕੁੜੀਆਂ ਦੇ ਦਿਲਾਂ ‘ਤੇ ਰਾਜ ਕਰਦੇ ਹਨ । ਉਨ੍ਹਾਂ ਦਾ ਪੁੱਤਰ ਵੀ ਆਪਣੇ ਪਿਤਾ ਵਾਂਗ ਬਹੁਤ ਹੀ ਹੈਂਡਸਮ ਹੈ। ਅੱਜ ਜਿੰਮੀ ਦੇ ਪੁੱਤਰ ਵੀਰ ਸ਼ੇਰਗਿੱਲ ਦਾ ਜਨਮਦਿਨ ਹੈ। ਜਿਸ ਕਰਕੇ ਉਨ੍ਹਾਂ ਨੇ ਬਹੁਤ ਹੀ ਪਿਆਰੀ ਜਿਹੀ ਪੋਸਟ ਪਾ ਕੇ ਜਨਮਦਿਨ ਦੀ ਵਧਾਈ ਦਿੱਤੀ ਹੈ।

ਹੋਰ ਪੜ੍ਹੋ : ਕਪਿਲ ਸ਼ਰਮਾ ਨੀਰੂ ਬਾਜਵਾ ਦੇ ਨਾਲ ਖੂਬ ਮਸਤੀ ਕਰਦੇ ਆਏ ਨਜ਼ਰ; ਪਰ ਸਤਿੰਦਰ ਸਰਤਾਜ ਨੇ ‘ਜਲਸਾ’ ਗੀਤ ਗਾ ਕੇ ਲੁੱਟੀ ਮਹਿਫ਼ਲ, ਦੇਖੋ ਵੀਡੀਓ


ਬਾਲੀਵੁੱਡ ਐਕਟਰ ਜਿੰਮੀ ਸ਼ੇਰਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੇ ਪੁੱਤਰ ਦੇ ਨਾਲ ਇੱਕ ਪਿਆਰੀ ਜਿਹੀ ਤਸਵੀਰ ਸਾਂਝੀ ਕੀਤੀ ਹੈ। ਤਸਵੀਰ ਵਿੱਚ ਨਜ਼ਰ ਆ ਰਿਹਾ ਹੈ ਕਿ ਉਹ ਆਪਣੇ ਪੁੱਤਰ ਦੇ ਨਾਲ ਕਿਸੇ ਰੈਸੋਟਰੈਟ ਵਿੱਚ ਖਾਣੇ ਦੇ ਲਈ ਬੈਠੇ ਹੋਏ ਹਨ। ਦੋਵੇਂ ਕੈਮਰੇ ਵੱਲ ਦੇਖ ਕੇ ਪੋਜ਼ ਦੇ ਰਹੇ ਹਨ। ਅਦਾਕਾਰ ਨੇ ਕੈਪਸ਼ਨ ਦੇ ਵਿੱਚ ਲਿਖਿਆ ਹੈ- ‘ਹੈਪੀ ਬਰਥਡੇਅ ਵੀਰ @veershergill ...ਵਾਹਿਗੁਰੂ ਜੀ ਹਮੇਸ਼ਾ ਮੇਹਰ ਬਣਾਈ ਰੱਕਣ.. 🤗🤗❤️❤️❤️’। ਇਸ ਪੋਸਟ ਉੱਤੇ ਵੀਰ ਲਈ ਬਰਥਡੇਅ ਵਿਸ਼ ਵਾਲੇ ਸੁਨੇਹਾ ਦਾ ਤਾਂਤਾ ਲੱਗ ਗਿਆ ਹੈ। ਨੀਰੂ ਬਾਜਵਾ, ਕੌਰ ਬੀ, ਦੇਵ ਖਰੌੜ, ਸ਼ਾਮ ਕੌਸ਼ਲ, ਰਾਹੁਲ ਦੇਵ ਤੋਂ ਇਲਾਵਾ ਕਈ ਹੋਰ ਕਲਾਕਾਰਾਂ ਅਤੇ ਫੈਨਜ਼ ਨੇ ਵੀ ਕਮੈਂਟ ਕਰਕੇ ਵੀਰ ਸ਼ੇਰਗਿੱਲ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਹਨ।
ਜੇ ਗੱਲ ਕਰੀਏ ਜਿੰਮੀ ਸ਼ੇਰਗਿੱਲ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਉਨ੍ਹਾਂ ਨੇ ਬਾਲੀਵੁੱਡ ਦੇ ਨਾਲ ਨਾਲ ਪਾਲੀਵੁੱਡ ਨੂੰ ਵੀ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਬਾਲੀਵੁੱਡ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ‘ਤਨੁ ਵੈਡਸ ਮਨੁ’ ‘ਮੋਹਬੱਤੇ’,‘ਮਾਚਿਸ’, ‘ਹੈਪੀ ਭਾਗ ਜਾਏਗੀ’ ਸਣੇ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ । ਇਸ ਤੋਂ ਇਲਾਵਾ ਉਹ ਕਈ ਪੰਜਾਬੀ ਫ਼ਿਲਮਾਂ ਵਿੱਚ ਵੀ ਵਾਹ ਵਾਹੀ ਖੱਟ ਚੁੱਕੇ ਹਨ। ਉਹ ਅਖੀਰਲੀ ਵਾਰ ਸ਼ਰੀਕ-2 ਵਿੱਚ ਨਜ਼ਰ ਆਏ ਸਨ। ਇਸ ਤੋਂ ਇਲਾਵਾ ਵੈੱਬ ਸੀਰੀਜ਼ ਵਿੱਚ ਵੀ ਨਜ਼ਰ ਆ ਚੁੱਕੇ ਹਨ।
View this post on Instagram