‘ਐੱਸ.ਪੀ. ਚੌਹਾਨ’ ‘ਚ ਜਿੰਮੀ ਸ਼ੇਰਗਿੱਲ ਤੇ ਯੁਵਿਕਾ ਚੌਧਰੀ ਦੀ ਫਸਟ ਲੁੱਕ ਆਈ ਸਾਹਮਣੇ

written by Lajwinder kaur | January 07, 2019

ਮਨੋਰੰਜਨ ਇੰਡਸਟਰੀ ‘ਚ ਬਾਇਓਪਿਕਸ ਮੂਵੀਆਂ ਬਣਾਉਣ ਦਾ ਟ੍ਰੈਂਡ ਚੱਲ ਰਿਹਾ ਹੈ। ਬਾਲੀਵੁੱਡ ‘ਚ ਤਾਂ ਪਹਿਲਾਂ ਹੀ ਕਈ ਫਿਲਮਾਂ ਆਤਮ-ਕਥਾ ਉੱਤੇ ਬਣ ਚੁੱਕੀਆ ਨੇ, ਤੇ ਹੁਣ ਇੱਕ ਹੋਰ ਬਾਇਓਪਿਕ ਬਣ ਰਹੀ ਹੈ ਜਿਸ ਦਾ ਨਾਮ ‘ਐੱਸ.ਪੀ. ਚੌਹਾਨ -ਦਾ ਸਟ੍ਰਗਲਿੰਗ ਮੈਨ’ ਹੈ।

https://www.instagram.com/p/BsUvHDUhNlb/

ਪ੍ਰਿੰਸ ਨਰੂਲਾ ਦੀ ਪਤਨੀ ਯੁਵਿਕਾ ਚੌਧਰੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਪੋਸਟਰ ਸ਼ੇਅਰ ਕਰਦੇ ਹੋਏ ਦੱਸਿਆ ਹੈ ਕਿ ਉਹਨਾਂ ਦੀ ਅਗਲੀ ਆਉਣ ਵਾਲੀ ਮੂਵੀ ਦਾ ਫਸਟ ਲੁੱਕ, ਉਹਨਾਂ ਅਦਾਕਾਰ ਜਿੰਮੀ ਸ਼ੇਰਗਿੱਲ ਨੂੰ ਟੈਗ ਕੀਤਾ ਹੈ। ਇਹ ਮੂਵੀ ਕਰਨਾਲ ਦੇ ਪ੍ਰਸਿੱਧ ਸਮਾਜ ਸੇਵੀ ਐੱਸ.ਪੀ ਚੌਹਾਨ ਦੀ ਜੀਵਨੀ ਉੱਤੇ ਬਣੀ ਹੈ।

https://www.instagram.com/p/BsSFldIBfp5/

ਹੋਰ ਵੇਖੋ: ਅਸ਼ਕੇ ਫਿਲਮ ਦੀ ਹੀਰੋਇਨ ਸੰਜੀਦਾ ਸ਼ੇਖ ਨੇ ਕੀਤੀ ਡਾ.ਗੁਲਾਟੀ ਦੀ ਤਾਰੀਫ

‘ਐੱਸ.ਪੀ. ਚੌਹਾਨ’ ਫਿਲਮ ‘ਚ ਬਾਲੀਵੁੱਡ ਤੇ ਪਾਲੀਵੁੱਡ ਅਭਿਨੇਤਾ ਜਿੰਮੀ ਸ਼ੇਰਗਿੱਲ, ਮਾਡਲ ਤੇ ਅਦਾਕਾਰਾ ਯੁਵਿਕਾ ਚੌਧਰੀ ਅਤੇ ਬਾਲੀਵੁੱਡ ਦੇ ਦਿੱਗਜ ਅਦਾਕਾਰ ਯਸ਼ਪਾਲ ਸ਼ਰਮਾ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ। ਮਨੋਜ.ਕੇ.ਝਾ ਨੇ ਫਿਲਮ ਨੂੰ ਡਾਇਰੈਕਟ ਕੀਤਾ ਹੈ।

You may also like