ਗੁਰਲੇਜ ਅਖਤਰ ਅਤੇ ਦਿਲਪ੍ਰੀਤ ਢਿੱਲੋਂ ਦੀ ਆਵਾਜ਼ ‘ਚ ਰਿਲੀਜ਼ ਹੋਇਆ ਫ਼ਿਲਮ ‘ਜਿੰਦ ਮਾਹੀ’ ਦਾ ਨਵਾਂ ਗੀਤ ‘ਬਾਂਹ ਫੜ ਕੇ’
ਗੁਰਲੇਜ ਅਖਤਰ (Gurlej Akhtar) ਅਤੇ ਦਿਲਪ੍ਰੀਤ ਢਿੱਲੋਂ ਦੀ ਆਵਾਜ਼ ‘ਚ ਨਵਾਂ ਗੀਤ ‘ਬਾਂਹ ਫੜ ਕੇ’ ਰਿਲੀਜ਼ ਹੋ ਚੁੱਕਿਆ ਹੈ । ਇਸ ਨੂੰ ਸਰੋਤਿਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਇਸ ਗੀਤ ‘ਚ ਅਜੇ ਸਰਕਾਰੀਆ ਤੇ ਗੁਰਲੇਜ ਅਖਤਰ ਦੀ ਰੋਮਾਂਟਿਕ ਕਮਿਸਟਰੀ ਵੇਖਣ ਨੂੰ ਮਿਲ ਰਹੀ ਹੈ । ਜਿੰਦ ਮਾਹੀ ਫ਼ਿਲਮ ਦੇ ਇਸ ਤੋਂ ਪਹਿਲਾਂ ਵੀ ਕਈ ਗੀਤ ਰਿਲੀਜ਼ ਹੋ ਚੁੱਕੇ ਹਨ । ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।
image From gurlej akhtar and dilpreet dhillon song
ਹੋਰ ਪੜ੍ਹੋ : ਰਾਜਵੀਰ ਜਵੰਦਾ ਅਤੇ ਗੁਰਲੇਜ ਅਖਤਰ ਦਾ ਗੀਤ ‘ਵਹਿਮ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ
ਇਹ ਫ਼ਿਲਮ ਜਲਦ ਹੀ ਸਿਨੇਮਾਂ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ । ਫਿਲਮ ਦਾ ਨਿਰਮਾਣ ਗੁਣਬੀਰ ਸਿੰਘ ਸਿੱਧੂ ਅਤੇ ਮਨਮੌਰਦ ਸਿੱਧੂ ਦੁਆਰਾ ਕੀਤਾ ਗਿਆ ਹੈ। ਫਿਲਮ ਸਮੀਰ ਪਨੂੰ ਦੁਆਰਾ ਨਿਰਦੇਸ਼ਤ ਕੀਤੀ ਜਾਵੇਗੀ, ਅਤੇ ਡਾਇਲੋਗ ਸਪੋਰਟ ਦੇ ਨਾਲ ਮਨਮੌਰਦ ਸਿੱਧੂ, ਸਮੀਰ ਪੰਨੂ ਅਤੇ ਜਤਿੰਦਰ ਲਾਲ ਦੁਆਰਾ ਸਕ੍ਰੀਨਪਲੇ ਕੀਤਾ ਜਾਵੇਗਾ।
image From gurlej akhtar and dilpreet dhillon song
ਇਸ ਤੋਂ ਪਹਿਲਾਂ ਅਜੇ ਸਰਕਾਰੀਆ ਅਤੇ ਸੋਨਮ ਬਾਜਵਾ ਫ਼ਿਲਮ ‘ਅੜਬ ਮੁਟਿਆਰਾਂ’ ‘ਚ ਨਜ਼ਰ ਆ ਚੁੱਕੇ ਹਨ । ਇਸ ਫ਼ਿਲਮ ‘ਚ ਵੀ ਇਸ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਜਿਸ ਤੋਂ ਬਾਅਦ ਇਹ ਜੋੜੀ ਮੁੜ ਤੋਂ ਧਮਾਲ ਮਚਾਉਣ ਦੇ ਲਈ ਤਿਆਰ ਹੈ ।
image From gurlej Akhtar and dilpreet dhillon song
ਸੋਨਮ ਬਾਜਵਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਉਨ੍ਹਾਂ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਭਾਵੇਂ ਉਹ ਸੰਜੀਦਾ ਕਿਰਦਾਰ ਹੋਣ, ਹਲਕੇ ਫੁਲਕੇ ਕਾਮਿਕ ਕਿਰਦਾਰ ਜਾਂ ਫਿਰ ਬੱਬੂ ਬੈਂਸ ਵਰਗਾ ਦਮਦਾਰ ਕਿਰਦਾਰ ਹੋਵੇ । ਹਰ ਤਰ੍ਹਾਂ ਦੇ ਕਿਰਦਾਰ ‘ਚ ਉਹ ਫਿੱਟ ਨਜ਼ਰ ਆਏ ਸਨ ।