ਕੋਰੋਨਾ ਵਾਇਰਸ ਦੇ ਨਾਲ ਜ਼ਿੰਦਗੀ ਦੀ ਜੰਗ ਜਿੱਤਣ ਦਾ ਸਲੀਕਾ ਦੱਸ ਰਹੇ ਹਨ ਪੰਜਾਬੀ ਕਲਾਕਾਰ

Written by  Shaminder   |  April 21st 2020 03:12 PM  |  Updated: April 21st 2020 03:12 PM

ਕੋਰੋਨਾ ਵਾਇਰਸ ਦੇ ਨਾਲ ਜ਼ਿੰਦਗੀ ਦੀ ਜੰਗ ਜਿੱਤਣ ਦਾ ਸਲੀਕਾ ਦੱਸ ਰਹੇ ਹਨ ਪੰਜਾਬੀ ਕਲਾਕਾਰ

ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ । ਇਸ ਵਾਇਰਸ ਦੇ ਕਾਰਨ ਹੁਣ ਤੱਕ ਵੱਡੀ ਗਿਣਤੀ ‘ਚ ਲੋਕ ਆਪਣੀ ਜਾਨ ਗੁਆ ਚੁੱਕੇ ਹਨ । ਇਸ ਦੇ ਨਾਲ ਹੀ ਲੋਕਾਂ ਨੂੰ ਘਰਾਂ ਦੇ ਅੰਦਰ ਹੀ ਰਹਿਣ ਦੀ ਹਿਦਾਇਤ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ । ਜਿਸ ਕਾਰਨ ਕਈ ਪੁਲਿਸ ਵਾਲੇ ਵੀ ਆਮ ਲੋਕਾਂ ਦੀ ਰੱਖਿਆ ਦੌਰਾਨ ਆਪਣੀ ਜਾਨ ਗੁਆ ਚੁੱਕੇ ਹਨ । ਪੰਜਾਬ ਦੇ ਦੋ ਅਧਿਕਾਰੀ ਵੀ ਇਸ ਦੀ ਲਪੇਟ ‘ਚ ਆ ਚੁੱਕੇ ਹਨ ।

ਹੋਰ ਵੇਖੋ:ਗਾਇਕ ਨਿੰਜਾ ਨੇ ਏਸੀਪੀ ਅਨਿਲ ਕੋਹਲੀ ਨੂੰ ਦਿੱਤੀ ਇਸ ਤਰ੍ਹਾਂ ਸ਼ਰਧਾਂਜਲੀ, ਡਿਊਟੀ ਕਰਦੇ ਹੋਏ ਕੋਰੋਨਾ ਵਾਇਰਸ ਦੀ ਆਏ ਸਨ ਲਪੇਟ ’ਚ

https://www.instagram.com/p/B_O3uLTFxif/

ਕੋੋਰੋਨਾ ਵਾਇਰਸ ਤੋਂ ਸਾਡੀ ਰਾਖੀ ਕਰਨ ਵਾਲਿਆਂ ਇਨ੍ਹਾਂ ਡਾਕਟਰਾਂ, ਪੁਲਿਸ ਦੇ ਜਵਾਨਾਂ ਨੂੰ ਸਮਰਪਿਤ ਇੱਕ ਗੀਤ ਪੰਜਾਬ ਦੇ ਗਾਇਕਾਂ ਨੇ ਗਾਇਆ ਹੈ । ਇਸ ਗੀਤ ਨੂੰ ਸਾਰਥੀ ਕੇ, ਕਮਲ ਖ਼ਾਨ, ਜੀ ਖ਼ਾਨ, ਖ਼ਾਨ ਸਾਬ, ਮਾਸਟਰ ਸਲੀਮ, ਨਿਸ਼ਾ ਬਾਨੋ , ਗਗਨ ਕੋਕਰੀ ਸਣੇ ਕਈ ਗਾਇਕਾਂ ਨੇ ਗਾਇਆ ਹੈ । ਇਸ ਗੀਤ ਦੇ ਬੋਲ ਜੱਗੀ ਟੋਹੜਾ ਨੇ ਲਿਖੇ ਹਨ ਅਤੇ ਇਸ ਨੂੰ ‘ਜਿੱਤਾਂਗੇ’ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ਨੁੰ ਕਮਲ ਖ਼ਾਨ ਨੇ ਆਪਣੇ ਯੂਟਿਊਬ ਚੈਨਲ ਤੇ ਰਿਲੀਜ਼ ਕੀਤਾ ਹੈ । ਗੀਤ ਦੀ ਸ਼ੁਰੂਆਤ ਹੌਬੀ ਧਾਲੀਵਾਲ ਦੀ ਆਵਾਜ਼ ਦੇ ਨਾਲ ਹੁੰਦੀ ਹੈ । ਜਿਸ ‘ਚ ਉਹ ਬੋਲ ਰਹੇ ਨੇ ਕਿ ਕੋਰੋਨਾ ਵਾਇਰਸ ਦੇ ਖਿਲਾਫ ਜੰਗ ਨੂੰ ਇਨਸਾਨ ਕਿਸ ਤਰ੍ਹਾਂ ਜਿੱਤ ਸਕਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network