ਜਿਤੇਂਦਰ ਕੁਮਾਰ ਸਟਾਰਰ ਫਿਲਮ 'ਜਾਦੁਗਰ' ਦਾ ਟ੍ਰੇਲਰ ਹੋਇਆ ਰਿਲੀਜ਼, ਵੱਖਰੇ ਹੀ ਅੰਦਾਜ਼ 'ਚ ਨਜ਼ਰ ਆਏ ਪੰਚਾਇਤ ਦੇ ਸਚਿਵ ਜੀ

written by Pushp Raj | June 21, 2022

ਵੈੱਬ ਸੀਰੀਜ਼ 'ਪੰਚਾਇਤ' 'ਚ ਸਚਿਵ ਜੀ ਦੇ ਕਿਰਦਾਰ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਤੋਂ ਬਾਅਦ ਅਦਾਕਾਰ ਜਿਤੇਂਦਰ ਕੁਮਾਰ ਮੁੜ ਇੱਕ ਵਾਰ ਫਿਰ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ। ਉਹ ਜਲਦ ਹੀ ਫਿਲਮ 'ਜਾਦੂਗਰ' 'ਚ ਆਪਣਾ ਜਾਦੂ ਚਲਾਉਂਦੇ ਨਜ਼ਰ ਆਉਣਗੇ। ਜਿਤੇਂਦਰ ਕੁਮਾਰ ਅਤੇ ਆਰੂਸ਼ੀ ਸ਼ਰਮਾ ਦੀ ਫਿਲਮ 'ਜਾਦੂਗਰ' ਦਾ ਟ੍ਰੇਲਰ ਅੱਜ ਰਿਲੀਜ਼ ਹੋ ਗਿਆ ਹੈ।

image from instagram

ਇਸ 'ਚ ਜਿਤੇਂਦਰ ਕੁਮਾਰ ਲੋਕਾਂ ਨੂੰ ਜਾਦੂ ਵਿਖਾਉਂਦੇ ਹੋਏ ਤੇ ਕਬੂਤਰ ਉਡਾਉਂਦੇ ਨਜ਼ਰ ਆ ਰਹੇ ਹਨ। ਫਿਲਮ ਦੀ ਕਹਾਣੀ ਵਿੱਚ ਥੋੜਾ ਜਿਹਾ ਜਾਦੂ ਅਤੇ ਥੋੜਾ ਜਿਹਾ ਪਿਆਰ ਹੈ। ਫਿਲਮ ਦੇ ਟ੍ਰੇਲਰ ਦੀ ਸ਼ੁਰੂਆਤ 'ਚ ਜਿਤੇਂਦਰ ਕੁਮਾਰ ਆਪਣੇ ਹੱਥ 'ਚ ਜਾਦੂ ਦੀ ਕਿਤਾਬ ਫੜ ਕੇ ਪੜ੍ਹਦੇ ਹੋਏ ਨਜ਼ਰ ਆ ਰਹੇ ਹਨ, 'ਮੈਂ ਪਾਰਟ ਟਾਈਮ ਲਵਰ, ਫੁੱਲ ਟਾਈਮ ਜਾਦੂਗਰ ਅਤੇ ਫੁੱਲ ਟਾਈਮਰ ਹਾਂ'।

Image Source: Youtube

ਟ੍ਰੇਲਰ 'ਚ ਜਾਦੂ ਅਤੇ ਪਿਆਰ ਪ੍ਰਤੀ ਉਸ ਦਾ ਜਨੂੰਨ ਨਜ਼ਰ ਆ ਰਿਹਾ ਹੈ। ਜਦੋਂਕਿ ਫੁੱਟਬਾਲ ਵੱਲ ਉਸ ਦਾ ਝੁਕਾਅ ਦੂਰ-ਦੂਰ ਤੱਕ ਨਜ਼ਰ ਨਹੀਂ ਆਉਂਦਾ। ਪਰ, ਉਸ ਦੇ ਮੈਂਟਰ ਦੇ ਥੱਪੜ ਦਾ ਪ੍ਰਭਾਵ ਉਸ 'ਤੇ ਅਜਿਹਾ ਦੇਖਿਆ ਗਿਆ ਕਿ ਉਹ ਫਿਰ ਟੀਮ ਨੂੰ ਟੋਪ 5 ਵਿਚ ਲਿਆਉਣਾ ਸ਼ੁਰੂ ਕਰ ਦਿੰਦਾ ਹੈ।

ਇਸ ਫਿਲਮ ਦਾ ਟ੍ਰੇਲਰ ਕਾਫੀ ਦਿਲਚਸਪ ਹੈ। ਇਸ ਨੂੰ Netflix ਦੇ ਅਧਿਕਾਰਿਤ ਯੂਟਿਊੂਬ ਚੈਨਲ ਉੱਤੇ ਸ਼ੇਅਰ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ OTT ਪਲੇਟਫਾਰਮ Netflix 'ਤੇ 15 ਜੁਲਾਈ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਦਾ ਟ੍ਰੇਲਰ ਵੇਖਣ ਤੋਂ ਬਾਅਦ ਨੈਟਫਲਿਕਸ ਦੇ ਅਧਿਕਾਰਿਤ ਯੂਟਿਊੂਬ ਚੈਨਲ ਉੱਤੇ ਕਈ ਕਮੈਂਟਸ ਆ ਰਹੇ ਹਨ।

Image Source: Youtube

ਹੋਰ ਪੜ੍ਹੋ: World Music Day 2022: ਕਈ ਬਿਮਾਰੀਆਂ ਲਈ ਲਾਭਦਾਇਕ ਹੈ ਸੰਗੀਤ ਥੈਰੇਪੀ, ਜਾਣੋ ਇਸ ਦਾ ਮਹੱਤਵ

ਇਨ੍ਹਾਂ 'ਚ ਦਰਸ਼ਕ ਕਈ ਤਰ੍ਹਾਂ ਦੇ ਕਮੈਂਟਸ ਦੇ ਕੇ ਆਪੋ -ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, " ਇਹ ਤਾਂ ਮਹਿਜ਼ ਫਿਲਮ ਦਾ ਟ੍ਰੇਲਰ ਹੈ, ਅਜੇ ਤਾਂ ਜੀਤੂ ਜੀ ਦਾ ਅਸਲੀ ਜਾਦੂ ਬਾਕੀ ਹੈ। ਇੱਕ ਹੋਰ ਨੇ ਲਿਖਿਆ, " ਜੀਤੂ ਭਾਈ ਦਾ ਅੰਦਾਜ਼ ਬਿਲਕੁਲ ਵੱਖਰਾ ਹੈ, ਉਹ ਪੰਚਾਇਤ ਤੋਂ ਸਿੱਧਾ ਜਾਦੂਗਰ ਬਣ ਗਏ ਹਨ। "

You may also like