ਦੇਖੋ ਵੀਡੀਓ : ਗਾਇਕ ਜੋਬਨ ਸੰਧੂ ਆਪਣੇ ਨਵੇਂ ਗੀਤ ‘Engagement-ਮੰਗਣੀ ਤੋਂ ਬਾਅਦ’ ਦੇ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ

written by Lajwinder kaur | August 19, 2021

ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਜੋਬਨ ਸੰਧੂ (Joban Sandhu)ਆਪਣੇ ਨਵੇਂ ਗੀਤ ਟਰੈਕ ਦੇ ਨਾਲ ਦਰਸ਼ਕਾਂ ਦਾ ਰੁਬਰੂ ਹੋਏ ਗਏ ਨੇ। ਜੀ ਹਾਂ ਉਹ ‘Engagement-ਮੰਗਣੀ ਤੋਂ ਬਾਅਦ’ ਟਾਈਟਲ ਹੇਠ ਮਿੱਠਾ ਜਿਹਾ ਗੀਤ ਲੈ ਕੇ ਆਏ ਨੇ। ਜੀ ਹਾਂ ਇਸ ਗੀਤ ਨੂੰ ਉਨ੍ਹਾਂ ਨੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਸ ਗੀਤ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ।

inside image of joban sandhu

ਹੋਰ ਪੜ੍ਹੋ : ਗਿੱਪੀ ਗਰੇਵਾਲ ਦੀ ਇੰਸਟਾ ਰੀਲ ਨੂੰ ਖਰਾਬ ਕਰਦੇ ਹੋਏ ਸ਼ਰਾਰਤੀ ਸ਼ਿੰਦੇ ਨੇ ਕੁਝ ਇਸ ਤਰ੍ਹਾਂ ਪਾਈ ਖੱਪ, ਦੇਖੋ ਇਹ ਵੀਡੀਓ

ਹੋਰ ਪੜ੍ਹੋ : ਧਰਮਿੰਦਰ ਨੇ ਆਪਣੇ ਫ਼ਿਲਮੀ ਕਰੀਅਰ ਦੇ ਸ਼ੁਰੂਆਤੀ ਦਿਨਾਂ ਨੂੰ ਯਾਦ ਕਰਦੇ ਹੋਏ ਹੀਰੋਇਨ ਸ਼ਿਆਮਾ ਦੇ ਨਾਲ ਸ਼ੇਅਰ ਕੀਤੀ ਇਹ ਅਣਦੇਖੀ ਪੁਰਾਣੀ ਤਸਵੀਰ

inisde image of engagemnent

ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ Arjan Virk ਨੇ ਲਿਖਿਆ ਹੈ ਤੇ ਮਿਊਜ਼ਿਕ Jassi X ਨੇ ਦਿੱਤਾ ਹੈ। ਗਾਣੇ ਦੇ ਮਿਊਜ਼ਿਕ ਵੀਡੀਓ ਚ ਖੁਦ ਜੋਬਨ ਸੰਧੂ ਤੇ ਅਦਾਕਾਰਾ ਅਕਾਂਕਸ਼ਾ ਸਰੀਨ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ। ਇਸ ਗੀਤ ‘ਚ ਮੰਗਣੀ ਦੇ ਹੋਣ ਤੋਂ ਬਾਅਦ ਸਮੇਂ ਨੂੰ ਬਿਆਨ ਕੀਤਾ ਹੈ। ਜੋਬਨ ਸੰਧੂ ਨੇ  ਇਸ ਗੀਤ ਨੂੰ ਕੁੜੀ ਦੇ ਪੱਖ ਤੋਂ ਗਾਇਆ ਹੈ, ਜੋ ਕਿ ਆਪਣੇ ਮੰਗੇਤਰ ਦੇ ਬਦਲੇ ਹੋਏ ਤੇਵਰਾਂ ਤੋਂ ਤੰਗ ਹੈ।

ਦੱਸ ਦਈਏ ਗਾਇਕ ਜੋਬਨ ਸੰਧੂ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਉਹ ਇਸ਼ਕ ਸਜ਼ਾਵਾਂ, ਗੱਲ ਮਿੱਤਰਾਂ ਦੀ, ਜੱਟ ਮਹਿਕਮਾ, ਮੰਗਣੀ, ਮੰਗਣੀ-2,ਧਾਕੜ ਬੰਦੇ, ਪਹਿਲੀ ਵਾਰੀ ਵਰਗੇ ਕਈ ਹੋਰ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੀ ਚੰਗੀ ਫੈਨ ਫਾਲਵਿੰਗ ਹੈ।

 

0 Comments
0

You may also like