ਗਾਇਕ ਜੋਬਨ ਸੰਧੂ ਆਪਣੇ ਮਰਹੂਮ ਪਿਤਾ ਦੀ ਬਰਸੀ 'ਤੇ ਹੋਏ ਭਾਵੁਕ, ਕਿਹਾ – ‘ਜੇ ਅੱਜ ਤੁਸੀਂ ਹੁੰਦੇ ਤਾਂ ਗੱਲਾਂ ਹੀ ਕੁਝ ਹੋਰ ਹੋਣੀਆਂ ਸੀ’

written by Lajwinder kaur | May 06, 2021

ਹਰ ਇਨਸਾਨ ਦੀ ਜ਼ਿੰਦਗੀ ‘ਚ ਮਾਪੇ ਬਹੁਤ ਹੀ ਅਹਿਮ ਹੁੰਦੇ ਨੇ, ਤਾਂ ਹੀ ਹਰ ਬੱਚੇ ਨੂੰ ਆਪਣੇ ਮਾਪਿਆਂ 'ਚ ਰੱਬ ਦਿਸਦਾ ਹੈ। ਪਰ ਜੇ ਦੋਵਾਂ 'ਚੋਂ ਜੇ ਕੋਈ ਇੱਕ ਚਲਾ ਜਾਂਦਾ ਹੈ ਤਾਂ ਬਹੁਤ ਹੀ ਦੁੱਖ ਹੁੰਦਾ ਹੈ। ਗਾਇਕ ਜੋਬਨ ਸੰਧੂ (Joban Sandhu) ਜੋ ਕਿ ਅੱਜ ਆਪਣੇ ਮਰਹੂਮ ਪਿਤਾ ਨੂੰ ਯਾਦ ਕਰਕੇ ਭਾਵੁਕ ਹੋ ਗਏ ।

inside image of singer joban sandhu image source-instagram

ਹੋਰ ਪੜ੍ਹੋ : ਮਾੜੇ ਹਾਲਾਤਾਂ ‘ਚ ਕਿਵੇਂ ਰਿਸ਼ਤੇਦਾਰ ਰੰਗ ਬਦਲਦੇ ਨੇ ਅਜਿਹੀ ਹੀ ਸੱਚਾਈ ਨੂੰ ਬਿਆਨ ਕਰਦਾ ਕੋਰਆਲਾ ਮਾਨ ਦਾ ਨਵਾਂ ਗੀਤ ‘ਕੌਲੀ ਖੰਡ ਦੀ’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

joban sandhu post emotional note on his later father's 8th death anniversary image source-instagram

ਗਾਇਕ ਜੋਬਨ ਸੰਧੂ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਲਿਖਿਆ ਹੈ-  ਅੱਜ 8 ਸਾਲ ਹੋ ਗਏ ਡੈਡ😒🙏 ਅੱਜ ਤੁਸੀਂ ਹੁੰਦੇ ਤਾਂ ਗੱਲਾਂ ਕੁਝ ਹੋਰ ਹੋਣੀਆਂ ਸੀ😒 ਜੱਗ ਜਿਉਂਦਿਆਂ ਦੇ ਮੇਲੇ♥️’ । ਉਨ੍ਹਾਂ ਨੇ ਨਾਲ ਹੀ ਆਪਣੇ ਮਰਹੂਮ ਪਿਤਾ ਸਰਦਾਰ ਜਸਵੰਤ ਸਿੰਘ ਸੰਧੂ ਦੀ ਤਸਵੀਰ ਵੀ ਸਾਂਝੀ ਕੀਤੀ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਜੋਬਨ ਸੰਧੂ ਨੂੰ ਹੌਸਲਾ ਦੇ ਰਹੇ ਨੇ।

singer joban sandhu image source-instagram

ਜੇ ਗੱਲ ਕਰੀਏ ਗਾਇਕ ਜੋਬਨ ਸੰਧੂ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਜਿਵੇਂ ਇਸ਼ਕ ਸਜ਼ਾਵਾਂ, ਗੱਲ ਮਿਤਰਾਂ ਦੀ, ਜੱਟ ਮਹਿਕਮਾ, ਮੰਗਣੀ, ਮੰਗਣੀ-2,ਧਾਕੜ ਬੰਦੇ, ਪਹਿਲੀ ਵਾਰੀ ਵਰਗੇ ਕਈ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੀ ਚੰਗੀ ਫੈਨ ਫਾਲਵਿੰਗ ਹੈ।

joban sandhu with friends image source-instagram

 

You may also like