ਪੈਸਿਆਂ ਦੀ ਕਮੀ ਕਾਰਨ ਇਲਾਜ ਨਹੀਂ ਕਰਵਾ ਪਾਇਆ ਜੋਧਾ ਅਕਬਰ ਫੇਮ ਅਦਾਕਾਰ ਲੋਕੇਂਦਰ ਸਿੰਘ, ਹੁਣ ਜਾਨ ਬਚਾਉਣ ਲਈ ਕਟਵਾੳੇੁਣਾ ਪਿਆ ਪੈਰ

written by Shaminder | August 03, 2021

ਕੋਰੋਨਾ ਕਾਲ ਦੇ ਕਾਰਨ ਵੱਡੇ ਵੱਡੇ ਸੈਲੀਬ੍ਰੇਟੀਜ਼ ਆਰਥਿਕ ਤੰਗੀ ਕਾਰਨ ਮਿਹਨਤ ਮਜ਼ਦੂਰੀ ਕਰਨ ਲਈ ਮਜ਼ਬੂਰ ਸਨ । ਉੱਥੇ ਹੀ ਕਈ ਕਲਾਕਾਰਾਂ ਨੂੰ ਆਪਣੇ ਗੁਜ਼ਾਰੇ ਦੇ ਲਈ ਮਿਹਨਤ ਮਜ਼ਦੂਰੀ ਤੱਕ ਕਰਨੀ ਪਈ । ਅਜਿਹੇ ਹੀ ਅਦਾਕਾਰ ਬਾਰੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ। ਲੋਕੇਂਦਰ ਸਿੰਘ ਬਾਰੇ ਜੋ ਏਨੀਂ ਦਿਨੀਂ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਹਨ ।

Lokendra singh ,,, Image From Instagram

ਹੋਰ ਪੜ੍ਹੋ : ਫਿਲਮ ਆਲੋਚਕ ਰਾਸ਼ਿਦ ਇਰਾਨੀ ਦਾ ਦਿਹਾਂਤ, ਕਰਣ ਜੌਹਰ ਸਮੇਤ ਬਾਲੀਵੁੱਡ ਸਿਤਾਰਿਆਂ ਨੇ ਜਤਾਇਆ ਦੁੱਖ 

Lokendra Singh Image From Instagram

ਜੋਧਾ ਅਕਬਰ ਫੇਮ ਅਦਾਕਾਰ ਲੋਕੇਂਦਰ ਸਿੰਘ ਦਾ ਡਾਈਬੀਟੀਜ਼ ਕਾਰਨ ਪੈਰ ਗਵਾਉਣੇ ਪਏ ਹਨ । ਦਰਅਸਲ ਪੈਸਿਆਂ ਦੀ ਤੰਗੀ ਦੇ ਕਾਰਨ ਲੋਕੇਂਦਰ ਆਪਣਾ ਇਲਾਜ ਨਹੀਂ ਸਨ ਕਰਵਾ ਪਾ ਰਹੇ ਅਤੇ ਸਟ੍ਰੈਸ ਲੈਵਲ ਵਧਣ ਦੇ ਕਾਰਨ ਉਨ੍ਹਾਂ ਨੂੰ ਆਪਣੇ ਪੈਰ ਗਵਾਉਣੇ ਪਏ ।ਇੱਕ ਇੰਟਰਵਿਊ ‘ਚ ਲੋਕੇਂਦਰ ਸਿੰਘ ਨੇ ਦੱਸਿਆ ਕਿ ‘ਮੈਂ ਕੁਝ ਨਹੀਂ ਸੀ ਕਰ ਸਕਦਾ, ਕੋਵਿਡ ਤੋਂ ਪਹਿਲਾਂ ਮੈ ਬਹੁਤ ਵਧੀਆ ਤਰੀਕੇ ਦੇ ਨਾਲ ਕੰਮ ਕਰ ਰਿਹਾ ਸੀ, ਪਰ ਹੁਣ ਕੰਮ ਬਹੁਤ ਘੱਟ ਮਿਲ ਰਿਹਾ ਸੀ ।

Lokendra Singh Image From Instagram

ਜਿਸ ਕਾਰਨ ਘਰ ‘ਚ ਆਰਥਿਕ ਸਥਿਤੀ ਨੂੰ ਲੈ ਕੇ ਤਣਾਅ ਬਣਿਆ ਰਹਿੰਦਾ ਸੀ ।ਅਦਾਕਾਰ ਨੇ ਦੱਸਿਆ ਕਿ ਮੇਰੇ ਪੈਰ ‘ਚ ਕੌਰਨ ਵਿਕਸਿਤ ਹੋ ਗਿਆ ਸੀ । ਜਿਸ ਨੂੰ ਮੈਂ ਨਜ਼ਰ ਅੰਦਾਜ਼ ਕਰਦਾ ਰਿਹਾ ਹੈ । ਇਹ ਸੰਕ੍ਰਮਣ ਬਣ ਗਿਆ ਹੋ ਬੌਨ ਮੈਰੋ ‘ਚ ਫੈਲ ਗਿਆ ਅਤੇ ਮੈਨੂੰ ਗੈਂਗਰੀਨ ਹੋ ਗਿਆ ਜਿਸ ਕਾਰਨ ਮੇਰੇ ਕੋਲ ਖੁਦ ਨੂੰ ਬਚਾਉਣ ਦਾ ਇੱਕੋ ਤਰੀਕਾ ਸੀ, ਮੈਨੂੰ ਗੋਡੇ ਤੱਕ ਪੈਰ ਨੂੰ ਕੱਟਣਾ ਪਿਆ’।

0 Comments
0

You may also like