ਬਾਲੀਵੁੱਡ ਐਕਟਰ ਜੌਨ ਅਬਰਾਹਮ ਨੇ ਟਵੀਟ ਕਰਕੇ ਪੰਜਾਬ ਪੁਲਿਸ ਦੀ ਕੀਤੀ ਤਾਰੀਫ਼

written by Lajwinder kaur | May 07, 2021

ਹਿੰਦੀ ਫ਼ਿਲਮ ਜਗਤ ਦੇ ਨਾਮੀ ਐਕਟਰ ਜੌਨ ਅਬਰਾਹਮ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਨ੍ਹਾਂ ਨੇ ਪੰਜਾਬ ਪੁਲਿਸ ਦੇ ਤਾਰੀਫ ਕਰਦੇ ਹੋਏ ਟਵਿੱਟਰ ਉੱਤੇ ਟਵੀਟ ਕੀਤਾ ਹੈ।

actor john abraham Image Source: instagram

ਹੋਰ ਪੜ੍ਹੋ : ਪਾਕਿਸਤਾਨੀ ਕਲਾਕਾਰਾਂ ਨੇ ਰੂਹਾਨੀ ਆਵਾਜ਼ ‘ਚ ‘Arziyan’ ਗਾ ਕੇ ਕੋਵਿਡ ਸੰਕਟ ‘ਚ ਭਾਰਤ ਦੇ ਲੋਕਾਂ ਨੂੰ ਹੌਸਲਾ ਦਿੰਦੇ ਹੋਏ ਕੀਤੀ ਦੁਆ, ਵੀਡੀਓ ਹੋਈ ਵਾਇਰਲ

image of john abraham tweet

ਉਨ੍ਹਾਂ ਨੇ ਟਵੀਟ ‘ਚ ਲਿਖਿਆ ਹੈ- ਬੀਤੀ ਰਾਤ ਬਹੁਤ ਹੀ ਦਿਲ ਨੂੰ ਦੁੱਖਾਨ ਵਾਲੀ ਖ਼ਬਰ ਸਾਹਮਣੇ ਆਈ..ਪਟਿਆਲਾ, ਪੰਜਾਬ ਵਿਖੇ ਜਾਨਵਰ ਦੇ ਨਾਲ ਹੋਈ ਹਿੰਸਾ.. ਮੈਂ ਬਹੁਤ ਧੰਨਵਾਦ ਕਰਦਾ ਹਾਂ

@ asharmeet02 ਜਿਨ੍ਹਾਂ ਨੇ ਇਸ ਬੇਰਿਹਮੀ ਵਾਲੇ ਤੇ ਦੁਖਦਾਇਕ ਮੁੱਦੇ ਨੂੰ ਚੁੱਕਿਆ.. @PunjabPoliceInd ਤੇ

@vikramduggalips ਇਸ ਮਾਮਲੇ ‘ਤੇ ਸਖਤ ਕਾਰਵਾਈ ਕੀਤੀ’ । ਇਸ ਟਵੀਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।

tweet john abraham about punjab police

ਸ਼ਹਿਰ ਦੇ ਨਾਲ ਲਗਦੇ ਪਿੰਡ ਦੇ ਲੜਕੇ ਵਲੋਂ ਸੁੱਤੇ ਹੋਏ ਕੁੱਤੇ ਨੂੰ ਗੋਲੀ ਮਾਰ ਕੇ ਮਾਰਨ ਸਮੇਂ ਵੀਡੀਓ ਬਣਾ ਕੇ ਸ਼ੋਸ਼ਲ ਮੀਡੀਆ 'ਤੇ ਪਾਉਣੀ ਉਸ ਵੇਲੇ ਮਹਿੰਗੀ ਪੈ ਗਈ । ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਇਸ ਮਾਮਲੇ ਉੱਤੇ ਸਖਤ ਐਕਸ਼ਨ ਲੈਂਦੇ ਹੋਏ ਇਸ ਨੌਜਵਾਨ ਨੂੰ ਹਿਰਾਸਤ ‘ਚ ਲੈ ਲਿਆ ਹੈ।

You may also like